image caption:

32 ਸਾਲਾ ਮਾਰੀਆ ਸ਼ਾਰਾਪੋਵਾ ਨੇ ਟੈਨਿਸ ਨੂੰ ਕਿਹਾ ਅਲਵਿਦਾ

 ਪੰਜ ਵਾਰ ਦੀ ਗ੍ਰੈਂਡ ਸਲੈਮ ਜੇਤੂ ਰੂਸੀ ਖਿਡਾਰੀ ਮਾਰੀਆ ਸ਼ਾਰਾਪੋਵਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 32 ਸਾਲਾ ਸ਼ਾਰਾਪੋਵਾ ਨੇ ਵੋਗ ਅਤੇ ਵੈਨਿਟੀ ਫੇਅਰ &lsquoਚ ਇੱਕ ਲੇਖ ਵਿੱਚ ਲਿਖਿਆ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਲੱਗੀਆਂ ਸੱਟਾਂ ਦੇ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ। ਰੂਸੀ ਖਿਡਾਰੀ ਨੇ ਕਿਹਾ, &ldquoਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਛੱਡ ਸਕਦੇ ਹੋ, ਜਿਸ ਨੂੰ ਤੁਸੀ ਜਾਣਦੇ ਹੋ? ਤੁਸੀਂ ਉਸ ਮੈਦਾਨ ਤੋਂ ਕਿਵੇਂ ਵੱਖ ਹੋ ਸਕਦੇ ਹੋ ਜਿੱਥੇ ਤੁਸੀਂ ਬਚਪਨ ਤੋਂ ਹੀ ਸਿਖਲਾਈ ਲੈ ਰਹੇ ਹੋ? ਉਹ ਖੇਡ ਜਿਸ ਨੇ ਤੁਹਾਨੂੰ ਬੇਮਿਸਾਲ ਖੁਸ਼ੀਆਂ ਅਤੇ ਹੰਝੂ ਦਿੱਤੇ ਹਨ। ਇੱਕ ਖੇਡ ਜਿਸ ਵਿੱਚ ਤੁਹਾਨੂੰ ਪੂਰਾ ਪਰਿਵਾਰ ਮਿਲਿਆ ਹੈ। ਬੇਪਨਾਹ ਪ੍ਰਸ਼ੰਸਕ ਜੋ 28 ਸਾਲਾਂ ਦੇ ਕਰੀਅਰ ਵਿੱਚ ਤੁਹਾਡੇ ਨਾਲ ਰਹੇ ਹਨ। ਮੈਂ ਇਸ ਲਈ ਨਵੀਂ ਹਾਂ, ਤਾ ਕਿਰਪਾ ਕਰਕੇ ਮੈਨੂੰ ਮਾਫ ਕਰੋ, ਟੈਨਿਸ&ndash ਹੁਣ ਮੈਂ ਤੁਹਾਨੂੰ ਅਲਵਿਦਾ ਕਹਿੰਦੀ ਹਾਂ।

ਸ਼ਾਰਾਪੋਵਾ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਇਸ ਫੈਸਲੇ ਨੂੰ ਤੁਰੰਤ ਲਾਗੂ ਕਰਨ ਜਾ ਰਹੀ ਹੈ ਜਾ ਨਹੀਂ। ਸ਼ਾਰਾਪੋਵਾ ਆਖਰੀ ਵਾਰ ਇਸ ਸਾਲ ਆਸਟ੍ਰੇਲੀਆਈ ਓਪਨ ਵਿੱਚ ਖੇਡੀ ਸੀ, ਜਿੱਥੇ ਉਸ ਨੂੰ 19 ਵਾਂ ਦਰਜਾ ਪ੍ਰਾਪਤ ਸਰਬੀਆ ਦੀ ਡੋਨਾ ਵੇਕਿਕ ਤੋਂ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਲੰਬੇ ਸਮੇਂ ਤੋਂ ਮੋਢੇ ਦੀ ਸੱਟ ਤੋਂ ਪੀੜਤ ਸੀ। ਸ਼ਾਰਾਪੋਵਾ ਨੇ 2004 ਵਿੱਚ 17 ਸਾਲ ਦੀ ਉਮਰ &lsquoਚ ਵਿੰਬਲਡਨ ਵਜੋਂ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ ਅਤੇ ਫ੍ਰੈਂਚ ਓਪਨ ਜਿੱਤ ਕੇ 2012 ਵਿੱਚ ਕਰੀਅਰ ਸਲੈਮ ਵੀ ਪੂਰਾ ਕੀਤਾ ਸੀ। 2004 ਵਿੱਚ ਸ਼ਾਰਾਪੋਵਾ ਨੇ ਵਿਸ਼ਵ ਦੀ ਨੰਬਰ -1 ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਵਿੰਬਲਡਨ ਜਿੱਤੀ।

2012 ਤੋਂ ਬਾਅਦ ਉਸ ਨੇ 2014 ਵਿੱਚ ਫ੍ਰੈਂਚ ਓਪਨ ਵੀ ਜਿੱਤਿਆ ਸੀ।  ਸ਼ਾਰਾਪੋਵਾ 2006 ਵਿੱਚ ਯੂਐਸ ਓਪਨ ਅਤੇ 2008 ਵਿੱਚ ਆਸਟ੍ਰੇਲੀਆਈ ਓਪਨ ਜਿੱਤਣ ਵਿੱਚ ਸਫਲ ਰਹੀ ਸੀ।  2016 ਵਿੱਚ ਸ਼ਾਰਾਪੋਵਾ &lsquoਤੇ ਡੋਪਿੰਗ ਕਰਨ&rsquo ਤੇ 15 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ। ਸ਼ਾਰਾਪੋਵਾ ਨੇ ਅਪ੍ਰੈਲ 2017 ਵਿੱਚ ਵਾਪਸੀ ਕੀਤੀ ਸੀ।