image caption:

ਪਹਿਲਵਾਨ ਵਿਨੇਸ਼ ਫੋਗਾਟ ਨੇ ਖਿਡਾਰੀਆਂ ਨੂੰ ਪਦਮ ਪੁਰਸਕਾਰ ਦਿੱਤੇ ਜਾਣ ਦੇ ਤਰੀਕੇ 'ਤੇ ਚੁੱਕੇ ਸਵਾਲ

ਨਵੀਂ ਦਿੱਲੀ : ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੇ ਐਤਵਾਰ ਨੂੰ ਤੀਜੀ ਵਾਰ ਪਦਮ ਪੁਰਸਕਾਰ ਵਿਚ ਨਾਂ ਨਾ ਆਉਣ ਤੋਂ ਬਾਅਦ ਪਰਕਿਰਿਆ ਨੂੰ ਗਲਤ ਕਰਾਰ ਦਿੱਤਾ ਹੈ। ਵਿਨੇਸ਼ ਨੇ ਖਿਡਾਰੀਆਂ ਨੂੰ ਪਦਮ ਪੁਰਸਕਾਰ ਦਿੱਤੇ ਜਾਣ ਦੇ ਤਰੀਕੇ 'ਤੇ ਸਵਾਲ ਖੜੇ ਕੀਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨਸ਼ਿਪ ਦੀ ਤਾਂਬੇ ਦਾ ਮੈਡਲ ਜੇਤੂ ਅਤੇ ਟੋਕਿਓ ਓਲੰਪਿਕ ਵਿਚ ਭਾਰਤ ਦੀ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਦੀਆਂ ਉਮੀਦਾਂ ਵਿਚੋਂ ਇਕ ਵਿਨੇਸ਼ ਨੇ ਸਰਕਾਰ 'ਤੇ ਯੋਗ ਉਮੀਦਵਾਰਾਂ ਨੂੰ ਛੱਡਣ ਦਾ ਦੋਸ਼ ਲਾਇਆ। ਵਿਨੇਸ਼ ਨੇ ਆਪਣੇ ਅਧਿਕਾਰਿਤ ਟਵਿੱਟਰ ਪੇਜ਼ ਦਾ ਇਕ ਸਕਰੀਨਸ਼ਾਟ ਪੋਸਟ ਕੀਤਾ। ਜਿਸ ਵਿਚ ਲਿਖਿਆ ਹੈ,' ਹਰ ਸਾਲ ਸਰਕਾਰ ਕਈ ਖਿਡਾਰੀਆਂ ਨੂੰ ਪੁਰਸਕਾਰ ਦਿੰਦੀ ਹੈ। ਇਹ ਪੁਰਸਕਾਰ ਖੇਡਾਂ ਲਈ ਅਤੇ ਐਥਲੀਟਾਂ ਨੂੰ ਹੋਰ ਉਚਾਈ ਸਰ ਕਰਨ ਲਈ ਉਤਸ਼ਾਹਿਤ ਕਰਦਾ ਹੈ ਪਰ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਇਹ ਪੁਰਸਕਾਰ ਵਰਤਮਾਨ ਪ੍ਰਾਪਤੀਆਂ ਜਾਂ ਕੁਝ ਦਿਨਾਂ ਵਿਚ ਖੇਡ ਦੀ ਸਫ਼ਲਤਾ ਦੀਆਂ ਉਦਾਹਰਣਾਂ ਦਾ ਸਨਮਾਨ ਨਹੀਂ ਕਰਦੇ ਹਨ।'

ਵਿਨੇਸ਼ ਨੇ ਅੱਗੇ ਕਿਹਾ,'ਇਹ ਲਗਪਗ ਹਰ ਵਾਰ ਕੁਝ ਲੋਕਾਂ ਦੇ ਨਾਂ ਛੱਡ ਦੇਣ ਵਾਂਗ ਹੈ। ਇਹ ਇਕ ਪੈਟਰਨ ਬਣ ਗਿਆ ਹੈ। 2020 ਦੇ ਪੁਰਸਕਾਰਾਂ ਦੀ ਲਿਸਟ ਵੱਖਰੀ ਨਹੀਂ ਹੈ। ਕੌਣ ਤੈਅ ਕਰਦਾ ਹੈ ਕਿ ਕਿਸ ਨੂੰ ਸਨਮਾਨਿਤ ਕੀਤਾ ਜਾਵੇਗਾ? ਕੀ ਜਿਊਰੀ ਵਿਚ ਮੌਜੂਦਾ ਜਾਂ ਸਾਬਕਾ ਐਥਲੀਟ ਹਨ? ਇÂ ਕਿਵੇਂ ਕੰਮ ਕਰਦਾ ਹੈ? ਅੰਤ ਇਹ ਸਭ ਥੋੜਾ ਸਹੀ ਨਹੀਂ ਲਗਦਾ ਹੈ।' ਹਾਲਾਂਕਿ ਵਿਨੇਸ਼ ਨੇ ਦੋਸ਼ ਲਗਾਉਂਦੇ ਹੋਏ ਕਿਸੇ ਦਾ ਨਾਂ ਨਹੀਂ ਲਿਆ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਔਰਤ ਐਥਲੀਟਾਂ ਵਿਚੋਂ ਛੇ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਮੈਡਲ ਜੇਤੂ ਐਮਸੀ ਮੈਰੀਕਾਮ ਨੂੰ ਦੂਜੇ ਸਰਵਉਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ਸਾਬਕਾ ਰਾਸ਼ਟਰੀ ਮਹਿਲਾ ਫੁਟਬਾਲ ਕਪਤਾਨ ਬੇਮ ਦੇਵੀ ਨੂੰ ਪਦਮ ਸ੍ਰੀ ਮਿਲਿਆ ਹੈ। ਏਸ਼ੀਆਡ ਅਤੇ ਸੀਡਬਲਿਊਜੀ ਦੇ ਗੋਲਡ ਮੈਡਲ ਜੇਤੂ ਵਿਨੇਸ਼ ਨੂੰ 2016 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।