image caption:

ਭਾਰਤੀ ਜੋੜਾ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਨਿਊਜ਼ੀਲੈਂਡ ਪੁੱਜਿਆ

ਚੰਡੀਗੜ੍ਹ, &ndash  ਤਿੰਨ ਸਾਲ ਪਹਿਲਾਂ ਆਈਡੀਬੀ ਬੈਂਕ ਦੇ ਨਾਲ 17 ਕਰੋੜ 29 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਹੋਇਆ ਸੀ। ਉਸੇ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਲੇਕਿਨ ਅਜੇ ਤੱਕ ਕੋਰਟ ਨੇ ਇਸ ਕੇਸ ਦਾ ਟਰਾਇਲ ਸ਼ੁਰੂ ਨਹੀਂ ਹੋ ਪਾ ਰਿਹਾ। ਕਾਰਨ ਇਹ ਹੈ ਕਿ ਇਸ ਕੇਸ ਵਿਚ ਮੁੱਖ ਮੁਲਜ਼ਮ ਅੰਕੁਸ਼ ਸੂਦ ਅਤੇ ਉਸ ਦੀ ਪਤਨੀ ਸਲੋਨੀ ਸੂਦ ਨਿਊਜ਼ੀਲੈਂਡ ਭੱਜ ਗਏ ਹਨ। ਇਨ੍ਹਾਂ ਹੁਣ ਭਾਰਤ ਵਾਪਸ ਲਿਆਉਣ ਅਤੇ ਕੋਰਟ ਵਿਚ ਪੇਸ਼ ਕਰਨ ਲਈ ਸੀਬੀਆਈ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸੀਬੀਆਈ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਨਿਊਜ਼ੀਲੈਂਡ ਦੇ ਪਤੇ &rsquoਤੇ ਨੋਟਿਸ ਜਾਰੀ ਕਰ ਦਿੱਤਾ ਹੈ। ਕੋਰਟ ਨੇ ਗ੍ਰਹਿ ਮੰਤਰਾਲੇ ਦੇ ਜ਼ਰੀਏ ਨਿਊਜ਼ੀਲੈਂਡ ਵਿਚ ਕੌਂਸਲੇਟ ਆਫ਼ ਇੰਡੀਆ ਨੂੰ ਨੋਟਿਸ ਭੇਜਿਆ। ਹਾਲਾਂਕ ਉਸ ਦਾ ਕੋਈ ਜਵਾਬ ਨਹੀ ਮਿਲਿਆ, ਇਸ ਲਈ ਸੀਬੀਆਈ ਨੇ ਗ੍ਰਹਿ ਮੰਤਰਾਲੇ ਨੂੰ ਰਿਮਾਂਈਡਰ ਭੇਜਿਆ ਹੈ। ਹੁਣ ਮਾਮਲੇ ਦੀ ਸੁਣਵਾਈ 13 ਮਈ ਨੂੰ ਹੋਵੇਗੀ। ਜੇਕਰ ਹੁਣ ਵੀ ਮੁਲਜ਼ਮ ਕੋਰਟ ਵਿਚ ਪੇਸ਼ ਨਹੀਂ ਹੋਏ ਤਾ ਸੀਬੀਆਈ ਉਨ੍ਹਾਂ ਭਗੌੜਾ ਐਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ।
ਸੀਬੀਆਈ ਨੇ 12 ਜੁਲਾਈ 2018 ਨੂੰ ਆਈਡੀਬੀਆਈ, ਸੈਕਟਰ 17 ਦੇ ਡੀਜੀਐਮ ਜਤਿੰਦਰ ਸਿੰਘ ਦੀ ਸ਼ਿਕਾਇਤ &rsquoਤੇ ਐਸਐਸ ਟੈਕਨੋ ਕੰਸਲਟ ਪ੍ਰਾਈ. ਲਿਮਟਿਡ, ਅਨਨਿਆ ਪੌਲੀਪੈਕਸ ਪ੍ਰਾ. ਲਿਮ, ਏਏਏ, ਐਡਪਲਾਸਟ ਪ੍ਰਾ. ਲਿਮ, ਨਿਊਟਾਈਮ ਕੰਟਰੈਕਟਸ ਐਂਡ ਬਿਲਡਰਸ ਪ੍ਰਾ. ਲਿਮ., ਅੰਕੁਸ਼ ਸੂਦ, ਸਲੋਨੀ ਸੂਦ ਅਤੇ ਸੰਜੀਵ ਭਸੀਨ ਖ਼ਿਲਾਫ਼ ਕੇਸ ਦਰਜ ਕੀਤਾ।
2009 ਵਿਚ ਐਸਐਸ ਟੈਕਨੋ ਕੰਸਲਟ ਪ੍ਰਾ. ਲਿਮ ਕੰਪਨੀ ਦੇ ਡਾਇਰੈਕਟਰ ਅੰਕੁਸ਼ ਸੂਦ ਅਤੇ ਸਲੋਨੀ ਸੂਦ ਨੇ ਬੈਂਕ ਤੋਂ 17 ਕਰੋੜ ਦੀ ਕਰੈਡਿਟ ਫੈਸਲਿਟੀ ਲਈ ਸੀ। ਉਨ੍ਹਾਂ ਨੇ ਖਰੜ ਅਤੇ ਅੰਮ੍ਰਿਤਸਰ ਦੀ ਪ੍ਰਾਪਰਟੀ ਨੂੰ ਬੈਂਕ ਦੇ ਕੋਲ ਗਿਰਵੀ ਰੱਖ ਦਿੱਤਾ ਸੀ।
ਲੇਕਿਨ ਬਾਅਦ ਵਿਚ ਕੰਪਨੀ ਨੇ ਬੈਂਕ ਨੂੰ ਉਨ੍ਹਾਂ ਦਾ ਪ੍ਰਿੰਸੀਪਲ ਅਮਾਊਂਟ ਅਤੇ ਵਿਆਜ ਦੇਣਾ ਬੰਦ ਕਰ ਦਿੱਤਾ। ਲਿਹਾਜ਼ਾ ਬੈਂਕ ਨੇ 31 ਦਸਬੰਰ, 2011 ਨੂੰ ਕੰਪਨੀ ਦੇ ਲੋਨ ਅਕਾਊਂਟ ਨੂੰ ਐਨਪੀਏ ਐਲਾਨ ਕਰ ਦਿੱਤਾ ਸੀ। ਇੰਨਾ ਹੀ ਨਹੀਂ ਅੰਕੁਸ਼ ਸੂਦ ਨੇ ਬੈਂਕ ਦੇ ਕੋਲ ਰੱਖੀ ਪ੍ਰਾਪਰਟੀ ਨੂੰ ਧੋਖੇ ਨਾਲ ਕਿਸੇ ਹੋਰ ਨੂੰ ਵੇਚ ਦਿੱਤਾ ਸੀ।