image caption:

ਦੀਪਿਕਾ ਨੇ ਫਿਰ ਰਚਿਆ ਇਤਿਹਾਸ,ਇਸ ਬਰਾਂਡ ਲਈ ਕਰਵਾਇਆ ਫੋਟੋਸ਼ੂਟ

 ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ &rsquoਤੇ ਹਨ। ਬੀਤੇ ਦਿਨੀ ਵਰਲਡ ਇਕਨਾਮਿਕ ਫਾਰਮ ਵਲੋਂ ਕ੍ਰਿਸਟਲ ਐਵਾਰਡ ਨਾਲ ਨਵਾਜਿਆ ਗਿਆ।ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ &lsquoਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ 26ਵੇਂ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ &lsquoਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ। ਹੁਣ ਦੀਪਿਕਾ ਨੇ ਇਕ ਹੋਰ ਇਤਿਹਾਸ ਰਚਿਆ ਹੈ।

ਦਰਅਸਲ ਦੀਪਿਕਾ ਹਿੰਦੀ ਫਿਲਮ ਉਦਯੋਗ ਵੱਲੋਂ ਅੰਤਰਰਾਸ਼ਟਰੀ ਲਗਜ਼ਰੀ ਬਰਾਂਡ ਅਭਿਆਨ ਦਾ ਹਿੱਸਾ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇਸ ਦੀ ਜਾਣਕਾਰੀ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ। ਇਸ ਉਪਲਬਧੀ ਲਈ ਦੀਪਿਕਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ।ਦੀਪਿਕਾ ਪ੍ਰੀ-ਫੋਲ 2020 ਅਭਿਆਨ ਵਿਚ ਟਾਪ ਫੈਸ਼ਨ ਬਰਾਂਡ ਲਈ ਸੋਫੀ ਟਰਨਰ, ਏਮਾ ਰੌਬਰਟਸ, ਲੀ ਸੇਯਡੌਕਸ, ਕਲੋ ਗਰੇਸ ਮੋਰੇਟਜ, ਏਲੀਸੀਆ ਵਿਕੇਂਡਰ ਨਾਲ ਨਜ਼ਰ ਆਵੇਗੀ।

ਇਸ ਫੋਟੋਸ਼ੂਟ ਵਿਚ ਉਹ ਇਕ ਚੈੱਕ ਡਰੈੱਸ ਨਾਲ ਵਿੰਟਰ ਕੋਟ ਅਤੇ ਬੂਟ ਪਹਿਨੇ ਨਜ਼ਰ ਆ ਰਹੀ ਹੈ। ਇਸ ਪੋਸਟਰ &rsquoਤੇ ਸਿਰਲੇਖ ਹੈ &lsquo&lsquoਡੋਂਟ ਟਰਨ ਅਰਾਊਂਡ&rsquo&rsquo।ਡਬਲਿਊਐੱਚਓ ਦੇ ਡਾਇਰੈਕਟਰ ਨਾਲ ਗੱਲਬਾਤ ਦੌਰਾਨ ਦੀਪਿਕਾ ਨੇ ਆਪਣੇ ਸੰਘਰਸ਼ ਦੇ ਦਿਨਾਂ ਦੇ ਬਾਰੇ ਵਿਚ ਦੱਸਿਆ ਕਿ ਮੈਂ ਉਨ੍ਹਾਂ ਦਿਨੀਂ ਮਾਨਸਿਕ ਰੋਗ ਨਾਲ ਜੂਝ ਰਹੀ ਸੀ ਪਰ ਕਿਸੇ ਨੂੰ ਇਸ ਬਾਰੇ ਵਿਚ ਦੱਸਣਾ ਨਹੀਂ ਚਾਹੁੰਦੀ ਸੀ। ਦੀਪਿਕਾ ਨੇ ਕਿਹਾ ਕਿ ਡਿਪ੍ਰੈਸ਼ਨ ਅਤੇ ਤਨਾਅ ਦੇ ਬਾਰੇ ਵਿਚ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਦੇ ਹਨ

ਪਰ ਇਸ ਨੂੰ ਵੀ ਦੂਜੀ ਬੀਮਾਰੀਆਂ ਦੀ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ।ਅੱਜਕਲ੍ਹ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਦੀ ਹਰ ਪਾਸੇ ਚਰਚਾ ਹੈ।ਇਹ ਫਿਲਮ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ &lsquoਤੇ ਅਧਾਰਤ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਫੈਮਿਨਾ ਇੰਡੀਆ ਨੇ ਆਪਣੇ ਇਸ ਮਹੀਨੇ ਦੇ ਡਿਜੀਟਲ ਅੰਕ &lsquoਚ ਪਹਿਲੇ ਪੇਜ &lsquoਤੇ ਦੀਪਿਕਾ ਪਾਦੂਕੋਣ ਤੇ ਲਕਸ਼ਮੀ ਅੱਗਰਵਾਲ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਨਾਲ ਹੀ ਦੀਪਿਕਾ ਤੇ ਫੈਮਿਨਾ ਇੰਡੀਆ ਨੇ ਇਸ ਕਵਰ ਪੇਜ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ &lsquoਤੇ ਸ਼ੇਅਰ ਕੀਤੀ ਹੈ। ਇਸ ਵੀਡੀਓ &lsquoਚ ਦੀਪਿਕਾ ਤੇ ਲਕਸ਼ਮੀ ਮੁਸਕਰਾਉਂਦੀਆਂ ਨਜ਼ਰ ਆ ਰਹੀਆਂ ਹਨ।