image caption:

Bigg Boss 13: ਟਾਸਕ ਦੌਰਾਨ ਬੇਹੋਸ਼ ਹੋਈ Himanshi Khurana

 ਨਵੀਂ ਦਿੱਲੀ : ਬਿੱਗ ਬੌਸ 13 'ਚ ਟਾਸਕ ਦੌਰਾਨ ਕਈ ਕੰਟੈਸਟੈਂਟ ਜ਼ਖ਼ਮੀ ਹੋਏ ਹਨ। ਹੁਣ Himanshi Khurana ਜ਼ਖ਼ਮੀ ਹੋ ਗਈ ਹੈ ਤੇ Asim Riaz ਦੇਖ ਕੇ ਘਬਰਾ ਗਏ ਹਨ। ਟਾਸਕ ਦੌਰਾਨ ਹਿਮਾਂਸ਼ੀ ਖੁਰਾਣਾ ਹੇਠਾਂ ਡਿੱਗ ਜਾਂਦੀ ਹੈ ਜਿਸ ਨਾਲ ਉਨ੍ਹਾਂ ਦੇ ਸਿਰ 'ਚ ਸੱਟ ਲੱਗ ਜਾਂਦੀ ਹੈ ਤੇ ਉਹ ਬੇਹੋਸ਼ ਹੋ ਜਾਂਦੀ ਹੈ। ਅਜੇ ਆਊਟਸਾਈਡਰ ਦੇ ਰੂਪ 'ਚ ਐਂਟਰੀ ਕਰਨ ਵਾਲੇ ਸੈਲੇਬਸ ਨੂੰ ਉਨ੍ਹਾਂ ਦੇ ਪਸੰਦੀਦਾ ਕੰਟੈਂਸਟੈਂਟ ਨੂੰ ਘਰ ਦਾ ਕੈਪਟਨ ਬਣਾਉਣ ਤੋਂ ਬਾਅਦ ਇਕ ਟਾਸਕ ਦਿੱਤਾ ਗਿਆ ਜਿਸ 'ਚ ਕੰਟੈਸਟੈਂਟ ਵੱਲੋਂ ਪ੍ਰਿੰਟ ਕੀਤੇ ਗਏ ਜ਼ਿਆਦਾ ਤੋਂ ਜ਼ਿਆਦਾ ਪੈਸੇ ਜਮ੍ਹਾਂ ਕਰਨੇ ਸਨ। ਕੋਈ ਵੀ ਟਾਸਕ ਬਿਨਾਂ ਹਿੰਸਾ ਦੇ ਇਸ ਘਰ 'ਚ ਨਹੀਂ ਖੇਡਿਆ ਹੈ ਤੇ ਇਸ ਵਾਰ ਵੀ ਅਜਿਹਾ ਹੀ ਹੋਇਆ।
ਇੰਟਰਨੈੱਟ 'ਤੇ ਚੱਲ਼ ਰਹੇ ਪ੍ਰੋਮੋ 'ਚ, ਪਹਿਲਾਂ ਸ਼ਹਿਨਾਜ਼ ਗਿੱਲ ਦਾ ਭਰਾ ਸ਼ਾਹਬਾਜ਼ ਪੈਸੇ ਇਕੱਠੇ ਕਰਨ ਤੋਂ ਰੋਕਣ ਲਈ ਵਿਕਾਸ ਗੁਪਤਾ ਨੂੰ ਫੜਦਾ ਹੈ। ਕਸ਼ਮੀਰਾ ਸ਼ਾਹ ਨੇ ਸ਼ੈਫਾਲੀ ਜਰੀਵਾਲਾ ਨੂੰ ਫੜਿਆ ਤੇ ਉਨ੍ਹਾਂ ਦਾ ਪਲਾਨ ਸੀ ਕਿ ਹਿਮਾਂਸ਼ੀ ਖੁਰਾਣਾ ਪੈਸੇ ਇਕੱਠੇ ਕਰੇਗੀ। ਸ਼ਾਹਬਾਜ਼ ਦੀ ਪਕੜ ਨਾਲ ਖ਼ੁਦ ਨੂੰ ਛੁਡਾਉਣ ਦੇ ਚੱਕਰ 'ਚ ਵਿਕਾਸ ਗੁਪਤਾ ਹੇਠਾਂ ਡਿੱਗ ਜਾਂਦੇ ਹਨ। ਪਰ ਉਹ ਇਸ ਚੱਕਰ 'ਚ ਹਿਮਾਂਸ਼ੀ ਖੁਰਾਣਾ 'ਤੇ ਡਿੱਗ ਪੈਂਦੇ ਹਨ ਤੇ ਉਹ ਜ਼ਖ਼ਮੀ ਹੋ ਜਾਂਦੀ ਹੈ। ਵੀਡੀਓ 'ਚ ਹਿਮਾਂਸ਼ੀ ਬੇਹੋਸ਼ ਨਜ਼ਰ ਆਉਂਦੀ ਹੈ ਤੇ ਸਾਰੇ ਉਸ ਵੱਲ ਦੌੜ ਜਾਂਦੇ ਹਨ। ਆਸਿਮ ਰਿਆਜ਼ ਘਬਰਾ ਜਾਂਦੇ ਹਨ ਕਿਉਂਕਿ ਵਿਕਾਸ ਗੁਪਤਾ ਚੀਖਣਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਸਾਹ ਨਹੀਂ ਲੈ ਰਹੀ ਹੈ। ਆਸਿਮ ਤੁਰੰਤ ਉਸ ਨੂੰ ਚੁੱਕੇ ਲੈਂਦੇ ਹਨ ਤੇ ਉਸ ਨੂੰ ਮੈਡੀਕਲ ਰੂਮ 'ਚ ਲੈ ਜਾਂਦੇ ਹਨ।