image caption:

ਬਾਸਕੇਟਬਾਲ ਦੇ ਦਿਗੱਜ ਖਿਡਾਰੀ ਕੋਬੇ ਬ੍ਰਾਇਨਟ ਤੇ ਉਸਦੀ ਧੀ ਦੀ ਹੈਲੀਕਾਪਟਰ ਕ੍ਰੈਸ਼ ‘ਚ ਮੌਤ

 ਬਾਸਕੇਟਬਾਲ ਦੇ ਦਿਗੱਜ ਖਿਡਾਰੀ ਕੋਬੇ ਬ੍ਰਾਇਨਟ ਦੀ ਇਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ । ਕੋਬੇ ਬ੍ਰਾਇਨਟ ਬਾਸਕੇਟਬਾਲ ਦੀ ਦੁਨੀਆ ਦੇ ਮਹਾਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਸੀ. ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਕੋਬੇ ਬ੍ਰਾਇਨਟ ਜਿਸ ਹੈਲੀਕਾਪਟਰ ਵਿੱਚ ਸਵਾਰ ਸੀ, ਉਹ ਕ੍ਰੈਸ਼ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ 41 ਸਾਲਾਂ ਕੋਬੇ ਬ੍ਰਾਇਨਟ ਦੇ ਨਾਲ ਇਸ ਹੈਲੀਕਾਪਟਰ ਵਿੱਚ 4 ਹੋਰ ਲੋਕ ਵੀ ਸਵਾਰ ਸਨ । ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਇਸ ਹੈਲੀਕਾਪਟਰ ਵਿੱਚ ਉਸਦੀ 13 ਸਾਲਾਂ ਬੇਟੀ ਵੀ ਸਵਾਰ ਸੀ ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 10 ਵਜੇ ਵਾਪਰਿਆ । ਮੀਡੀਆ ਰਿਪੋਰਟ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਉਥੇ ਸੰਘਣੀ ਧੁੰਦ ਸੀ । ਸੰਘਣੀ ਧੁੰਦ ਕਾਰਨ ਬਚਾਅ ਟੀਮਾਂ ਨੂੰ ਵੀ ਆਪਣੇ ਬਚਾਅ ਕਾਰਜ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਗਈ ਹੈ ।

ਦਰਅਸਲ, ਕੋਬੇ ਬ੍ਰਾਇਨਟ ਨੇ ਆਪਣੇ 20 ਸਾਲਾਂ ਦੇ ਕੈਰੀਅਰ ਵਿੱਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ । ਕੋਬੇ ਬ੍ਰਾਇਨਟ ਨੇ ਰਾਸ਼ਟਰੀ ਬਾਸਕੇਟਬਾਲ ਐਸੋਸੀਏਸ਼ਨ ਲਈ ਖੇਡਣਾ ਜਾਰੀ ਰੱਖਿਆ ਅਤੇ 5 ਚੈਂਪੀਅਨਸ਼ਿਪਾਂ ਆਪਣੇ ਨਾਮ ਕੀਤੀਆਂ । ਉਸ ਨੂੰ 18 ਵਾਰ ਆਲ ਸਟਾਰ ਨਾਮ ਦਿੱਤਾ ਗਿਆ ਸੀ । ਕੋਬੇ ਬ੍ਰਾਇਨਟ ਨੇ ਸਾਲ 2012 ਦੇ ਓਲੰਪਿਕ ਵਿੱਚ ਯੂਐਸਏ ਦੀ ਟੀਮ ਲਈ ਦੋ ਸੋਨੇ ਵੀ ਤਗਮੇ ਜਿੱਤੇ ਸਨ ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਬੇ ਬ੍ਰਾਇਨਟ ਦੀ ਮੌਤ &lsquoਤੇ ਸੋਗ ਜਤਾਇਆ ਹੈ । ਡੋਨਾਲਡ ਟਰੰਪ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਮਹਾਨ ਬਾਸਕੇਟਬਾਲ ਖਿਡਾਰੀ ਹੋਣ ਦੇ ਬਾਅਦ ਵੀ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਸੀ । ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ । ਉਹ ਭਵਿੱਖ ਲਈ ਆਸ਼ਾਵਾਦੀ ਸੀ । ਉਸਦੀ ਬੇਟੀ ਗਿਆਨਾ ਦੀ ਮੌਤ ਇਸ ਘਟਨਾ ਨੂੰ ਹੋਰ ਵੀ ਦੁਖਦਾਈ ਬਣਾਉਂਦੀ ਹੈ ।

ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਘਟਨਾ &lsquoਤੇ ਸੋਗ ਜਤਾਇਆ ਹੈ । ਓਬਾਮਾ ਨੇ ਕਿਹਾ ਕਿ ਕੋਬੇ ਬ੍ਰਾਇਨਟ ਮਹਾਨ ਸਨ । ਉਹ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਿਹਾ ਸੀ । ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਗਿਆਨਾ ਦੀ ਮੌਤ ਵੀ ਦਿਲ ਤੋੜਨ ਵਾਲੀ ਹੈ । ਇਸ ਦੁੱਖ ਦੀ ਘੜੀ ਵਿਚ ਮੈਂ ਉਸ ਦੀ ਪਤਨੀ ਨੂੰ ਦਿਲਾਸਾ ਦਿੰਦਾ ਹਾਂ ।