image caption:

IND vs NZ 3rd T20: ਭਾਰਤ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿੱਚ ਦਿੱਤੀ ਮਾਤ

 ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਬੁੱਧਵਾਰ ਯਾਨੀ ਕਿ ਅੱਜ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਗਿਆ । ਜਿੱਥੇ ਇਸ ਬੇਹੱਦ ਰੋਮਾਂਚਿਕ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿੱਚ ਹਰਾਇਆ । ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ । ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 180 ਦੌੜਾਂ ਦਾ ਟੀਚਾ ਦਿੱਤਾ ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ । ਜਿੱਥੇ ਦੋਵੇਂ ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ । ਭਾਰਤੀ ਟੀਮ ਨੂੰ ਪਹਿਲਾ ਝਟਕਾ ਲੋਕੇਸ਼ ਰਾਹੁਲ ਦੇ ਰੂਪ ਵਿੱਚ ਲੱਗਿਆ ਜੋ 27 ਦੌੜਾਂ ਬਣਾ ਕੋਲਿਨ ਡੀ ਗ੍ਰੈਂਡੋਮ ਦੀ ਗੇਂਦ &lsquoਤੇ ਆਊਟ ਹੋ ਗਏ । ਇਸ ਤੋਂ ਬਾਅਦ ਰੋਹਿਤ ਸ਼ਰਮਾ 40 ਗੇਂਦਾਂ 65 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ । ਇਸ ਤੋਂ ਬਾਅਦ ਭਾਰਤ ਦੇ ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਵੀ ਸਿਰਫ 3 ਦੌੜਾ ਬਣਾ ਬੈਨੇਟ ਦਾ ਸ਼ਿਕਾਰ ਹੋ ਕੇ ਪਵੇਲੀਅਨ ਪਰਤ ਗਏ ।

ਭਾਰਤ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੇ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੀ ਟੀਮ ਲੱਗਭਗ ਮੈਚ ਜਿੱਤ ਚੁਕੀ ਸੀ ਪਰ ਮੈਚ ਦੇ ਆਖਰੀ ਓਵਰ ਵਿੱਚ ਮੁਹੰਮਦ ਸ਼ਾਮੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੈਚ ਟਾਈ ਹੋ ਗਿਆ। ਸੁਪਰ ਓਵਰ ਵਿੱਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 18 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ਵਿੱਚ ਭਾਰਤ ਨੇ ਆਖਰੀ ਗੇਂਦ ਤੇ ਮੈਚ ਨੂੰ ਜਿੱਤ ਲਿਆ। ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਸੀਰੀਜ਼ ਵੀ ਜਿੱਤ ਲਈ ਹੈ, ਅਤੇ ਇਸ ਜਿੱਤ ਨਾਲ ਭਾਰਤ ਨੇ ਇੱਕ ਇਤਿਹਾਸ ਵੀ ਰੱਚਿਆ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਪਹਿਲੀ ਬਾਰ ਨਿਊਜ਼ੀਲੈਂਡ ਦੀ ਧਰਤੀ ਤੇ ਕੋਈ ਸੀਰੀਜ਼ ਜਿੱਤੀ ਹੈ।

ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ),ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ ਸ਼ਾਮਿਲ ਸਨ, ਜਦਕਿ ਨਿਊਜ਼ੀਲੈਂਡ ਦੀ ਟੀਮ ਵਿੱਚ ਮਾਰਟਿਨ ਗੁਪਟਿਲ, ਕੌਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਕੌਲਿਨ ਡੀ ਗ੍ਰੈਂਡਹੋਮ, ਰੋਸ ਟੇਲਰ, ਟਿਮ ਸੀਫਰਟ (ਵਿਕਟਕੀਪਰ), ਮਿਸ਼ੇਲ ਸੈਂਟਨਰ, ਈਸ਼ ਸ਼ੋਢੀ, ਟਿਮ ਸਾਊਥੀ, ਸਕਾਟ ਕਿਊਗੇਲਜਿਨ, ਹਾਮਿਸ਼ ਬੇਨੇਟ ਸ਼ਾਮਿਲ ਸਨ ।