image caption:

ਘੋੜੀ ਚੜ੍ਹੇਗਾ ਗੁਰਦਾਸ ਮਾਨ ਦਾ ਬੇਟਾ, 31 ਜਨਵਰੀ ਨੂੰ ਇਸ ਅਦਾਕਾਰਾ ਨਾਲ ਵਿਆਹ

ਚੰਡੀਗੜ੍ਹ : ਜਲਦੀ ਹੀ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਬੇਟਾ ਲਾੜਾ ਬਣਨ ਵਾਲਾ ਹੈ। ਦੱਸ ਦਈਏ ਕਿ ਮਾਨ ਦਾ ਬੇਟਾ ਗੁਰਿਕ ਮਾਨ ਜਲਦੀ ਹੀ ਸਿਮਰਨ ਕੌਰ ਨਾਲ ਵਿਆਹ ਕਰਨ ਵਾਲਾ ਹੈ। ਦੋਵੇਂ 31 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝੇ ਜਾਣਗੇ।

ਇਸ ਦੇ ਨਾਲ ਹੀ ਗੁਰਿਕ ਦਾ ਵਿਆਹ ਸ਼ਾਹੀ ਸ਼ਹਿਰ ਪਟਿਆਲਾ 'ਚ ਹੋਣਾ ਹੈ। ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਰੀਬੀ ਦੋਸਤ ਤੇ ਰਿਸ਼ਤੇਦਾਰ ਇਸ ਖੁਸ਼ੀ ਦੀ ਘੜੀ ਦਾ ਹਿੱਸਾ ਬਣਨਗੇ।