image caption:

ਟੋਪ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਹਾਰ ਕੇ ਮਾਸਟਰਜ਼ ‘ਚੋਂ ਹੋਈ ਬਾਹਰ

 ਚੋਟੀ ਦੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਇੰਡੋਨੇਸ਼ੀਆ ਮਾਸਟਰਜ਼ ਵਿੱਚ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਹੋਜਮਾਰਕ ਜਾਰਸਫੇਲਟ ਹੱਥੋਂ ਹਾਰ ਕੇ ਬਾਹਰ ਹੋ ਗਈ ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਸਮਾਪਤ ਹੋ ਗਈ। ਪੰਜਵਾਂ ਦਰਜਾ ਹਾਸਲ ਸਾਇਨਾ ਨੂੰ 47 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 21-17, 15-21 ਨਾਲ ਹਾਰ ਮਿਲੀ।

ਜਾਰਸਫੇਲਟ ਖ਼ਿਲਾਫ਼ ਵਿਸ਼ਵ ਰੈਂਕਿੰਗ ਵਿਚ 18ਵੇਂ ਸਥਾਨ &lsquoਤੇ ਕਾਬਜ ਸਾਇਨਾ ਦਾ ਰਿਕਾਰਡ ਇਸ ਮੈਚ ਤੋਂ ਪਹਿਲਾਂ 4-0 ਦਾ ਸੀ। ਇਸ ਤੋਂ ਇਲਾਵਾ ਪਿਛਲੇ ਮੈਚ ਦੌਰਾਨ ਸਾਇਨਾ ਨੇ ਕੁਆਲੀਫਾਇਰ ਬੈਲਜੀਅਮ ਦੀ ਲਿਆਨੇ ਟਾਨ ਨੂੰ 36 ਮਿੰਟਾਂ ਵਿੱਚ 21-15 21-17 ਨਾਲ ਹਰਾ ਕੇ ਅਗਲੇ ਗੇੜ ਵਿੱਚ ਕਦਮ ਰੱਖਿਆ। ਤਿੰਨ ਭਾਰਤੀ ਖਿਡਾਰੀ ਪੁਰਸ਼ ਸਿੰਗਲਜ਼ ਵਿਚ ਪਹਿਲੇ ਗੇੜ ਦੇ ਅੜਿੱਕੇ ਨੂੰ ਪਾਰ ਨਹੀਂ ਕਰ ਸਕੇ।ਸਾਇਨਾ ਇੰਡੋਨੇਸ਼ੀਆ ਮਾਸਟਰਜ਼ ਦੇ ਪਹਿਲੇ ਗੇੜ ਵਿਚ ਵੀ ਹਾਰ ਕੇ ਬਾਹਰ ਹੋ ਗਈ ਸੀ।

ਇਸ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਤੇ ਸਮੀਰ ਵਰਮਾ ਪਹਿਲੇ ਗੇੜ ਵਿਚ ਹਾਰ ਕੇ ਬਾਹਰ ਹੋ ਗਏ ਸਨ। ਵਰਮਾ ਨੂੰ ਸਿਰਫ਼ 39 ਮਿੰਟ ਤਕ ਚੱਲੇ ਮੈਚ ਵਿਚ ਮਲੇਸ਼ੀਆ ਦੇ ਲੀ ਜੀ ਜੀਆ ਨੇ 21-16, 21-15 ਨਾਲ ਹਰਾਇਆ। ਪੰਜਵਾਂ ਦਰਜਾ ਹਾਸਲ ਸ਼੍ਰੀਕਾਂਤ ਨੂੰ ਇੰਡੋਨੇਸੀਆ ਦੇ ਸ਼ੇਸਾਰ ਹਿਰੇਨ ਰੁਸਤਾਵਿਤੋ ਨੇ 48 ਮਿੰਟ ਤਕ ਚੱਲੇ ਮੁਕਾਬਲੇ ਵਿਚ 12-21, 21-14, 21-12 ਨਾਲ ਮਾਤ ਦਿੱਤੀ।

ਇਹ ਇਸ ਸੈਸ਼ਨ ਵਿਚ ਲਗਾਤਾਰ ਤੀਜੀ ਵਾਰ ਸ਼੍ਰੀਕਾਂਤ ਦੀ ਪਹਿਲੇ ਗੇੜ ਵਿਚ ਹਾਰ ਹੈ। ਉਮੀਦ ਸੀ ਕਿ ਸ਼੍ਰੀਕਾਂਤ ਇੱਥੇ ਕੁਝ ਕਮਾਲ ਕਰ ਸਕਣਗੇ ਤੇ ਆਪਣੀ ਲੈਅ ਵਿਚ ਮੁੜਨਗੇ ਪਰ ਅਜਿਹਾ ਨਹੀਂ ਹੋ ਸਕਿਆ।ਕਸ਼ਯਪ ਨੂੰ ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰੀ ਜਾਪਾਨ ਦੇ ਕੈਂਟੋ ਮੋਮੋਟਾ ਤੋਂ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ੍ਰੀਕਾਂਤ ਨੂੰ ਦੂਜਾ ਦਰਜਾ ਪ੍ਰਾਪਤ ਚੀਨੀ ਤਾਈਪੇ ਕੇ ਚੋਓ ਤਿਏਨ ਚੇਨ ਵਿਰੁਧ 7-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸੇ ਸਮੇਂ, ਪ੍ਰਨੀਤ ਨੂੰ 44 ਮਿੰਟਾਂ ਵਿੱਚ ਡੈਨਮਾਰਕ ਦੇ ਰਾਸਮਸ ਗੇਮੇਕੇ ਨੇ 21-11 21-15 ਨਾਲ ਹਰਾਇਆ।