image caption:

ਕੁਵੈਤ ਨੇ ਭਾਰਤ ਨੂੰ ਭੇਜੀ 282 ਆਕਸੀਜ਼ਨ ਸਿਲੰਡਰ ਦੀ ਮਦਦ

ਭਾਰਤ ਵਿਚ ਕਰੋਨਾ ਦੇ ਵਧਦੇ ਗੰਭੀਰ ਮਾਮਲਿਆਂ ਅਤੇ ਆਕਸੀਜ਼ਨ ਦੀ ਕਮੀ ਦੇ ਚੱਲਦੇ ਸਾਰੀ ਦੁਨੀਆਂ ਤੋਂ ਮਦਦ ਭੇਜੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਅੱਜ ਕੁਵੈਤ ਨੇ ਵੀ ਭਾਰਤ ਨੂੰ ਆਕਸੀਜ਼ਨ ਦੀ ਖੇਪ ਭੇਜੀ ਹੈ।  ਕੁਵੈਤ ਤੋਂ ਭਾਰਤ ਵਿੱਚ 282 ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰਸ, ਵੈਂਟੀਲੇਟਰ ਅਤੇ ਹੋਰ ਡਾਕਟਰੀ ਸਪਲਾਈ ਵਾਲੀ ਉਡਾਣ ਮੰਗਲਵਾਰ ਸਵੇਰੇ ਆਈ। ਭਾਰਤ ਵਿੱਚ ਕੁਵੈਤ ਦੇ ਰਾਜਦੂਤ ਨੇ ਜਾਣਕਾਰੀ ਦਿੱਤੀ ਕਿ ਅੱਜ ਇੱਕ ਜਹਾਜ਼ ਭਾਰਤ ਲਈ 3 ਟੈਂਕ ਲਿਜਾਣ ਲਈ ਰਵਾਨਾ ਹੋਇਆ ਹੈ । ਇਸ ਵਿੱਚ ਕੁੱਲ 75 ਮੀਟ੍ਰਿਕ ਟਨ ਗੈਸ ਅਤੇ 40 ਲੀਟਰ ਦੇ 1000 ਗੈਸ ਸਿਲੰਡਰ ਅਤੇ ਹੋਰ ਰਾਹਤ ਸਮੱਗਰੀ ਹੈ।