image caption:

ਬੈਨ ਤੋਂ ਬਾਅਦ ਫਿਲਮ ‘ਸ਼ੂਟਰ’ ਦੇ ਨਿਰਮਾਤਾ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ

 ਗੈਂਗਸਟਰ ਸੁਖਾ ਕਾਹਲਵਾਂ ਦੀ ਜਿੰਦਗੀ ਉਤੇ ਆਧਾਰਿਤ ਫਿਲਮ &lsquoਸ਼ੂਟਰ&rsquo ਨੂੰ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਹੁਣ ਇਸ ਫਿਲਮ ਦੇ ਨਿਰਮਾਤਾ ਕੇ. ਵੀ. ਢਿੱਲੋਂ ਦੇ ਖਿਲਾਫ ਵੀ ਅਪਰਾਧਿਕ ਧਾਰਵਾਂ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਪੰਜਾਬ ਪੁਲਸ ਵਲੋਂ ਕੇ. ਵੀ. ਢਿੱਲੋਂ ਦੇ ਖਿਲਾਫ ਆਈ. ਪੀ. ਦੀ ਧਾਰਾ 153, 153 ਏ 153 ਬੀ 160, 107 ਤੇ 505 ਦੇ ਤਹਿਤ ਦਰਜ਼ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਇਕ ਟਵ੍ਹੀਟ ਕਰਕੇ ਹੁਕਮ ਜਾਰੀ ਕੀਤੇ ਸਨ ਕਿ ਇਸ ਫਿਲਮ ਨੂੰ ਬੈਨ ਕਰ ਦਿੱਤਾ ਜਾਵੇ। ਇਸ ਵਿੱਚ ਉਨ੍ਹਾਂ ਕਿਹਾ ਕਿ ਫਿਲਮ ਵਿੱਚ ਹਿੰਸਾ ਅਤੇ ਅਪਰਾਧ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਫਿਲਮ 21 ਫਰਵਰੀ ਨੂੰ ਰੀਲੀਜ਼ ਹੋਣੀ ਸੀ। ਦੱਸ ਦਈਏ ਕਿ 18 ਜਨਵਰੀ ਨੂੰ ਸ਼ੂਟਰ ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੂਬੇ ਅੰਦਰ ਫਿਲਮ ਨੂੰ ਬੈਨ ਕਰਨ ਦੀ ਮੰਗ ਉਠ ਰਹੀ ਸੀ।ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 3 ਮਿਤੀ 9/2/2020 ਅਨੁਸਾਰ ਐਸ.ਐਸ.ਓ.ਸੀ ਮੁਹਾਲੀ ਵਿਖੇ ਆਈ.ਪੀ.ਸੀ ਦੀ ਧਾਰਾ 153, 153 ਏ, 153 ਬੀ, 160, 107, 505 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫ.ਆਈ.ਆਰ ਮੁਤਾਬਕ ਫਿਲਮ &lsquoਸ਼ੂਟਰ&rsquo ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏਗੀ ਅਤੇ ਸ਼ਾਂਤੀ, ਸਦਭਾਵਨਾ ਨੂੰ ਭੰਗ ਕਰੇਗੀ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਵਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਮਾਤਾ ਕੇ.ਵੀ. ਢਿੱਲੋਂ ਵਿਰੁੱਧ ਬਣਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਜਾਣ ਬਾਅਦ ਇਹ ਐਫ.ਆਈ.ਆਰ ਦਰਜ ਕੀਤੀ ਗਈ ਹੈ। ਕੇ.ਵੀ. ਢਿੱਲੋਂ ਨੇ ਸਾਲ 2019 ਵਿੱਚ ਲਿਖਤੀ ਵਾਅਦਾ ਸੀ ਕਿ ਉਹ &lsquoਸੁੱਖਾ ਕਾਹਲਵਾ&rsquo ਟਾਈਟਲ ਹੇਠ ਫਿਲਮ ਨਹੀਂ ਬਣਾਏਗਾ।ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਉਨਾਂ ਦੀ ਸਰਕਾਰ ਅਜਿਹੇ ਕਿਸੀ ਫਿਲਮ, ਗਾਣੇ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ ਜੋ ਅਪਰਾਧ, ਹਿੰਸਾ ਅਤੇ ਗੈਂਗਸਟਰ ਜਾਂ ਸੂਬੇ ਵਿੱਚ ਅਪਰਾਧ ਨੂੰ ਹੁਲਾਰਾ ਦਿੰਦੀ ਹੋਵੇ।