image caption:

ਪੰਜਾਬ ਨੇ ਕੇਂਦਰ ਤੋਂ ਟੀਕਿਆਂ ਦੀ ਸਪਲਾਈ ਦੀ ਕੀਤੀ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਟੀਕਿਆਂ ਦੇ ਭੰਡਾਰ &lsquoਤੇ ਚਿੰਤਾ ਪ੍ਰਗਟਾਈ ਤੇ ਦੱਸਿਆ ਕਿ ਸਾਡੇ ਕੋਲ ਕੋਰੋਨਾ ਟੀਕਿਆਂ ਦਾ ਸਟਾਕ 50,000 ਤੋਂ ਵੀ ਘੱਟ ਰਹਿ ਗਿਆ ਹੈ। ਕੇਂਦਰ ਵੱਲੋਂ 1-15 ਮਈ ਤੱਕ ਸਿਰਫ 6 ਲੱਖ ਖੁਰਾਕ ਦਿੱਤੀ ਗਈ ਹੈ। ਭਾਵ ਇੱਕ ਦਿਨ ਵਿੱਚ 40 ਹਜ਼ਾਰ ਟੀਕੇ। ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਅਪੀਲ ਕੀਤੀ ਕਿ ਰਾਜ ਵਿੱਚ ਕੋਵਿਡ 19 ਦੇ ਵਧਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਵਿਚ ਟੀਕਿਆਂ ਦੇ ਭੰਡਾਰ ਨੂੰ ਛੇਤੀ ਤੋਂ ਛੇਤੀ ਵਧਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਜਲਦੀ ਵੈਕਸੀਨੇਸ਼ਨ ਕੀਤੀ ਜਾ ਸਕੇ ਤੇ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।