image caption:

ਰਾਖੀ ਸਾਵੰਤ, ਰਾਹੁਲ ਮਹਾਜਨ ਤੋਂ ਬਾਅਦ ਹੁਣ ਸ਼ਹਿਨਾਜ਼ ਕਰੇਗੀ ਸਵਯੰਵਰ

ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ ਗਿੱਲ ਨੇ ਆਪਣੇ ਸ਼ਰਾਰਤੀ ਅਤੇ ਚੁਲਬੁਲੇ ਅੰਦਾਜ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਤੋਂ ਮਸ਼ਹੂਰ ਸ਼ਹਿਨਾਜ ਦੀ ਅੱਜ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਉਨ੍ਹਾਂ ਨੂੰ ਸ਼ੋਅ ਦੇ ਸਟਰਾਂਗ ਕੰਟੈਸਟੈਂਟਸ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ। ਸ਼ਹਿਨਾਜ ਬਿੱਗ ਬੌਸ 13 ਦੀ ਸਭ ਤੋਂ ਐਂਟਰਟੇਨਿੰਗ ਕੰਟੈਸਟੈਂਟ ਹੈ। ਬਿੱਗ ਬੌਸ ਨੇ ਸ਼ਹਿਨਾਜ ਨੂੰ ਨਾ ਸਿਰਫ ਇੱਕ ਨਵੀਂ ਪਹਿਚਾਣ ਦਿੱਤੀ ਬਲਕਿ ਉਨ੍ਹਾਂ ਦੇ ਕਰੀਅਰ ਵਿੱਚ ਖੰਭ ਵੀ ਲਗਾਏ ਹਨ।

ਜੀ ਹਾਂ, ਨਵੀਆਂ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ ਭੇਬਿੱਗ ਬੌਸ ਤੋਂ ਬਾਅਦ ਜਲਦ ਹੀ ਇੱਕ ਨਵੇਂ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ। ਰਿਪੋਰਟ ਦੇ ਮੁਤਾਬਕ, ਨਵੇਂ ਰਿਐਲਿਟੀ ਸ਼ੋਅ ਵਿੱਚ ਸ਼ਹਿਨਾਜ ਆਪਣਾ ਲਾੜਾ ਲੱਭਦੀ ਹੋਈ ਨਜ਼ਰ  ਆਏਗੀ। ਰਾਖੀ ਸਾਵੰਤ, ਰਾਹੁਲ ਮਹਾਜਨ ਅਤੇ ਰਤਨ ਸਿੰਘ ਰਾਜਪੂਤ ਤੋਂ ਬਾਅਦ ਹੁਣ ਸ਼ਹਿਨਾਜ ਟੀਵੀ ਉੱਤੇ ਆਪਣਾ ਸਵਯੰਵਰ ਕਰੇਗੀ ਅਤੇ ਆਪਣੇ ਲਈ ਆਪਣੀ ਪਸੰਦ ਦਾ ਦੁਲਹਾ ਲੱਭੇਗੀ। ਸ਼ਹਿਨਾਜ ਦੇ ਨਵੇਂ ਸ਼ੋਅ ਦਾ ਨਾਮ ਸ਼ਹਿਨਾਜ ਗਿੱਲ ਦਾ ਵਿਆਹ ਦੱਸਿਆ ਜਾ ਰਿਹਾ ਹੈ।

ਇਨ੍ਹੀਂ ਦਿਨ੍ਹੀਂ ਸ਼ਹਿਨਾਜ ਗਿੱਲ  ਬਿੱਗ ਬੌਸ ਵਿੱਚ ਧਮਾਲ ਮਚਾਉਂਦੇ ਹੋਏ ਨਜ਼ਰ ਆ ਰਹੀ ਹੈ। ਸਿੱਧਾਰਥ ਸ਼ੁਕਲਾ ਨਾਲ ਸ਼ਹਿਨਾਜ ਦੀ ਦੋਸਤੀ ਟਾਕ ਆਫ ਦਿ ਟਾਊਨ ਬਣੀ ਹੋਈ ਹੈ। ਸ਼ਹਿਨਾਜ ਸ਼ੋਅ ਵਿੱਚ ਕਈ ਵਾਰ ਸਿੱਧਾਰਥ ਨੂੰ ਪਿਆਰ ਕਰਨ ਦਾ ਦਾਅਵਾ ਵੀ ਕਰ ਚੁੱਕੀ ਹੈ। ਸਿੱਧਾਰਥ ਤੋਂ ਪਹਿਲਾਂ ਸ਼ੋਅ ਦੀ ਸ਼ੁਰੂਆਤ ਵਿੱਚ ਸ਼ਹਿਨਾਜ ਦਾ ਕਨੈਕਸ਼ਨ ਪਾਰਸ  ਛਾਬੜਾ ਦੇ ਨਾਲ ਦੇਖਣ ਨੂੰ ਮਿਲਿਆ ਸੀ।

ਸ਼ਹਿਨਾਜ ਪਾਰਸ ਨੂੰ ਪਸੰਦ ਕਰਨ ਲੱਗੀ ਸੀ ਪਰ ਪਾਰਸ ਦੀ ਮਾਹਿਰਾ ਨਾਲ ਵੱਧਦੀਆਂ ਨਜਦੀਕੀਆਂ ਨੂੰ ਵੇਖਕੇ ਸ਼ਹਿਨਾਜ ਨੇ ਪਾਰਸ ਨੂੰ ਛੱਡ ਕੇ ਸਿੱਧਾਰਥ ਦੇ ਨਾਲ ਆਪਣਾ ਕਨੈਕਸ਼ਨ ਬਣਾਇਆ। ਆਉਣ ਵਾਲੇ ਬਿੱਗ ਬੌਸ ਦੇ ਐਪੀਸੋਡ &lsquoਚ ਦੇਖਿਆ ਜਾਵੇਗਾ ਕਿ ਹਿਮਾਂਸ਼ੀ ਦੇ ਉੱਤੇ ਵਿਕਾਸ ਗੁਪਤਾ ਟਾਸਕ ਦੌਰਾਨ ਡਿੱਗ ਜਾਂਦੇ ਹਨ ਤੇ ਜਿਸ ਕਾਰਨ ਹਿਮਾਂਸ਼ੀ ਬੇਹੋਸ਼ ਹੋ ਜਾਂਦੀ ਹੈ ਅਤੇ ਸਾਰਾ ਘਰ ਹਿਮਾਂਸ਼ੀ ਨੂੰ ਠੀਕ ਕਰਨ &lsquoਚ ਲੱਗ ਜਾਂਦਾ ਹੈ।ਸੋ ਕੀ ਹੁੰਦਾ ਹੈ ਅੱਗੇ ਇਹ ਦੇਖਣਾ ਕਾਫੀ ਦਿਲਚਸਲ ਹੋਵੇਗਾ। ਬਿੱਗ ਬੌਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।