image caption:

ਵਿਦੇਸ਼ੀ ਵਿਿਦਆਰਥੀਆਂ ਨੂੰ ਹੋਟਲ ਇਕਾਂਤਵਾਸ ਨੀਤੀ ਤੋਂ ਮੁਕਤ ਕੀਤਾ ਜਾਵੇ - ਸਕਾਟਿਸ਼ ਯੂਨੀਵਰਸਿਟੀਆਂ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦੇ ਮੌਜੂਦਾ ਕੋਵਿਡ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਫ਼ਰਵਰੀ ਤੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹਵਾਈ ਅੱਡਿਆਂ ਦੇ ਨਜ਼ਦੀਕ ਬੁੱਕ ਕੀਤੇ ਹੋਟਲਾਂ ਵਿੱਚ 10 ਦਿਨਾਂ ਲਈ ਇਕਾਂਤਵਾਸ ਕੀਤਾ ਜਾਂਦਾ ਅਤੇ 1750 ਪੌਂਡ ਹੋਟਲ ਦੇ ਖ਼ਰਚੇ ਵਜੋ ਲਿਆ ਜਾਂਦਾ ਹੈ। ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਹੋਟਲ ਇਕਾਂਤਵਾਸ ਨੀਤੀ ਅੰਤਰਰਾਸ਼ਟਰੀ ਵਿਿਦਆਰਥੀਆਂ ਦੇ ਰਾਹ ਵਿੱਚ ਅੜਿੱਕਾ ਬਣ ਰਹੀ ਹੈ। ਯੂਨੀਵਰਸਿਟੀਆਂ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਸਰਕਾਰ ਹੋਟਲ ਇਕਾਂਤਵਾਸ ਤੋਂ ਵਿਿਦਆਰਥੀਆਂ ਨੂੰ ਬਾਈਪਾਸ ਦੇ ਦਿੰਦੀ ਹੈ ਤਾਂ ਯੂਨੀਵਰਸਿਟੀਆਂ ਵਿੱਚ ਹੀ ਉਹ ਵਿਿਦਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਅਤੇ ਇਕਾਂਤਵਾਸ ਕਰ ਸਕਦੇ ਹਨ। ਜੇਕਰ ਇਸ ਤਰਾਂ ਕੀਤਾ ਜਾਂਦਾ ਹੈ ਤਾਂ ਵਿਿਦਆਰਥੀਆਂ ਦੀ ਪੜਾਈ ਵਿੱਚ ਵੀ ਕੋਈ ਵਿਘਨ ਨਹੀਂ ਪਵੇਗਾ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ 22 ਫੀਸਦੀ ਵਿਦੇਸ਼ੀ ਵਿਿਦਆਰਥੀ ਪੜਾਈ ਲਈ ਆਉਂਦੇ ਹਨ। ਸਕਾਟਲੈਂਡ ਵਿੱਚ ਯੂਰਪ ਤੋਂ ਬਾਅਦ ਸੱਭ ਤੋਂ ਵੱਧ ਵਿਿਦਆਰਥੀ ਚੀਨ, ਅਮਰੀਕਾ ਅਤੇ ਭਾਰਤ ਤੋਂ ਆਉਦੇ ਹਨ। ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਕੋਵਿਡ19 ਮਹਾਂਮਾਰੀ ਕਾਰਨ ਪਹਿਲਾਂ ਹੀ ਵਿੱਤੀ ਹਾਲਾਤਾਂ ਨਾਲ ਜੂਝ ਰਹੀਆਂ ਹਨ ਅਤੇ ਵਿਦੇਸ਼ੀ ਵਿਿਦਆਰਥੀਆਂ ਦੀ ਘੱਟ ਆਮਦ ਨਾਲ ਹਾਲਾਤ ਸੁਧਰਦੇ ਨਹੀਂ ਨਜ਼ਰ ਆ ਰਹੇ। ਉਮੀਦ ਕੀਤੀ ਜਾ ਰਹੀ ਹੈ ਕਿ 6 ਮਈ ਨੂੰ ਸਕਾਟਿਸ਼ ਪਾਰਲੀਮਾਨੀ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਇਸ ਮਸਲੇ &lsquoਤੇ ਗੰਭੀਰਤਾ ਨਾਲ ਵਿਚਾਰ ਕਰੇਗੀ