image caption: ਤਸਵੀਰ: ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਸੰਘਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਦੇਵ ਸਿੰਘ ਢਿੱਲੋਂ, ਗੁਰਦੇਵ ਸਿੰਘ ਗਿੱਲ ਅਤੇ ਕਲੱਬ ਦੇ ਹੋਰ ਮੈਂਬਰ

ਮਾਹਿਲਪੁਰ ਵਿਖੇ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਵਿਸ਼ੇਸ਼ ਮੀਟਿੰਗ

ਮਾਹਿਲਪੁਰ (ਪੰਜਾਬ ਟਾਈਮਜ਼) - ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਕਰਵਾਉਣ ਸਬੰਧੀ ਪ੍ਰਿੰ: ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਮੂਹ ਕਮੇਟੀ ਮੈਂਬਰਾਂ ਨੇ ਭਾਗ ਲਿਆ।
 ਮੀਟਿੰਗ ਦੌਰਾਨ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ ਇਸ ਵਾਰ ਦਾ 58ਵਾਂ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਐਨ ਆਰ ਆਈਜ਼ ਵੀਰਾਂ ਤੇ ਕਲੱਬਾਂ ਦੇ ਸਹਿਯੋਗ ਨਾਲ ਤਿੰਨ ਵਰਗਾਂ 'ਚ 13 ਫਰਵਰੀ ਤੋਂ 20 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਵਧੀਆ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਭ ਦੇ ਸੁਝਾਅ ਲਏ ਗਏ । ਉਹਨਾਂ ਨੇ ਦੱਸਿਆ ਕਿ ਕਲੱਬ ਵਰਗ ਵਿੱਚ ਦੇਸ਼ ਦੇ ਮਸ਼ਹੂਰ 9 ਕਲੱਬਾਂ ਦੀਆਂ ਟੀਮਾਂ ਗੋਕਲਮ ਕਲੱਬ ਕੇਰਲਾ, ਕੇਰਲਾ ਪੁਲਸ ਐØੱਫ਼ ਸੀ, ਪੰਜਾਬ ਫੁੱਟਬਾਲ ਕਲੱਬ, ਸੀ ਆਈ ਐਸ ਐਫ਼ ਦਿੱਲੀ, ਪੰਜਾਬ ਪੁਲਸ ਜਲੰਧਰ, ਜਰਨੈਲ ਫੁੱਟਬਾਲ ਕਲੱਬ ਗੜ੍ਹਸ਼ੰਕਰ, ਜੇ ਐਂਡ ਕੇ ਬੈਂਕ ਜੰਮੂ ਕਸ਼ਮੀਰ, ਯੰਗ ਫੁੱਟਬਾਲ ਕਲੱਬ ਮਾਹਿਲਪੁਰ, ਸੀ ਆਰ ਪੀ ਐਫ਼ ਜਲੰਧਰ ਆਦਿ ਕਲੱਬ ਭਾਗ ਲੈਣਗੇ ਅਤੇ 8 ਮਸ਼ਹੂਰ ਕਾਲਜ ਅਕੈਡਮੀਆਂ ਅਤੇ ਅੰਡਰ 17 ਸਾਲ ਸਕੂਲ ਫੁੱਟਬਾਲ ਅਕੈਡਮੀਆਂ ਦੀਆਂ 5 ਟੀਮਾਂ ਭਾਗ ਲੈਣਗੀਆਂ ।
  ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਪ੍ਰਧਾਨ ਸਿੱਖ ਵਿੱਦਿਅਕ ਕੌਂਸਲ ਮਾਹਿਲਪੁਰ, ਗੁਰਦੇਵ ਸਿੰਘ ਗਿੱਲ ਅਰਜੁਨਾ ਐਵਾਰਡੀ, ਪ੍ਰਧਾਨ ਕੁਲਵੰਤ ਸਿੰਘ ਸੰਘਾ, ਸੇਵਕ ਸਿੰਘ ਬੈਂਸ ਅਮਰੀਕਾ, ਦਲਜੀਤ ਸਿੰਘ ਬੈਂਸ ਕੈਨੇਡਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਪ੍ਰਿੰਸੀਪਲ ਪਰਵਿੰਦਰ ਸਿੰਘ, ਬਲਜਿੰਦਰ ਸਿੰਘ ਮਾਨ, ਜਸਦੀਪ ਸਿੰਘ, ਗਿਆਨ ਸਿੰਘ ਬੀ ਐਸ ਐਫ਼, ਰਾਜ ਕੁਮਾਰ ਭੋਲਾ, ਹਰਜਿੰਦਰ ਸਿੰਘ ਗਿੱਲ, ਮੈਨਜਿੰਗ ਡਾਇਰੈਕਟਰ ਦੋਆਬਾ ਪਬਲਿਕ ਸਕੂਲ ਦੋਹਲਰੋਂ, ਸਤਵੰਤ ਸਿੰਘ ਬੈਂਸ, ਰਵਿੰਦਰ ਸ਼ਰਮਾ, ਕੋਚ ਜਸਵੀਰ ਸਿੰਘ ਭਾਰਟਾ ਸਮੇਤ ਕਲੱਬ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।