image caption:

ਆਈ. ਪੀ. ਐਲ. ਵਿਚ ਕਰੋਨਾ ਦਾ ਕਹਿਰ, ਦੋ ਖਿਡਾਰੀ ਆਏ ਕਰੋਨਾ ਪੋਜੀਟਿਵ

ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਉੱਥੇ ਹੀ ਹੁਣ ਵਿਸ਼ਵ ਦੀ ਸਭ ਤੋਂ ਵੱਧ ਮਹਿੰਗੀ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕੇ IPL ਵੀ ਕੋਰੋਨਾ ਦੀ ਚਪੇਟ &lsquoਚ ਆ ਗਈ ਹੈ। ਕੋਰੋਨਾ ਦੀ ਤਬਾਹੀ ਦਾ ਅਸਰ ਹੁਣ ਆਈਪੀਐਲ ਉੱਤੇ ਵੀ ਪੈ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ (ਸੀਐਸਕੇ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਵਿਚਕਾਰ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਮੈਚ ਹੁਣ ਬਾਅਦ ਵਿੱਚ ਕਰਵਾਇਆ ਜਾਵੇਗਾ। ਦਰਅਸਲ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਕਾਰਨ ਸੀਐਸਕੇ ਨੂੰ ਸਖਤ ਪ੍ਰੋਟੋਕਾਲ ਵਿੱਚੋਂ ਲੰਘਣਾ ਪੈ ਰਿਹਾ ਹੈ। ਬੋਰਡ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੇ ਅਨੁਸਾਰ, ਜੇ ਕੋਈ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਸਨੂੰ ਛੇ ਦਿਨਾਂ ਲਈ ਏਕਾਂਤਵਾਸ ਰਹਿਣਾ ਪਏਗਾ ਅਤੇ ਇਸ ਸਮੇਂ ਦੌਰਾਨ ਉਸ ਦੇ ਆਰਟੀ ਪੀਸੀਆਰ ਦੀਆਂ ਤਿੰਨ ਰਿਪੋਰਟਾਂ ਨਕਾਰਾਤਮਕ ਹੋਣੀਆਂ ਚਾਹੀਦੀਆਂ ਹਨ।