image caption:

ਅਭਿਨੇਤਰੀ ਉਪਾਸਨਾ ਸਿੰਘ ਖਿਲਾਫ ਬਿਨਾਂ ਮਨਜ਼ੂਰੀ ਸ਼ੂਟਿੰਗ ਕਰਨ ’ਤੇ ਕੇਸ ਦਰਜ

ਕਪਿਲ ਸ਼ਰਮਾ ਸ਼ੋਅ ਵਿੱਚ ਕਪਿਲ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਉਪਾਸਨਾ ਸਿੰਘ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਉਪਾਸਨਾ ਫਿਲਮ ਦੀ ਕਾਸਟ ਨਾਲ ਸ਼ੂਟਿੰਗ ਲਈ ਰੂਪਨਗਰ ਦੀ ਮਰਿੰਡਾ ਦੀ ਸ਼ੂਗਰ ਮਿੱਲ ਪਹੁੰਚੀ ਸੀ। ਜਿਵੇਂ ਹੀ ਇਸ ਖ਼ਬਰ ਬਾਰੇ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਮੌਕੇ ਤੇ ਪਹੁੰਚ ਗਈ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਸ਼ੂਟਿੰਗ ਦੀ ਮਨਜ਼ੂਰੀ ਦੀ ਮੰਗ ਕੀਤੀ ਤਾਂ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਭਿਨੇਤਰੀ &lsquoਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੌਕੇ &lsquoਤੇ ਪਹੁੰਚੀ ਪੁਲਿਸ ਨੇ ਪੂਰੇ ਸੂਟ ਸੈਟ ਦੀ ਵੀਡੀਓ ਵੀ ਬਣਾਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਬਾਲੀਵੁੱਡ ਅਤੇ ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ ਖ਼ਿਲਾਫ਼ ਕੇਸ ਦਰਜ ਕੀਤਾ ਸੀ।