image caption:

ਮੈਰੀਕਾਮ ‘ਤੇ ਅਮਿਤ ਪੰਘਲ ਨੂੰ ਓਲੰਪਿਕ ਟਿਕਟ

 ਐਮਸੀ ਮੈਰੀਕਾਮ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਅਮਿਤ ਪੰਘਲ ਸਮੇਤ ਹੁਣ ਤੱਕ ਸੱਤ ਭਾਰਤੀ ਮੁੱਕੇਬਾਜ਼ਾਂ ਨੇ ਓਲੰਪਿਕ ਕੁਆਲੀਫਾਇਰ ਜਿੱਤ ਕੇ ਆਗਾਮੀ ਟੋਕਿਓ ਓਲੰਪਿਕ 2020 ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਲੰਡਨ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਐਮਸੀ ਮੈਰੀਕਾਮ ਨੇ ਟੋਕਿਓ ਓਲੰਪਿਕ ਖੇਡਾਂ 2020 ਲਈ ਟਿਕਟ ਹਾਸਿਲ ਕਰ  ਲਈ ਹੈ। ਏਸ਼ੀਅਨ ਜ਼ੋਨ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਵਿੱਚ ਮੈਰੀਕਾਮ ਨੇ ਫਿਲਪੀਨਜ਼ ਦੀ ਆਇਰਿਸ਼ ਮੈਗਨੋ ਨੂੰ ਹਰਾਇਆ। ਇਸ ਤੋਂ ਪਹਿਲਾਂ ਅਮਿਤ ਪੰਘਲ ਨੇ ਵੀ ਟੋਕਿਓ 2020 ਲਈ ਆਪਣੀ ਜਗ੍ਹਾ ਪੱਕੀ ਕੀਤੀ ਸੀ।

ਮੈਰੀਕਾਮ ਨੇ ਮਹਿਲਾ 51 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਫਿਲੀਪੀਨਜ਼ ਦੀ 28 ਸਾਲਾ ਆਇਰਿਸ਼ ਮੈਗਨੋ ਨੂੰ ਹਰਾ ਕੇ ਦੂਜੀ ਵਾਰ ਓਲੰਪਿਕ ਖੇਡਣ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ। ਮੈਰੀਕਾਮ ਨੇ ਤੀਜੇ ਅਤੇ ਅੰਤਮ ਦੌਰ ਵਿੱਚ ਆਪਣੇ ਤਜ਼ਰਬੇ ਦਾ ਪੂਰਾ ਫਾਇਦਾ ਉਠਾਉਂਦਿਆਂ, ਆਪਣੇ ਵਿਰੋਧੀ &lsquoਤੇ ਹਮਲਾ ਕਰਦੀ ਰਹੀ ਅਤੇ 5-0 ਨਾਲ ਜੇਤੂ ਰਹਿ ਕਿ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਜਿੱਤ ਦੇ ਨਾਲ, ਮੈਰੀਕਾਮ ਨੇ ਟੋਕੀਓ ਓਲੰਪਿਕ 2020 ਲਈ ਭਾਰਤ ਨੂੰ ਹੁਣ ਤੱਕ ਦਾ ਸੱਤਵਾਂ ਓਲੰਪਿਕ ਕੋਟਾ ਦਿੱਤਾ ਹੈ। ਮੈਰੀਕਾਮ ਦਾ ਸਾਹਮਣਾ ਸੈਮੀਫਾਈਨਲ ਵਿੱਚ ਚੀਨ ਦੀ ਯੁਆਨ ਚਾਂਗ ਨਾਲ ਹੋਵੇਗਾ।

ਇਸ ਦੇ ਨਾਲ ਹੀ, ਪੰਘਲ ਨੇ 52 ਕਿੱਲੋ ਦੇ ਕੁਆਰਟਰ ਫਾਈਨਲ ਮੈਚ ਵਿੱਚ ਸਾਊਥ ਏਸ਼ੀਅਨ ਖੇਡਾਂ ਦੀ ਚੈਂਪੀਅਨ ਫਿਲਪੀਨਜ਼ ਦੀ ਕਾਰਲੋ ਪਾਲਮ ਨੂੰ 4-1 ਨਾਲ ਹਰਾਇਆ ਅਤੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਦੇ ਨਾਲ ਹੀ ਉਸ ਨੇ ਟੋਕਿਓ ਓਲੰਪਿਕ ਦੀ ਟਿਕਟ ਪੱਕੀ ਕਰ ਲਈ ਹੈ। ਅਮਿਤ ਦਾ ਸਾਹਮਣਾ ਸੈਮੀਫਾਈਨਲ ਵਿੱਚ ਰੀਓ ਓਲੰਪਿਕ ਦੇ ਕਾਂਸੀ ਦਾ ਤਗ਼ਮਾ ਜੇਤੂ ਚੀਨ ਦੇ ਹੂ ਜਿਆਨਗੁਆਨ ਨਾਲ ਹੋਵੇਗਾ। ਭਾਰਤ ਦੇ 7 ਮੁੱਕੇਬਾਜ਼ਾਂ ਨੇ ਇਸ ਸਾਲ ਜੁਲਾਈ-ਅਗਸਤ ਵਿੱਚ ਹੋਣ ਵਾਲੇ ਓਲੰਪਿਕ 2020 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਇਨ੍ਹਾਂ ਵਿੱਚ ਪੂਜਾ ਰਾਣੀ, ਵਿਕਾਸ ਕ੍ਰਿਸ਼ਨ, ਸਤੀਸ਼ ਕੁਮਾਰ, ਲਵਲੀਨਾ ਬੋਰਗੋਹੇਨ, ਅਸ਼ੀਸ਼ ਕੁਮਾਰ, ਅਮਿਤ ਪਾਂਘਲ ਅਤੇ ਐਮਸੀ ਮੈਰੀਕਾਮ ਸ਼ਾਮਿਲ ਹਨ।

ਭਾਰਤੀ ਮੁੱਕੇਬਾਜ਼ੀ ਦੇ ਦੋ ਸਭ ਤੋਂ ਵੱਡੇ ਨਾਮ ਐਮ.ਸੀ ਮੈਰੀਕਾਮ ਅਤੇ ਅਮਿਤ ਪੰਘਲ ਸ਼ਨੀਵਾਰ ਤੋਂ ਓਲੰਪਿਕ ਕੁਆਲੀਫਾਇਰ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਤੇ ਟੋਕਿਓ ਲਈ ਟਿਕਟ ਪ੍ਰਾਪਤ ਕਰਨ ਦੇ ਟੀਚੇ ਨਾਲ ਰਿੰਗ ਵਿੱਚ ਦਾਖਲ ਹੋਣਗੇ। ਮੈਰੀਕਾਮ ਆਪਣੇ ਬਦਲੇ ਹੋਏ 51 ਕਿਲੋਗ੍ਰਾਮ ਭਾਰ ਵਿੱਚ ਓਲੰਪਿਕ ਟਿਕਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ।  ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਪਿੱਛਲੇ ਦਿਨਾਂ ਤੋਂ ਸਖਤ ਮਿਹਨਤ ਕਰ ਰਹੀ ਹੈ ਕਿ ਦੇਸ਼ ਨੂੰ ਓਲੰਪਿਕ &lsquoਚ ਸੋਨ ਤਮਗਾ ਦਵਾ ਸਕੇ।