image caption:

ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਦਾ ਐਲਾਨ,ਪਾਂਡਿਆ, ਧਵਨ ‘ਤੇ ਭੁਵਨੇਸ਼ਵਰ ਦੀ ਹੋਈ ਵਾਪਸੀ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 12 ਮਾਰਚ ਤੋਂ ਸ਼ੁਰੂ ਹੋ ਰਹੀ ਲੜੀ ਲਈ ਹਾਰਦਿਕ ਪਾਂਡਿਆ, ਸ਼ਿਖਰ ਧਵਨ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ਵਿੱਚ ਵਾਪਸੀ ਹੋਈ ਹੈ।  15 ਮੈਂਬਰੀ ਭਾਰਤੀ ਟੀਮ ਦਾ ਐਤਵਾਰ ਨੂੰ ਐਲਾਨ ਕੀਤਾ ਗਿਆ। ਚੋਣ ਕਮੇਟੀ ਦੇ ਨਵੇਂ ਚੇਅਰਮੈਨ ਸੁਨੀਲ ਜੋਸ਼ੀ ਦੀ ਅਗਵਾਈ ਹੇਠ ਪਹਿਲੀ ਵਾਰ ਟੀਮ ਚੁਣੀ ਗਈ ਹੈ।

ਵਿਰਾਟ ਕੋਹਲੀ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਦੀ ਕਪਤਾਨੀ ਕਰਨਗੇ। ਉਪ ਕਪਤਾਨ ਰੋਹਿਤ ਸ਼ਰਮਾ ਹਾਲਾਂਕਿ ਮਾਸਪੇਸ਼ੀ ਦੇ ਖਿਚਾਬ ਤੋਂ ਠੀਕ ਨਹੀਂ ਹੋਇਆ ਹੈ ਅਤੇ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐਲ ਤੋਂ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਦੌਰੇ ਦੇ 5 ਵੇਂ ਅਤੇ ਆਖਰੀ ਟੀ -20 ਮੈਚ ਦੇ ਦੌਰਾਨ, ਰੋਹਿਤ ਨੂੰ ਖੱਬੇ ਪੈਰ &lsquoਤੇ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਇਸ ਕਾਰਨ ਰੋਹਿਤ ਨੂੰ ਸਿਰਫ ਵਨਡੇ ਸੀਰੀਜ਼ ਹੀ ਨਹੀਂ, ਬਲਕਿ ਨਿਊਜ਼ੀਲੈਂਡ ਖਿਲਾਫ ਟੈਸਟ ਲੜੀ ਤੋਂ ਵੀ ਬਾਹਰ ਹੋਣਾ ਪਿਆ ਸੀ।

ਦੂਜੇ ਪਾਸੇ, 26 ਸਾਲਾ ਆਲਰਾਉਂਡਰ ਹਾਰਦਿਕ ਪਾਂਡਿਆ ਟੀਮ ਇੰਡੀਆ &lsquoਚ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ ਹੈ। ਉਸ ਨੂੰ ਡੀ ਵਾਈ ਪਾਟਿਲ ਟੀ -20 ਕੱਪ ਦੌਰਾਨ ਦੋ ਵਿਸਫੋਟਕ ਸੈਂਕੜੇ ਲਗਾਉਣ ਦਾ ਇਨਾਮ ਮਿਲਿਆ ਹੈ। ਪਾਂਡਿਆ ਨੂੰ ਪੰਜ ਮਹੀਨੇ ਪਹਿਲਾਂ ਲੱਕ ਦੀ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਸ ਦੀ ਲੰਦਨ ਵਿੱਚ ਸਰਜਰੀ ਹੋਈ ਸੀ। 34 ਸਾਲਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਵੀ ਵਾਪਸੀ ਹੋਈ ਹੈ। ਧਵਨ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਕੇਦਾਰ ਜਾਧਵ ਨੂੰ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਅਨੁਭਵੀ ਜਾਧਵ ਦੀ ਜਗ੍ਹਾ ਮੌਕਾ ਮਿਲਿਆ ਹੈ। ਸ਼ਿਵਮ ਦੂਬੇ, ਸ਼ਾਰਦੂਲ ਠਾਕੁਰ, ਮੁਹੰਮਦ ਸ਼ਮੀ ਅਤੇ ਮਯੰਕ ਅਗਰਵਾਲ ਨੂੰ ਵੀ ਵਨਡੇ ਸੀਰੀਜ਼ ਵਿੱਚ ਜਗ੍ਹਾ ਨਹੀਂ ਮਿਲੀ ਹੈ। ਜੱਦਕਿ ਇਹ ਸਾਰੇ ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਟੀਮ ਇੰਡੀਆ ਦਾ ਹਿੱਸਾ ਸਨ।

ਸ਼ਿਖਰ ਧਵਨ ਦੀ ਟੀਮ ਵਿੱਚ ਵਾਪਸੀ ਨੇ ਮਯੰਕ ਅਗਰਵਾਲ ਨੂੰ ਬਾਹਰ ਦਾ ਰਸਤਾ ਵੇਖਣ ਲਈ ਮਜ਼ਬੂਰ ਕਰ ਦਿੱਤਾ, ਜੋ ਨਿਊਜ਼ੀਲੈਂਡ ਦੌਰੇ &lsquoਤੇ ਮਿਲੇ ਮੌਕਿਆਂ ਦਾ ਲਾਭ ਲੈਣ ਵਿੱਚ ਅਸਫਲ ਰਹੇ ਸੀ। ਇਸ ਦੌਰੇ &lsquoਤੇ ਪ੍ਰਿਥਵੀ ਸ਼ਾਅ ਦੀ ਸਕਾਰਾਤਮਕ ਬੱਲੇਬਾਜ਼ੀ ਦੇ ਮੱਦੇਨਜ਼ਰ ਚੋਣਕਾਰਾਂ ਨੇ ਉਸ ਨੂੰ ਟੀਮ&rsquo ਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਵਿੱਚ ਸ਼ਿਖਰ ਧਵਨ, ਪ੍ਰਿਥਵੀ ਸ਼ਾਅ, ਵਿਰਾਟ ਕੋਹਲੀ (ਕਪਤਾਨ), ਕੇ ਐਲ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਅਤੇ ਸ਼ੁਭਮਨ ਗਿੱਲ ਸ਼ਾਮਿਲ ਹਨ।