image caption:

ਕ੍ਰਿਕਟ ਤੋਂ ਬਾਅਦ ਹਾਕੀ ‘ਚ ਨਿਊਜ਼ੀਲੈਂਡ ਦੀ ਭਾਰਤ ਹੱਥੋਂ ਕਰਾਰੀ ਹਾਰ

ਆਕਲੈਂਡ ਵਿੱਚ ਭਾਰਤ ਦਾ ਜਲਵਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵਿਰਾਟ ਬ੍ਰਿਗੇਡ ਨੇ ਨਿਊਜ਼ੀਲੈਂਡ &lsquoਤੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਹੁਣ ਅਗਲੇ ਹੀ ਦਿਨ ਭਾਰਤੀ ਮਹਿਲਾ ਹਾਕੀ ਟੀਮ ਨੇ ਕੀਵੀਆਂ ਨੂੰ 4-0 ਨਾਲ ਹਰਾਇਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅੰਡਰ -19 ਵਿਸ਼ਵ ਕੱਪ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ ਹੈ।

ਕਪਤਾਨ ਰਾਣੀ ਰਾਮਪਾਲ ਦੇ ਦੋ ਗੋਲਾਂ ਦੀ ਮਦਦ ਨਾਲ, ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਨੂੰ ਓਲੰਪਿਕ ਸਾਲ ਦੇ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਨਿਊਜ਼ੀਲੈਂਡ ਦੀ ਵਿਕਾਸ ਟੀਮ ਨੂੰ 4-0 ਨਾਲ ਹਰਾ ਕਿ ਕੀਤੀ ਹੈ। ਰਾਣੀ ਰਾਮਪਾਲ ਦੇ ਦੋ ਗੋਲਾ ਤੋਂ ਇਲਾਵਾ ਸ਼ਰਮੀਲਾ ਅਤੇ ਨਮਿਤਾ ਨੇ ਵੀ ਇੱਕ-ਇੱਕ ਗੋਲ ਕੀਤਾ। ਭਾਰਤੀ ਟੀਮ ਵੀਰਵਾਰ ਨੂੰ ਇਥੇ ਪਹੁੰਚੀ ਹੈ ਅਤੇ ਮੇਜ਼ਬਾਨ ਟੀਮ ਦੇ ਖਿਲਾਫ ਚਾਰ  ਮੈਚ ਖੇਡੇਗੀ।

ਇਸ ਤੋਂ ਇਲਾਵਾ ਇਕ ਮੈਚ ਵਿਚ ਭਾਰਤੀ ਟੀਮ ਬ੍ਰਿਟੇਨ ਨਾਲ ਭਿੜੇਗੀ। ਮੈਚ ਵਿੱਚ ਭਾਰਤ ਨੇ 1-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਲਗਾਤਾਰ ਪੈਨਲਟੀ ਕਾਰਨਰ ਜਿੱਤੇ, ਪਰ ਉਨ੍ਹਾਂ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕਿਆ। ਫਿਰ ਤੀਜੇ ਕੁਆਰਟਰ ਵਿੱਚ ਸ਼ਰਮੀਲਾ ਨੇ ਗੋਲ ਕਰਕੇ ਲੀਡ ਨੂੰ ਦੁਗਣਾ ਕਰ ਦਿੱਤਾ ਅਤੇ ਫਿਰ ਰਾਣੀ ਰਾਮਪਾਲ ਨੇ ਚੌਥੇ ਕੁਆਟਰ ਵਿਚ ਆਪਣਾ ਦੂਜਾ ਗੋਲ ਕਰਕੇ ਸਕੋਰ 3-0 ਕਰ ਦਿੱਤਾ। ਉਸ ਤੋਂ ਬਾਅਦ ਨਮਿਤਾ ਟੋਪੋ ਨੇ ਭਾਰਤੀ ਟੀਮ ਲਈ ਚੌਥਾ ਗੋਲ ਕੀਤਾ।