image caption:

ਦੂਜੇ ਵਿਸ਼ਵ ਯੁੱਧ ਵਿੱਚ ਸੇਵਾਵਾਂ ਨਿਭਾਉਣ ਵਾਲੇ ਦਰਬਾਰਾ ਸਿੰਘ ਭੁੱਲਰ ਨਹੀਂ ਰਹੇ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਵੱਲੋਂ ਸੇਵਾਵਾਂ ਨਿਭਾਉਣ ਵਾਲੇ ਸ੍ਰ: ਦਰਬਾਰਾ ਸਿੰਘ ਭੁੱਲਰ ਦਾ ਬੀਤੇ ਕੱਲ 1 ਮਈਨੂੰ ਸਵੇਰੇ 11:15 ਵਜੇ ਦੇਹਾਂਤ ਹੋ ਗਿਆ। ਉਹ 98 ਵਰ੍ਹਿਆਂ ਦੇ ਸਨ। ਉਹ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਪਿਛਲੇ ਢਾਈ ਦਹਾਕਿਆਂ ਤੋਂ ਆਪਣੇ ਬੇਟੇਕਮਲਜੀਤ ਸਿੰਘ ਭੁੱਲਰ ਨਾਲ ਰਹਿ ਰਹੇ ਸਨ। ਸ: ਭੁੱਲਰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਨਾਲ ਸੰਬੰਧਿਤ ਸਨ।
ਜ਼ਿਕਰਯੋਗ ਹੈ ਕਿ ਦਰਬਾਰਾ ਸਿੰਘ ਭੁੱਲਰ ਆਪਣੇ ਦੋ ਭਾਈਆਂ ਸਮੇਤ 17 ਫ਼ਰਵਰੀ 1942 ਨੂੰ ਬ੍ਰਿਿਟਸ਼ ਆਰਮੀ ਵਿੱਚ ਭਰਤੀ ਹੋਏ ਸਨ। 1945 'ਚ ਉਹ ਬਰਮਾਵਿੱਚ ਰਹੇ। 1947 'ਚ ਭਾਰਤ ਦੇ ਆਜ਼ਾਦ ਹੋਣ ਵੇਲੇ ਉਹ ਭਾਰਤੀ ਫੌਜ ਦਾ ਹਿੱਸਾ ਬਣ ਗਏ। 1962 'ਚ ਉਹਨਾ ਚੀਨ ਨਾਲ ਲੜੀ ਜੰਗ ਵਿੱਚ ਵੀ ਲੜ੍ਹੇ। ਉਹਨਾਂਦੀਆਂ ਵਿਸ਼ਵ ਜੰਗ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ 2019 'ਚ ਰਾਇਲ ਬ੍ਰਿਿਟਸ਼ ਲੀਜਨ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ।