image caption:

ਮੁਬੰਈ ਆਈਪੀਐਲ ਮੈਚ ਹੋਣਗੇ ਜਾਂ ਨਹੀਂ , ਕੱਲ ਵੱਡਾ ਫੈਸਲਾ ਲਏਗੀ ਸਰਕਾਰ

ਮੁਬੰਈ : ਇੰਡੀਅਨ ਪ੍ਰੀਮੀਅਰ ਲੀਗ ਦੀ ਮੁਬੰਈ 'ਚ ਹੋਣ ਵਾਲੇ ਮੈਚਾਂ ਤੇ ਤਲਵਾਰ ਲੱਟਕ ਗਈ ਹੈ। ਕੋਰੋਨਾਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਮੁਬੰਈ 'ਚ ਬੁੱਧਵਾਰ ਨੂੰ ਦੋ ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 10 ਹੋ ਗਈ ਹੈ।

ਅਜਿਹੇ 'ਚ ਆਈਪੀਐਲ ਮੈਚਾਂ ਦਾ ਹੋਣਾ ਖਤਰੇ 'ਚ ਆ ਗਿਆ ਹੈ। ਮਹਾਰਾਸ਼ਟਰ ਸਰਕਾਰ ਕੱਲ ਇਸ ਮਾਮਲੇ ਤੇ ਵੱਡਾ ਫੈਸਲਾ ਲਵੇਗੀ। ਜਿਸ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ ਕਿ ਆਈਪੀਐਲ ਮੈਚ ਹੋਣਗੇ ਜਾਂ ਨਹੀਂ।