image caption:

ਸ਼ਾਹਰੁਖ਼ ਖਾਨ ਦੀ ਭੈਣ ਦਾ ਹੋਇਆ ਦਿਹਾਂਤ, ਕੈਂਸਰ ਨਾਲ ਸੀ ਪੀੜਿਤ

 ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਦੇ ਘਰ ਵਿੱਚ ਗਮ ਦਾ ਮਾਹੌਲ ਹੈ। ਉਨ੍ਹਾਂ ਦੀ ਕਜਨ ਸਿਸਟਰ ਨੂਰ ਜਹਾਂ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਨੂਰ ਦੇ ਛੋਟੇ ਭਰਾ ਮੰਸੂਰ ਨੇ ਇਸ ਖਬਰ ਨੂੰ ਕੰਫਰਮ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਨੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਸੀ। ਮੰਸੂਰ ਨੇ ਭੈਣ ਦੀ ਮੌਤ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਿਤ ਸੀ।

ਨੂਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਸੀ। ਨੂਰ ਪਾਕਿਸ&zwjਤਾਨ ਦੇ ਪੇਸ਼ਾਵਰ ਦੇ Qissa ਖਵਾਨੀ ਬਾਜ਼ਾਰ ਦੇ ਕੋਲ ਮਹੱਲਾ ਸ਼ਾਹ ਵਲੀ ਕਤਾਲ ਇਲਾਕੇ ਵਿੱਚ ਰਹਿੰਦੀ ਸੀ। ਨੂਰ ਉਸ ਸਮੇਂ ਚਰਚਾ ਵਿੱਚ ਰਹੀ ਸੀ ਜਦੋਂ ਉਨ੍ਹਾਂ ਨੇ 2018  ਦੇ ਆਮ ਚੋਣਾਂ ਵਿੱਚ ਆਪਣਾ ਨਾਮ ਦਾਖਲ ਕੀਤਾ ਸੀ ਅਤੇ ਬਾਅਦ ਵਿੱਚ ਉਸ ਨੂੰ ਵਾਪਸ ਲੈ ਲਿਆ ਸੀ।

ਇਸ ਤੋਂ ਇਲਾਵਾ ਨੂਰ ਸਬੰਧਤ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ਾਹਰੁਖ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਪਿਛਲੀ ਵਾਰ 2018 ਵਿੱਚ ਆਨੰਦ ਐੱਲ ਰਾਏ ਦੀ ਫਿਲਮ ਜੀਰੋਂ ਵਿੱਚ ਨਜ਼ਰ  ਆਏ ਸਨ। ਇਹ ਫਿਲਮ ਬਾਕਸ ਆਫਿਸ ਉੱਤੇ ਫਲਾਪ ਰਹੀ ਸੀ। ਫਿਲਮ ਵਿੱਚ ਉਨ੍ਹਾਂ ਦੇ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਸਨ।

ਜੀਰੋਂ ਤੋਂ ਬਾਅਦ ਸ਼ਾਹਰੁਖ ਨੇ ਫਿਲਮਾਂ ਤੋਂ ਲੰਬਾ ਬ੍ਰੇਕ ਲੈ ਲਿਆ ਹੈ। ਹੁਣ ਤੱਕ ਉਨ੍ਹਾਂ ਨੇ ਕਿਸੇ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ। ਫੈਨਜ਼ ਉਨ੍ਹਾਂ ਨੂੰ ਪਰਦੇ ਉੱਤੇ ਦੇਖਣ ਲਈ ਬੇਚੈਨ ਹਨ। ਸੋਸ਼ਲ ਮੀਡੀਆ ਉੱਤੇ ਕਈ ਵਾਰ ਉਨ੍ਹਾਂ ਦੀ ਵਾਪਸੀ ਲਈ ਹੈਸ਼ਟੈਗ ਵੀ ਟ੍ਰੈਂਡ ਕੀਤੇ ਜਾਂਦੇ ਹਨ। ਫਿਲਹਾਲ ਖਬਰ ਹੈ ਕਿ ਉਹ ਜਲਦ ਹੀ ਆਪਣੀ ਅਗਲੀ ਫਿਲਮ ਅਨਾਊਂਸ ਕਰਨ ਵਾਲੇ ਹਨ।

ਸ਼ਾਹਰੁਖ ਖਾਨ ਸੋਸ਼ਲ ਮੀਡੀਆ &lsquoਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਕਾਪੀ ਜ਼ਿਆਦਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ &lsquoਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।