image caption:

ਗੁਰਬੀਰ ਸਿੰਘ ਅਟਕੜ ਐਨ ਆਰ ਆਈ ਸਭਾ ਇੰਗਲੈਂਡ ਦੇ ਚੇਅਰਮੈਨ ਬਣੇ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਉੱਘੇ ਕਾਰੋਬਾਰੀ ਗੁਰਬੀਰ ਸਿੰਘ ਅਟਕੜ ਨੂੰ ਐਨ ਆਰ ਆਈ ਸਭਾ ੳਵਰਸੀਜ਼ ਯੂਨਿਟ ਇੰਗਲੈਂਡ ਦੇ ਚੇਅਰਮੈਨਨਿਯੁਕਤ ਕੀਤਾ ਗਿਆ ਹੈ। ਕਿਰਪਾਲ ਸਿੰਘ ਸਹੋਤਾ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ: ਅਟਕੜ ਇੰਗਲੈਂਡ ਦੇਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਹੱਲ ਲਈ ਕੰਮ ਕਰਨਗੇ। ਜਿਕਰਯੋਗ ਹੈ ਕਿ ਸ: ਅਟਕੜ ਲੰਮੇ ਸਮੇਂ ਤੋਂ ਯੂ ਕੇ ਅਤੇ ਪੰਜਾਬ ਦੇ ਪੰਜਾਬੀਆਂ ਵਿਚਕਾਰ ਪੁਲ ਦਾਕੰਮ ਕਰਦੇ ਆ ਰਹੇ ਹਨ, ਉਹ ੳਵਰਸੀਜ਼ ਕਾਂਗਰਸ ਸਮੇਤ ਕਈ ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਐਨ ਆਰ ਆਈ ਕਮਿਸ਼ਨ ਦੇਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਖੁਸ਼ੀ ਪ੍ਰਗਟ ਕਰਦਿਆਂ ਅਟਕੜ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।