image caption:

ਕਰੋਨਾ ਪੋਜੀਟਿਵ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਹਰਿਆਣਾ ਦੇ ਰੇਵਾੜੀ &lsquoਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਇੱਥੇ ਸਾਬਕਾ ਸਬ ਡਿਵੀਜ਼ਨਲ ਅਫਸਰ (ਐੱਸ.ਡੀ.ਓ.) ਨੇ ਹਸਪਤਾਲ ਦੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਉੱਥੇ ਮੌਜੂਦ ਲੋਕ ਇਹ ਸਭ ਦੇਖਦੇ ਰਹੇ।ਇਹ ਸਾਰੀ ਘਟਨਾ ਸੀ.ਸੀ.ਸੀ.ਟੀ &lsquoਚ ਕੈਦ ਹੋ ਗਈ।ਜਾਣਕਾਰੀ ਮੁਤਾਬਕ ਮ੍ਰਿਤਕ ਐੱਸ.ਡੀ.ਓ. ਯੁੱਧਵੀਰ ਕੋਰੋਨਾ ਪਾਜ਼ੇਟਿਵ ਸੀ, ਜਿਸ ਦੇ ਚੱਲਦਿਆਂ ਉਹ ਨਾਗਰਿਕ ਹਸਪਤਾਲ &lsquoਚ ਪਿਛਲੇ ਤਿੰਨ ਦਿਨਾਂ ਤੋਂ ਦਾਖਲ਼ ਸੀ।ਉਹ ਝੱਜਰ ਦੇ ਦੋਹੜ ਪਿੰਡ ਦਾ ਨਿਵਾਸੀ ਸੀ।ਇੱਕ ਮਹੀਨਾ ਪਹਿਲਾਂ ਹੀ ਬਿਜਲੀ ਮਹਿਕਮੇ ਤੋਂ ਬਤੌਰ ਐੱਸ.ਡੀ.ਓ. ਮੁਕਤ ਹੋਏ ਸਨ।