image caption:

2019 ਦੀਆਂ ਚੋਣਾਂ ਤੋਂ ਬਾਅਦ ਸਕਾਟਲੈਂਡ ਦੀ ਅਜ਼ਾਦੀ ਦੀ ਮੰਗ ਘਟੀ - ਸਰਵੇਖਣ

ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦੀ ਅਜ਼ਾਦੀ ਦਾ ਪਹਿਲਾ ਜਨਮਤ 2014 ਵਿੱਚ ਕਰਵਾਇਆ ਗਿਆ ਸੀ। ਜਿਸ ਵਿੱਚ ਸਕਾਟਲੈਂਡ ਦੇ ਲੋਕਾਂ ਨੇ 45 ਦੇ ਮੁਕਾਬਲੇ 55 ਫੀਸਦੀ ਵੋਟਾਂ ਪਾ ਕੇ ਯੂ।ਕੇ। ਨਾਲ ਇਕੱਠੇ ਰਹਿਣ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਜਿਸ ਦੀ ਸਕਾਟਲੈਂਡ ਵਿੱਚ ਸਰਕਾਰ ਹੈ ਅਤੇ ਸ਼ੁਰੂ ਤੋਂ ਹੀ ਇਹ ਪਾਰਟੀ ਸਕਾਟਲੈਂਡ ਦੀ ਅਜ਼ਾਦੀ ਦਾ ਮੁੱਦਾ ਉਭਾਰਦੀ ਆ ਰਹੀ ਹੈ। 2019 ਦੀਆਂ ਯੂਕੇ ਦੀਆਂ ਸੰਸਦ ਚੋਣਾਂ ਵਿੱਚ ਵੀ ਸਕਾਟਿਸ਼ ਨੈਸ਼ਨਲ ਪਾਰਟੀ ਨੇ ਇਹ ਮੁੱਦਾ ਉਭਾਰ ਕੇ 59 ਵਿੱਚੋਂ 48 ਸੀਟਾਂ &lsquoਤੇ ਜਿੱਤ ਪ੍ਰਾਪਤ ਕੀਤੀ ਸੀ। ਆਉਂਦੀ 6 ਮਈ ਨੂੰ ਸਕਾਟਿਸ਼ ਸੰਸਦ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਸਕਾਟਿਸ਼ ਨੈਸ਼ਨਲ ਪਾਰਟੀ ਅਜ਼ਾਦੀ ਦੇ ਮੁੱਦਾ ਨਾਲ ਇੱਕ ਵਾਰ ਫਿਰ ਸਰਕਾਰ ਬਣਾਉਣਾ ਚਾਹੁੰਦੀ ਹੈ, ਪਰ ਤਾਜਾ ਸਰਵੇ ਨਾਲ ਉਸਦੀ ਲੜਾਈ ਸਖ਼ਤ ਹੁੰਦੀ ਜਾਪਦੀ ਹੈ। ਸਵਾਂਤਾ ਕਾਮਰਜ ਸਰਵੇ ਕੰਪਨੀ ਦੇ ਇੱਕ ਤਾਜਾ ਸਰਵੇਖਣ ਅਨੁਸਾਰ ਹੁਣ ਸਕਾਟਲੈਂਡ ਦੇ 42 ਫੀਸਦੀ ਲੋਕ ਹੀ ਸਕਾਟਲੈਂਡ ਦੇ ਯੂਕੇ ਨਾਲ਼ੋਂ ਵੱਖ ਹੋਣ ਦੇ ਹੱਕ ਵਿੱਚ ਹਨ ਅਤੇ 49 ਫੀਸਦੀ ਲੋਕ ਯੂਨੀਅਨ ਸੰਘ ਨਾਲ ਰਹਿਣਾ ਚਾਹੁੰਦੇ ਹਨ, ਜਦੋਂ ਕਿ 9 ਫੀਸਦੀ ਲੋਕਾਂ ਨੇ ਆਪਣੀ ਰਾਏ ਦੇਣ ਤੋਂ ਇਨਕਾਰ ਕੀਤਾ ਹੈ।