image caption:

ਸਾਊਥਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਇਆ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਸਾਰਾ ਦਿਨ ਚੱਲਦਾ ਰਿਹਾ। ਕੋਰੋਨਾ ਮਹਾਮਾਰੀ ਕਾਰਨਚੱਲ ਰਹੀ ਤਾਲਾਬੰਦੀ ਕਰਕੇ ਭਾਵੇਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਨਹੀਂ ਭਰ ਸਕੀਆਂ ਪਰ ਫਿਰ ਵੀ ਸੰਗਤਾਂ ਸਵੇਰ ਤੋਂ ਸ਼ਾਮ ਤੱਕ ਦੋਵੇਂ ਗੁਰੂ ਘਰ ਦਰਸ਼ਨਾਂਲਈ ਆਉਂਦੀਆਂ ਰਹੀਆਂ। ਲੰਡਨ ਦੇ ਮੇਅਰ ਅਤੇ ਲੇਬਰ ਪਾਰਟੀ ਵੱਲੋਂ ਮੇਅਰ ਪਦ ਲਈ ਉਮੀਦਵਾਰ ਸਦੀਕ ਖਾਨ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣਲਈ ਪਹੁੰਚੇ। ਉਹਨਾ ਕਿਹਾ ਕਿ ਸਿੱਖ ਭਾਈਚਾਰੇ ਦਾ ਲੰਡਨ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੈ। ਗੁਰੂ ਘਰ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆਕਿ ਉਹਨਾ ਇਸ ਮੌਕੇ ਗੁਰੂ ਘਰ ਲੱਗੀ ਇਤਿਹਾਸਕ ਪ੍ਰਦਰਸ਼ਨੀ ਵੇਖੀ ਅਤੇ ਲੋੜਵੰਦਾਂ ਲਈ ਬਣ ਰਹੇ ਲੰਗਰਾਂ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਐਮ ਪੀ ਵਰਿੰਦਰਸ਼ਰਮਾ, ਲੰਡਨ ਅਸੈਂਬਲੀ ਚੋਣਾਂ ਲਈ ਈਲੰਿਗ ਹਲੰਿਗਡਨ ਤੋਂ ਲੇਬਰ ਉਮੀਦਵਾਰ ਡਾ: ਉਂਕਾਰ ਸਿੰਘ ਸਹੋਤਾ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਅਵਤਾਰ ਸਿੰਘਬੁੱਟਰ, ਭਰਪੂਰ ਸਿੰਘ ਆਦਿ ਹਾਜ਼ਿਰ ਸਨ।