image caption:

Bigg Boss 13 : ਸ਼ੋਅ 'ਚ ਐਂਟਰੀ ਲੈਣਗੇ ਵਿਕਾਸ ਗੁਪਤਾ, ਕਸ਼ਮੀਰਾ ਸ਼ਾਹ, ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਦੇ ਭਰਾ

ਨਵੀਂ ਦਿੱਲੀ : 'ਬਿੱਗ ਬੌਸ 13' ਨੂੰ ਲੈ ਕੇ ਬੀਤੇ ਦਿਨੀਂ ਇਕ ਸ਼ੌਕਿੰਗ ਖ਼ਬਰ ਸਾਹਮਣੇ ਆਈ ਸੀ ਕਿ ਸ਼ੋਅ 'ਚ ਜਲਦ ਹੀ ਕੰਟੈਸਟੈਂਟਸ ਦੇ ਘਰਵਾਲੇ ਤੇ ਦੋਸਤ ਐਂਟਰੀ ਕਰ ਸਕਦੇ ਹਨ। ਹਾਲਾਂਕਿ ਉਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਸੀ ਪਰ ਹੁਣ ਇਹ ਕਨਫਰਮ ਹੋ ਗਿਆ ਹੈ ਕਿ ਸ਼ੋਅ 'ਚ ਕੁਝ ਕੰਟੈਸਟੈਂਟ ਦੇ ਘਰਵਾਲੇ ਉਨ੍ਹਾਂ ਦੇ ਨਾਲ ਰਹਿਣ ਆਉਣ ਵਾਲੇ ਹਨ। ਅਪਕਮਿੰਗ ਐਪੀਸੋਡ ਦਾ ਪ੍ਰੋਮੋ ਵੀ ਸਾਹਮਣੇ ਆ ਗਿਆ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ 'ਬਿੱਗ ਬੌਸ' ਹਾਊਸ 'ਚ ਕੌਣ-ਕੌਣ ਆਉਣ ਵਾਲਾ ਹੈ।

ਪ੍ਰੋਮੋ ਵੀਡੀਓ ਦੀ ਮੰਨੀਏ ਤਾਂ ਮਾਸਟਰਮਾਈਂਡ ਵਿਕਾਸ ਗੁਪਤਾ ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਆਉਣਗੇ। ਆਰਤੀ ਨੂੰ ਸਪੋਰਟ ਕਰਨ ਉਨ੍ਹਾਂ ਦੀ ਭਾਬੀ ਕਸ਼ਮੀਰਾ ਸ਼ਾਹ ਘਰ 'ਚ ਐਂਟਰੀ ਲਵੇਗੀ। ਸ਼ਹਿਨਾਜ਼ ਗਿੱਲ ਨੂੰ ਸਪੋਰਟ ਕਰਨ ਲਈ ਉਨ੍ਹਾਂ ਦੇ ਭਰਾ ਸ਼ਾਹਬਾਜ਼ ਬਦੇਸ਼ਾ ਆਉਣਗੇ ਤੇ ਆਸਿਮ ਰਿਆਜ਼ ਨੂੰ ਸਪੋਰਟ ਕਰਨ ਲਈ ਐਕਸ ਕੰਟੈਸਟੈਂਟ ਹਿਮਾਂਸ਼ੀ ਖੁਰਾਨਾ ਸ਼ੋਅ 'ਚ ਐਂਟਰੀ ਲੈਣਗੇ। ਉਂਝ ਤੁਹਾਨੂੰ ਦੱਸ ਦੇਈਏ ਕਿ ਵਿਕਾਸ ਗੁਪਤਾ ਇਸ ਸੀਜ਼ਨ 'ਚ ਪਹਿਲਾਂ ਵੀ ਨਜ਼ਰ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਜਦੋਂ ਬਿੱਗ ਬੌਸ ਐਕਸ ਕੰਟੈਸਟੈਂਟ ਦੇਵੋਲੀਨਾ ਭੱਟਾਚਾਰੀਆ ਨੂੰ ਸੱਟ ਲੱਗ ਗਈ ਸੀ, ਉਦੋਂ ਕੁਝ ਦਿਨਾਂ ਲਈ ਵਿਕਾਸ ਗੁਪਤਾ ਨੂੰ ਉਨ੍ਹਾਂ ਦੀ ਜਗ੍ਹਾ ਲਿਆਂਦਾ ਗਿਆ ਸੀ। ਹਾਲਾਂਕਿ ਦੇਵੋਲੀਨਾ ਨੇ ਸ਼ੋਅ 'ਚ ਵਾਪਸ ਨਹੀਂ ਕੀਤੀ, ਇਸ ਲਈ ਵਿਕਾਸ ਵੀ ਸ਼ੋਅ ਤੋਂ ਬਾਹਰ ਆ ਗਏ।