image caption:

ਭਾਰਤ ਦੇ ਸਟੇ੍ਰਨ ਨਾਲੋਂ ਜ਼ਿਆਦਾ ਖ਼ਤਰਨਾਕ ਐ ਬ੍ਰਾਜ਼ੀਲ ਦਾ ਕੋਵਿਡ ਸਟੇ੍ਰਨ, 1 ਮਹੀਨੇ ਵਿੱਚ 1 ਲੱਖ ਮੌਤਾਂ

ਸਾਓ ਪਾਉਲੋ,-  ਬ੍ਰਾਜ਼ੀਲ ਵਿੱਚ ਫੈਲਿਆ ਕੋਵਿਡ ਸਟੇ੍ਰਨ ਭਾਰਤ ਵਿੱਚ ਫੈਲੇ ਸਟ੍ਰੇਨ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ। ਬ੍ਰਾਜ਼ੀਲ ਵਿੱਚ ਇਸ ਸਟ੍ਰੇਨ ਕਾਰਨ ਸਿਰਫ਼ ਇੱਕ ਮਹੀਨੇ ਵਿੱਚ ਹੀ 1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।
ਦੱਖਣੀ ਅਮਰੀਕਾ ਦੇ ਇਸ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 4 ਲੱਖ ਤੋਂ ਟੱਪ ਚੁੱਕੀ ਹੈ। ਹਾਲਾਂਕਿ ਕੋਵਿਡ ਨਾਲ ਹੋਈਆਂ ਕੁੱਲ ਮੌਤਾਂ ਦੇ ਮਾਮਲੇ ਵਿੱਚ ਬ੍ਰਾਜ਼ੀਲ ਹੁਣ ਵੀ ਦੁਨੀਆ &rsquoਚ ਦੂਜੇ ਨੰਬਰ &rsquoਤੇ ਹੈ। ਕੁਝ ਮਾਹਰਾਂ ਨੇ ਦੇਸ਼ ਵਿੱਚ ਹਾਲਾਤ ਹੋਰ ਵਿਗੜਨ ਨੂੰ ਲੈ ਕੇ ਆਗਾਹ ਕੀਤ ਹੈ। ਬ੍ਰਾਜ਼ੀਲ ਵਿੱਚ ਇਸ ਵਿਸ਼ਵ ਮਹਾਂਮਰੀ ਨਾਲ ਅਪ੍ਰੈਲ &rsquoਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿੱਚ 4 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ। ਪਿਛਲੇ ਦੋ ਹਫ਼ਤਿਆਂ ਵਿੱਚ ਹਰ ਦਿਨ ਲਗਭਗ 2400 ਲੋਕਾਂ ਦੀ ਮੌਤ ਹੋਈ ਅਤੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ 3 ਹਜ਼ਾਰ ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਦਿੱਤੀ, ਜਿਸ ਨਾਲ ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ 4 ਲੱਖ 1 ਹਜ਼ਾਰ 186 &rsquoਤੇ ਪਹੁੰਚ ਗਈ।

ਸਥਾਨਕ ਸਿਹਤ ਮਾਹਰਾਂ ਨੇ ਮਹਾਂਮਾਰੀ ਦੇ ਮਾਮਲੇ ਅਤੇ ਮੌਤ ਦੀ ਗਿਣਤੀ ਘਟਣ &rsquoਤੇ ਥੋੜਾ ਰਾਹਤ ਦਾ ਸਾਹ ਲਿਆ, ਪਰ ਉਨ੍ਹਾਂ ਨੂੰ ਬਿਮਾਰੀ ਦੀ ਇੱਕ ਹੋਰ ਲਹਿਰ ਦੀ ਸੰਭਾਵਨਾ ਹੈ, ਜਿਵੇਂ ਕਿ ਕੁਝ ਯੂਰਪੀ ਦੇਸ਼ਾਂ ਵਿੱਚ ਦੇਖਿਆ ਗਿਆ। ਆਨਲਾਈਨ ਰਿਸਰਚ ਵੈਬਸਾਈਟ ਆਵਰ ਵਰਲਡ ਇਨ ਡਾਟਾ ਦੇ ਅਨੁਸਾਰ 6 ਫੀਸਦੀ ਤੋਂ ਵੀ ਘੱਟ ਬ੍ਰਾਜ਼ੀਲੀਆਈ ਨਾਗਰਿਕਾਂ ਨੂੰ ਕੋਵਿਡ-19 ਦਾ ਟੀਕਾ ਲੱਗਾ ਹੈ।