image caption:

IPL 2020: ਇਕ ਹੀ ਟੀਮ 'ਚ ਖੇਡਣਗੇ ਵਿਰਾਟ, ਧੋਨੀ ਅਤੇ ਰੋਹਿਤ, BCCI ਦਾ ਐਲਾਨ

ਨਵੀਂ ਦਿੱਲੀ : ਆਈਪੀਐਲ2020 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਇੰਡੀਅਨ ਪ੍ਰੀਮੀਅਰ ਲੀਗ ਕਮੇਟੀ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਕ ਹੀ ਟੀਮ ਵਿਚ ਖੇਡਣ 'ਤੇ ਮਜਬੂਰ ਕਰ ਦੇਵੇਗੀ। ਇਹ ਮੁਕਾਬਲਾ ਆਈਪੀਐਲ ਤੋਂ ਤਿੰਨ ਦਿਨ ਪਹਿਲਾ ਖੇਡਿਆ ਜਾ ਸਕਦਾ ਹੈ, ਜਿਸ ਦੀ ਤਿਆਰੀ ਬੀਸੀਸੀਆਈ ਨੇ ਕਰ ਲਈ ਹੈ। ਆਈਪੀਐਲ2020 ਦਾ ਪਹਿਲਾ ਮੈਚ 29 ਮਾਰਚ ਨੂੰ ਖੇਡਿਆ ਜਾਣਾ ਹੈ।

ਆਈਪੀਐਲ ਦੀ ਗਵਰਨਿੰਗ ਕੌਂਸਲ ਨੇ ਦਿੱਲੀ ਵਿਚ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਇਸ 'ਤੇ ਵਿਚਾਰ ਕੀਤਾ ਹੈ ਕਿ 8 ਟੀਮਾਂ ਦੇ ਖਿਡਾਰੀਆਂ ਨੂੰ ਇਕੱਠਿਆਂ ਇਕ ਮੈਚ ਵਿਚ ਉਤਾਰਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਟੁਰਨਾਮੈਂਟ ਤੋਂ ਪਹਿਲਾਂ ਇਕ ਚੈਰਿਟੀ ਮੈਚ ਕਰਵਾਇਆ ਜਾ ਸਕਦਾ ਹੈ। ਆਈਪੀਐਲ ਚੈÎਰਿਟੀ ਮੈਚ ਆਈਪੀਐਲ ਦੇ ਉਦਘਾਟਨ ਮੈਚ ਤੋਂ 3 ਦਿਨ ਪਹਿਲਾ ਭਾਵ 26 ਮਾਰਚ ਨੂੰ ਖੇਡਿਆ ਜਾ ਸਕਦਾ ਹੈ, ਜਿਸ ਵਿਚ ਤਮਾਮ ਦਿਗੱਜ ਇਕੱਠੇ ਨਜ਼ਰ ਆ ਸਕਦੇ ਹਨ।

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬੀਸੀਸੀਆਈ ਅਤੇ ਆਈਪੀਐਲ ਗਵਰਨਿੰਗ ਕੌਂਸਲ ਦੋ ਟੀਮਾਂ ਬਣਾ ਰਹੀ ਹੈ, ਜਿਸ ਵਿਚ ਇਕ ਟੀਮ ਨਾਰਥ ਅਤੇ ਈਸਟ ਭਾਰਤ ਦੀ ਹੋਵੇਗੀ ਜਦਕਿ ਦੂਜੀ ਟੀਮ ਸਾਊਥ ਅਤੇ ਵੈਸਟ ਭਾਰਤ ਦੀ ਹੋ ਸਕਦੀ ਹੈ। ਅਜਿਹੇ ਵਿਚ ਇਕ ਟੀਮ ਦਿੱਲੀ ਕੈਪਟੀਕਲ, ਕਿੰਗਜ਼ ਇਲੈਵਨ ਪੰਜਾਬ, ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਦੇ ਖਿਡਾਰੀ ਹੋਣਗੇ ਜਦਕਿ ਦੂਜੀ ਟੀਮ ਵਿਚ ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨ, ਰਾਇਲ ਚੈਂਲੇਂਜਸ ਬੈਂਗਲੂਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਖਿਡਾਰੀ ਹੋਣਗੇ।