image caption:

ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਰੋਨਾਲਡੋ

 ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਮਹਾਨ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਅੱਗੇ ਆਏ ਹਨ। ਯੂਰਪ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਸਣ ਤੋਂ ਬਾਅਦ ਰੋਨਾਲਡੋ ਨੇ ਪੁਰਤਗਾਲ ਵਿਚ ਆਪਣੇ ਸਾਰੇ ਹੋਟਲਾਂ ਨੂੰ ਹਸਪਤਾਲਾਂ ਵਿਚ ਬਦਲਣ ਦਾ ਫੈਸਲਾ ਕੀਤਾ ਹੈ। ਦਰਸਅਲ ਇਕ ਹਫਤੇ ਤਕ ਪੁਰਤਗਾਲ &lsquoਚ ਰੋਨਾਲਡੋ ਦੇ ਸਾਰੇ ਹੋਟਲ ਹਸਪਤਾਲਾਂ ਵਿਚ ਬਦਲ ਜਾਣਗੇ। ਹਸਪਤਾਲ ਦੇ ਨਿਰਮਾਣ ਅਤੇ ਸਟਾਫ ਦਾ ਸਾਰਾ ਖਰਚਾ ਵੀ ਰੋਨਾਲਡੋ ਚੁੱਕਣਗੇ। ਇਸ ਤੋਂ ਇਲਾਵਾ ਰਿਪੋਰਟਸ ਮੁਤਾਬਕ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਵਾਲੇ ਵਿਅਕਤੀ ਦਾ ਇਸ ਹਸਪਤਾਲ ਵਿਚ ਸਾਰਾ ਇਲਾਜ ਮੁਫਤ ਹੋਵੇਗਾ।

ਜ਼ਿਕਰਯੋਗ ਹੈ ਕਿ ਰੋਨਾਲਡੋ ਪਹਿਲਾਂ ਵੀ ਲੋਕਾਂ ਦੀ ਸਹਾਇਤਾ ਲਈ ਮਦਦ ਕਰਦੇ ਰਹਿੰਦੇ ਹਨ। ਇਸ ਵਾਰ ਵੀ ਰੋਨਾਲਡੋ ਨੇ ਪੂਰੀ ਦੁਨੀਆ ਵਿਚ ਫੈਲੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਇਲਾਜ ਲਈ ਇੱਕ ਸੱਚੇ ਖਿਡਾਰੀ ਦੇ ਰੂਪ &lsquoਚ ਕੋਰੋਨਾ ਨਾਲ ਮੁਕਾਬਲਾ ਕਰਨ ਲਈ ਸਾਹਮਣੇ ਆਏ ਹਨ।ਮੀਡਿਆ ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 156,766 ਹੋ ਚੁੱਕੇ ਹਨ, ਜਦਕਿ ਐਤਵਾਰ ਸਵੇਰ ਤਕ ਕੋਰੋਨਾਂ ਕਾਰਨ ਮ੍ਰਿਤਕਾਂ ਦੀ ਗਿਣਤੀ 5,839 ਤਕ ਪਹੁੰਚ ਚੁੱਕੀ ਹੈ।