image caption:

ਮਾਮਲਾ ਸੌਦਾ ਸਾਧ ਵਲੋਂ ਮੰਗੀ 21 ਦਿਨ ਦੀ ਪੈਰੋਲ ਦਾ

  ਜਬਰ ਜਨਾਹ ਤੇ ਹੱਤਿਆ ਦੇ ਮਾਮਲੇ &rsquoਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 21 ਦਿਨ ਦੀ ਪੈਰੋਲ ਮੰਗੀ ਹੈ| ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇਣ ਲਈ ਪੁਲਿਸ ਤੋਂ ਐੱਨਓਸੀ ਮੰਗੀ ਹੈ| ਪਤਾ ਲਗਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਕਾਰਨ ਦੇਖਦੇ ਹੋਏ ਫ਼ੈਸਲਾ ਲਵੇਗਾ| ਪੈਰੋਲ ਲਈ ਗੁਰਮੀਤ ਪਹਿਲਾਂ ਵੀ ਕਈ ਵਾਰ ਯਤਨ ਕਰ ਚੁੱਕਿਆ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਤੋਂ ਬਾਹਰ ਜਾਣ ਦੀ ਇੱਛਾ ਪੂਰੀ ਨਹੀਂ ਹੋਈ| ਗੁਰਮੀਤ ਨੂੰ ਪੈਰੋਲ ਦੇਣ ਲਈ ਸਿਰਸਾ ਤੇ ਰੋਹਤਕ ਪੁਲਿਸ ਅਧਿਕਾਰੀ ਜੇਲ੍ਹ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ ਨੂੰ ਖ਼ਤਰਾ ਦਿਖਾਈ ਨਾ ਦਿੱਤਾ ਤਾਂ ਪੈਰੋਲ ਮਨਜ਼ੂਰ ਹੋ ਜਾਵੇਗੀ| ਇਸ ਦੇ ਉਲਟ ਜੇਕਰ ਉਸ ਦੇ ਬਾਹਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਦਿਖੀ ਤਾਂ ਪਹਿਲਾਂ ਵਾਂਗ ਹੀ ਪੈਰੋਲ ਦੀ ਅਰਜ਼ੀ ਖਾਰਜ ਹੋ ਜਾਵੇਗੀ| ਗੁਰਮੀਤ ਇਸ ਤੋਂ ਪਹਿਲਾਂ ਪਰਿਵਾਰ &rsquoਚ ਵਿਆਹ, ਬਿਮਾਰ ਮਾਂ ਦੀ ਦੇਖਭਾਲ, ਖੇਤੀ ਕਰਨ ਲਈ ਪੈਰੋਲ ਮੰਗ ਚੁੱਕਿਆ ਹੈ| ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਖਤਰਨਾਕ ਕਿਸਮ ਦੇ ਬਲਾਤਕਾਰੀ ਤੇ ਅਪਰਾਧੀ  ਸਾਧ ਨੂੰ ਪੈਰੋਲ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਸਬੂਤ ਮਿਟਾ ਸਕਦਾ ਹੈ ਤੇ  ਗਵਾਹਾਂ ਨੂੰ ਧਮਕਾ ਸਕਦਾ ਹੈ| ਇਸ ਨਾਲ ਉਹੀ ਵਿਹਾਰ ਰਖਣਾ ਚਾਹੀਦਾ ਹੈ ਜੋ ਖਤਰਨਾਕ ਅਪਰਾਧੀਆਂ ਨਾ ਕੀਤਾ ਜਾਂਦਾ ਹੈ|
 
ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦਾ ਮਾਮਲਾ 
 
ਹੁਣ ਤੋਂ ਲਗਭਗ 300 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਨੂੰ ਕੰਧਾਂ &rsquoਚ ਜ਼ਿੰਦਾ ਚਿਣਵਾਇਆ ਜਾ ਰਿਹਾ ਸੀ, ਉਦੋਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਸੀ ਅਤੇ ਭਰੇ ਦਰਬਾਰ &rsquoਚ ਉੱਠ ਕੇ ਉਨ੍ਹਾਂ ਕਿਹਾ ਸੀ ਕਿ ਇਹ ਕੁਕਰਮ ਇਸਲਾਮ ਅਤੇ ਕੁਰਾਨ ਦੇ ਵਿਰੁੱਧ ਹੈ| ਇਹ ਉਹੀ ਮਾਲੇਰਕੋਟਲਾ ਹੈ ਜਿਸ ਨੂੰ ਹੁਣ ਪੰਜਾਬ ਦੀ ਸਰਕਾਰ ਨੇ ਇਕ ਵੱਖਰਾ ਜ਼ਿਲ੍ਹਾ ਐਲਾਨਿਆ ਹੈ| ਇਸ ਦੇ ਵੱਖਰਾ ਜ਼ਿਲ੍ਹਾ ਬਣਾਉਣ ਦਾ ਵਿਰੋਧ ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੀਤਾ ਹੈ| ਉਨ੍ਹਾਂ ਦੀ ਦਲੀਲ ਹੈ ਕਿ ਮਾਲਰੇਕੋਟਲਾ ਦਾ ਖੇਤਰ ਮੁਸਲਿਮ ਬਹੁਲਤਾ ਵਾਲਾ ਹੈ| ਉਸ ਨੂੰ ਫਿਰਕੂ ਆਧਾਰ &rsquoਤੇ ਵੱਖਰਾ ਜ਼ਿਲ੍ਹਾ ਬਣਾਉਣਾ ਬਿਲਕੁਲ ਗ਼ਲਤ ਹੈ| ਮਾਲੇਰਕੋਟਲਾ ਦੀ ਆਬਾਦੀ ਇਕ ਲੱਖ 35 ਹਜ਼ਾਰ ਹੈ| ਇਸ &rsquoਚੋਂ 92000 ਮੁਸਲਮਾਨ ਹਨ, 28 ਹਜ਼ਾਰ ਹਿੰਦੂ ਹਨ ਅਤੇ 12 ਹਜ਼ਾਰ ਸਿੱਖ ਹਨ| ਬਾਕੀ ਕੁਝ ਹੋਰਨਾਂ ਭਾਈਚਾਰਿਆਂ ਦੇ ਕੁਝ ਲੋਕ ਹਨ| ਨਵਾਂ ਜ਼ਿਲ੍ਹਾ ਬਣਾਉਣ &rsquoਤੇ ਕੈਪਟਨ ਦਾ ਤਰਕ
ਮਾਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਐਲਾਨਦੇ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲੀਲ ਦਿੱਤੀ ਹੈ ਕਿ ਜੇ ਜ਼ਿਲ੍ਹੇ ਛੋਟੇ ਹੋਣ ਤਾਂ ਉੱਥੇ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ| ਉਨ੍ਹਾਂ ਕਿਹਾ ਕਿ ਮਾਲੋਰਕੋਟਲਾ ਨੂੰ ਸੰਗਰੂਰ ਜ਼ਿਲ੍ਹੇ ਤੋਂ ਵੱਖਰਾ ਕਰਨ &rsquoਤੇ ਉਸ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ| ਕੈਪਟਨ ਦੀ ਦਲੀਲ ਸਾਰਥਕ ਹੈ ਜਦਕਿ ਯੋਗੀ ਦਾ ਬਿਆਨ ਫਿਰਕੂ ਹੈ| ਜਿੱਥੋਂ ਤੱਕ ਫਿਰਕੂ ਆਧਾਰ &rsquoਤੇ ਜ਼ਿਲ੍ਹਿਆਂ ਦੀ ਵੰਡ ਦੀ ਗੱਲ ਹੈ ਤਾਂ ਮਾਲੇਰਕੋਟਲਾ ਤਾਂ ਆਪਣੇ ਆਪ &rsquoਚ ਫਿਰਕੂ ਸਦਭਾਵਨਾ ਦੀ ਬੇਮਿਸਾਲ ਮਿਸਾਲ ਹੈ|  ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਗੱਲ ਤਾਂ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਪਰ 1947 ਦੀ ਵੰਡ ਸਮੇਂ ਜਦੋਂ ਪੰਜਾਬ ਦਾ ਚੱਪਾ-ਚੱਪਾ ਫਿਰਕੂ ਦੰਗਿਆਂ ਦਾ ਸ਼ਿਕਾਰ ਸੀ, ਮੁਸਲਿਮ ਬਹੁ-ਗਿਣਤੀ ਵਾਲਾ ਮਾਲੇਰਕੋਟਲਾ ਉਹ ਥਾਂ ਸੀ ਜਿੱਥੇ ਲਗਭਗ ਸ਼ਾਂਤੀ ਬਣੀ ਰਹੀ| ਅੱਜ ਵੀ ਮਾਲੇਰਕੋਟਲਾ ਦੀ ਗਲੀ-ਗਲੀ &rsquoਚ ਮੰਦਰ, ਮਸਜਿਦ ਅਤੇ ਗੁਰਦੁਆਰੇ ਨਾਲ-ਨਾਲ ਬਣੇ ਹੋਏ ਹਨ| ਇੱਥੇ ਹਿੰਦੂ, ਮੁਸਲਮਾਨ ਅਤੇ ਸਿੱਖ ਇਕ ਦੂਜੇ ਦੇ ਤਿਉਹਾਰਾਂ ਨੂੰ ਮਿਲ ਜੁਲ ਕੇ ਮਨਾਉਂਦੇ ਹਨ| ਸਿੱਖਾਂ ਨੇ ਮਾਲੇਰਕੋਟਲਾ &rsquoਚ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ &rsquoਚ &lsquo&lsquoਹਾ ਦਾ ਨਾਅਰਾ ਸਾਹਿਬ&rsquo&rsquo ਦਾ ਗੁਰਦੁਆਰਾ ਬਣਾਇਆ ਹੋਇਆ ਹੈ| ਮਾਲੇਰਕੋਟਲਾ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਪੁਰੋਹਿਤ ਦਾ ਕਹਿਰ ਸੀ ਕਿ ਨਵਾਂ ਜ਼ਿਲ੍ਹਾ ਬਣਨ ਨਾਲ ਆਮ ਲੋਕਾਂ ਨੂੰ ਫ਼ਾਇਦਾ ਹੀ ਫ਼ਾਇਦਾ ਹੈ| ਮੁਖ ਮੰਤਰੀ ਨੇ ਜੋ ਨਵੇਂ ਹਸਪਤਾਲ, ਕਾਲਜ ਅਤੇ ਸੜਕਾਂ ਬਣਾਉਣ ਦਾ ਐਲਾਨ ਕੀਤਾ ਹੈ, ਕੀ ਉਸ ਦੀ ਵਰਤੋਂ ਸਿਰਫ਼ ਮੁਸਲਮਾਨ ਹੀ ਕਰਨਗੇ? ਸੋ ਯੋਗੀ ਦਾ ਬਿਆਨ ਨਫਰਤ ਭਰਪੂਰ ਤੇ ਫਿਰਕੂ ਹੈ|
 
ਪੰਜਾਬ ਦਾ ਪਿੰਡ, ਸਾਲ ਤੋਂ ਕੋਈ ਕੋਰੋਨਾ ਪਾਜ਼ੇਟਿਵ ਨਹੀ
ਇਕ ਪਾਸੇ ਪੂਰੇ ਮੁਲਕ ਵਿਚ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ ਤੇ ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ &rsquoਤੇ ਵੱਸੇ ਮੁਲਕ ਦੇ ਆਖ਼ਰੀ ਪਿੰਡ ਕਾਲੂਵਾਲਾ ਵਿਚ ਹਾਲੇ ਤਕ ਇਕ ਵੀ ਕੋਰੋਨਾ ਪਾਜ਼ੇਟਿਵ ਕੇਸ ਨਹੀਂ ਮਿਲਿਆ ਹੈ| ਪੂਰੇ ਪਿੰਡ ਨੇ ਖ਼ੁਦ ਨੂੰ &lsquoਇਕਾਂਤਵਾਸ&rsquo ਕੀਤਾ ਹੋਇਆ ਹੈ| ਪਿੰਡ ਦੇ ਤਿੰਨ ਪਾਸੇ ਸਤਲੁਜ ਦਰਿਆ ਤੇ ਇਕ ਬੰਨ੍ਹੇ ਕੌਮਾਂਤਰੀ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ| ਪਿੰਡ ਪੁੱਜਣ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ| ਸਿਹਤ ਵਿਭਾਗ ਵੱਲੋਂ ਲੰਘੇ ਵਰ੍ਹੇ ਅਤੇ ਇਸ ਸਾਲ ਦੌਰਾਨ ਦੋ ਟੀਮਾਂ ਭੇਜ ਕੇ ਇੱਥੇ ਸੈਂਪਲਿੰਗ ਕਰਵਾਈ ਗਈ ਹੈ ਜਦਕਿ ਇੱਥੇ ਮਸਾਂ 26 ਜਣਿਆਂ ਨੇ ਟੈਸਟ ਕਰਵਾਏ ਤੇ ਸਾਰਿਆਂ ਦੀ ਰਿਪੋਰਟ ਕੋੋਰੋਨਾ ਨੈਗਟਿਵ ਆਈ ਸੀ| ਪਿੰਡ ਦੇ ਸਿਰਫ਼ 6 ਜਣਿਆਂ ਨੇ ਵੈਕਸੀਨੇਸ਼ਨ ਕਰਵਾਈ ਹੈ| ਪਿੰਡ ਵਿਚ ਕਰੀਬ 64 ਘਰ ਹਨ ਤੇ 350 ਲੋਕ ਰਹਿੰਦੇ ਹਨ| ਟਾਪੂਨੁਮਾ ਇਹ ਪਿੰਡ ਹੜ੍ਹ ਦੇ ਦਿਨਾਂ ਵਿਚ ਸਾਰੇ ਮੁਲਕ ਨਾਲੋਂ ਕੱਟਿਆ ਜਾਂਦਾ ਹੈ| ਹੜ੍ਹਾਂ ਦੇ ਦਿਨਾਂ ਵਿਚ ਇਨ੍ਹਾਂ ਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੀ ਹੈ| ਸਰਪੰਚ ਮੰਗਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਸਰਕਾਰੀ ਸਹੂਲਤਾਂ ਨਾਂ ਹੋਣ ਦੇ ਤੁਲ ਹਨ| ਸਰਕਾਰੀ ਦਵਾਖ਼ਾਨਾ ਤੇ ਹੈਲਥ ਸੈਂਟਰ ਉਨ੍ਹਾਂ ਦੇ ਪਿੰਡ ਤੋਂ ਕੁਲ 5 ਕਿਲੋਮੀਟਰ ਦੂਰ ਹੈ, ਜਿੱਥੇ 2 ਵਜੇ ਤੋਂ ਬਾਅਦ ਕੋਈ ਡਾਕਟਰ ਨਹੀਂ ਬੈਠਾ ਹੁੰਦਾ| ਪਿੰਡ ਦੇ ਲੋਕ ਆਰਐੱਮਪੀਜ਼ ਤੋਂ ਦਵਾਈ ਲੈਂਦੇ ਹਨ| ਇੱਥੇ ਸਵੇਰੇ ਚਾਰ ਵਜੇ ਤੋਂ ਜ਼ਿੰਦਗੀ ਧੜਕਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਮੀਂ 8 ਵਜੇ ਸਾਰਾ ਪਿੰਡ ਸੌਂ ਜਾਂਦਾ ਹੈ| ਇਹ ਲੋਕ ਖ਼ੁਦ ਨੂੰ ਸਰਹੱਦ ਦਾ ਸਿਪਾਹੀ ਮੰਨਦੇ ਹਨ| ਸਰਪੰਚ ਹਰਬੰਸ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿੰਡ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਹੈ| ਪਿੰਡ ਵਿਚ ਲੰਘੇ ਇਕ ਵਰ੍ਹੇ ਤੋਂ ਕੋਰੋਨਾ ਦਾ ਕੋਈ ਮਰੀਜ਼ ਨਹੀਂ ਹੈ| ਸਰੀਰਕ ਮਿਹਨਤ ਦੇ ਸਦਕਾ ਸਰੀਰ ਤਗੜਾ ਰਹਿੰਦਾ ਹੈ| ਉਨ੍ਹਾਂ ਦੇ ਪਿੰਡ ਵਿਚ ਨਾ ਤਾਂ ਕੋਈ ਬਾਹਰੋਂ ਆਉਂਦਾ ਹੈ ਤੇ ਨਾ ਹੀ ਉਹ ਹਰ ਰੋਜ਼ ਸ਼ਹਿਰ ਜਾਂਦੇ ਹਨ| ਓਧਰ, ਸਿਵਲ ਸਰਜਨ ਡਾ. ਰਜਿੰਦਰ ਨੇ ਕਿਹਾ ਹੈ ਕਿ ਕਾਲੂਵਾਲਾ ਇਹੋ ਜਿਹਾ ਪਿੰਡ ਹੈ, ਜਿੱਥੇ ਕੋਈ ਕੋਰੋਨਾ ਪਾਜ਼ੇਟਿਵ ਮਰੀਜ਼ ਨਹੀਂ ਲੱਭਿਆ ਹੈ| ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਿੰਡ ਨੂੰ ਸਨਮਾਨਿਤ ਕਰੇ| ਇਹ ਵਿਆਪਕ ਮੁੱਦਾ ਹੈ ਪਰ ਇਸ ਵੱਲ ਭਾਰਤ ਦੀ ਕਿਸੇ ਸਰਕਾਰ ਨੇ ਹੁਣ ਤੱਕ ਕੋਈ ਤਵੱਜੋ ਨਹੀਂ ਦਿੱਤੀ| ਕੋਵਿਡ ਨੇ ਸਾਨੂੰ ਇਹ ਸਿਖਾਇਆ ਤੇ ਦਿਖਾਇਆ ਹੈ ਕਿ ਸਾਨੂੰ ਲੋੜ ਹੈ ਅਜਿਹੇ ਸਿਹਤ ਢਾਂਚੇ ਦੀ, ਜਿਸ ਰਾਹੀਂ ਸਾਰਿਆਂ ਦਾ ਸਰਕਾਰੀ ਸਹਾਇਤਾ ਨਾਲ ਸਸਤਾ ਇਲਾਜ ਹੋ ਸਕੇ| 
 
ਕੋਰੋਨਾ ਵਾਇਰਸ ਤੇ ਬਲੈਕ ਫੰਗਸ
ਦੁਨੀਆ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜ ਰਹੀ ਹੈ| ਹੁਣ ਭਾਰਤ ਕੋਵਿਡ -19 ਦੇ ਮਾਮਲਿਆਂ ਵਿਚ ਦੁਨੀਆ ਵਿਚ ਦੂਜੇ ਨੰਬਰ &rsquoਤੇ ਹੈ| ਇਹ ਮਹਾਮਾਰੀ ਲਈ ਨਵੀਨਤਮ ਹਾਟਸਪਾਟ ਬਣ ਗਿਆ ਹੈ ਕਿਉਂਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਪਿਛਲੇ ਮਹੀਨੇ ਤੋਂ ਰਿਕਾਰਡ ਉਚਾਈ &rsquoਤੇ ਹੈ| ਵਾਇਰਸ ਨੇ ਸਿਰਫ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਹੀ ਨਹੀਂ ਨਿਗਲਿਆ, ਬਲਕਿ ਭਾਰਤ ਦੀ ਸਿਹਤ ਸੰਭਾਲ ਨੂੰ ਭਾਰੀ ਦਬਾਅ ਹੇਠ ਕਰ ਦਿੱਤਾ ਹੈ| ਇਕ ਪਾਸੇ ਵਾਇਰਸ ਤਬਾਹੀ ਮਚਾ ਰਿਹਾ ਹੈ, ਦੂਜੇ ਪਾਸੇ ਇਕ ਨਵਾਂ ਲੱਛਣ ਸਾਹਮਣੇ ਆਇਆ ਹੈ ਜੋ ਲੋਕਾਂ ਵਿਚ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ| ਬਲੈਕ ਫੰਗਸ ਦੀ ਲਾਗ ਦੇ ਤੌਰ &rsquoਤੇ ਜਾਣੇ ਜਾਂਦੇ ਮਿਊਕੋਰਮਾਈਕੋਸਿਸ ਦੇ ਕੇਸ ਕੌਵਿਡ-19 ਨਾਲ ਜੁੜੇ ਦੇਸ਼ ਦੇ ਹਸਪਤਾਲਾਂ ਵਿਚ ਦਿਖਾਈ ਦੇਣ ਲੱਗ ਪਏ ਹਨ| ਹੈਰਾਨ ਕਰਨ ਵਾਲੀ ਗੱਲ ਹੈ ਕਿ ਤੁਸੀਂ ਇਕੋ ਸਮੇਂ ਬਲੈਕ ਫੰਗਸ ਅਤੇ ਕੋਵਿਡ-19 ਦੋਵਾਂ ਦੀ ਲਪੇਟ ਵਿਚ ਆ ਸਕਦੇ ਹੋ? ਮੈਡੀਸਨੈੱਟ ਦੀ ਇਕ ਰਿਪੋਰਟ ਅਨੁਸਾਰ, ਕੋਵਿਡ -19 ਦੇ ਨਾਲ ਫੰਗਲ ਸੰਕ੍ਰਮਣ ਹੋ ਸਕਦਾ ਹੈ| ਖ਼ਾਸਕਰ ਉਨ੍ਹਾਂ ਲੋਕਾਂ ਵਿਚ ਜਿਨ੍ਹਾਂ ਦੇ ਕੇਸ ਜ਼ਿਆਦਾ ਗੰਭੀਰ ਹੁੰਦੇ ਹਨ ਤੇ ਉਹ ਆਈਸੀਯੂ ਵਿਚ ਦਾਖਲ ਹਨ ਜਾਂ ਜਿਨ੍ਹਾਂ ਨੂੰ ਸ਼ੂਗਰ ਜਾਂ ਐਚਆਈਵੀ ਵਰਗੀਆਂ ਬਿਮਾਰੀਆਂ ਹਨ|
ਕੋਵਿਡ-19 ਨਾਲ ਫੰਗਲ ਸੰਕ੍ਰਮਣ ਦਾ ਜੋਖਮ ਵਧ ਜਾਂਦਾ ਹੈ ਅਤੇ ਕੁਝ ਮਾਮਲਿਆਂ ਵਿਚ ਇਹ ਘਾਤਕ ਵੀ ਸਾਬਤ ਹੋਇਆ ਹੈ| ਬਹੁਤ ਸਾਰੇ ਮਾਮਲਿਆਂ ਵਿਚ, ਫੰਗਲ ਸੰਕ੍ਰਮਣ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਹੁੰਦਾ ਹੈ| ਭਾਰਤ ਵਿਚ, ਬਲੈਕ ਫੰਗਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ| ਪਟਿਆਲਾ &rsquoਤੇ ਕੋਰੋਨਾ ਦੀ ਭਿਆਨਕ ਬੀਮਾਰੀ ਦੇ ਨਾਲ-ਨਾਲ ਹੁਣ ਬਲੈਕ ਫੰਗਸ ਵਰਗੀ ਬੀਮਾਰੀ ਨੇ ਹਮਲਾ ਕਰ ਦਿੱਤਾ ਹੈ, ਜਿਸ ਕਾਰਣ ਲੋਕਾਂ &rsquoਚ ਦਹਿਸ਼ਤ ਦਾ ਮਾਹੌਲ ਹੈ| ਘੱਟ ਇਮਿਊਨਟੀ ਵਾਲੇ ਮਰੀਜ਼ਾਂ ਲਈ ਇਹ ਬੀਮਾਰੀ ਇਕ ਸ਼ਰਾਪ ਹੈ| ਜੇਕਰ ਤੁਰੰਤ ਇਸ ਬੀਮਾਰੀ ਦਾ ਇਲਾਜ ਨਾ ਸ਼ੁਰੂ ਕੀਤਾ ਜਾਵੇ ਤਾਂ ਇਸ &rsquoਚ ਮੌਤ ਦਰ 80 ਫ਼ੀਸਦੀ ਹੈ| ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਪੀੜਤ 3 ਮਰੀਜ਼ ਹਸਪਤਾਲ ਪੁੱਜੇ ਹਨ| ਇਨ੍ਹਾਂ &rsquoਚੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ, ਜਦੋਂ ਕਿ 1 ਮਰੀਜ਼ ਦੀ ਰਿਪੋਰਟ ਅਜੇ ਪੈਂਡਿੰਗ ਹੈ| ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੀ ਅੱਖ ਦੀ ਰੌਸ਼ਨੀ &rsquoਤੇ ਇਸ ਦਾ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ| ਕੋਵਿਡ ਵੈਕਸੀਨੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਆਈ ਡਿਪਾਰਟਮੈਂਟ ਦੇ ਮੁਖੀ ਡਾ. ਐੱਸ. ਐੱਸ. ਪਾਂਡਵ ਦੇ ਮੁਤਾਬਕ ਪਿਛਲੇ 2-3 ਹਫ਼ਤਿਆਂ ਵਿਚ ਪੀ. ਜੀ. ਆਈ. ਦੇ ਆਈ ਸੈਂਟਰ ਵਿਚ 400 ਤੋਂ 500 ਮਰੀਜ਼ ਹੁਣ ਤੱਕ ਦੇਖੇ ਗਏ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਲੈਕ ਫੰਗਸ ਕਾਰਨ ਚਲੀ ਗਈ ਹੈ| ਪੰਜਾਬ ਦੇ ਮਸ਼ਹੂਰ ਈ. ਐੱਨ. ਟੀ. ਸਰਜਨ ਡਾ. ਹਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਬੀਮਾਰੀ ਨਾਲ ਜ਼ਿਆਦਾਤਰ ਉਹ ਵਿਅਕਤੀ ਪੀੜਤ ਹੁੰਦਾ ਹੈ, ਜਿਸ ਨੂੰ ਸ਼ੂਗਰ, ਬੀ. ਪੀ., ਕਿਡਨੀ ਖ਼ਰਾਬ ਹੋਵੇ, ਇਮਿਊਨਿਟੀ ਸਿਸਟਮ ਜ਼ਿਆਦਾ ਕਮਜ਼ੋਰ ਹੋਣਾ ਅਤੇ ਕੈਂਸਰ ਹੈ| ਇਹ ਬੀਮਾਰੀ ਨੱਕ &rsquoਤੇ ਹਮਲਾ ਕਰਦੀ ਹੈ| ਉਸ ਤੋਂ ਬਾਅਦ ਸਰੀਰ ਦੇ ਬਾਕੀ ਹਿੱਸਿਆਂ &rsquoਚ ਦਾਖ਼ਲ ਹੋ ਜਾਂਦੀ ਹੈ| ਇਸ ਦੇ ਸ਼ੁਰੂਆਤੀ ਲੱਛਣ ਨੱਕ &rsquoਚੋਂ ਕਾਲੇ ਰੰਗ ਦਾ ਪਾਣੀ ਵਗਣਾ ਆਦਿ ਹੈ| ਇਸ ਬੀਮਾਰੀ ਨਾਲ ਹੱਡੀਆਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ| ਇਹ ਦਿਮਾਗ &rsquoਤੇ ਵੀ ਹਮਲਾ ਕਰਦੀ ਹੈ| ਦੁਨੀਆ ਭਰ ਦੇ ਮੈਡੀਕਲ ਮਾਹਿਰ ਇਸ ਫੰਗਲ ਇਨਫੈਕਸ਼ਨ ਨੂੰ ਹੋਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ| ਫੰਗਲ ਸੰਕਰਮਣ ਹਵਾ ਵਿੱਚ ਸਾਹ ਲੈਣ ਨਾਲ ਹੁੰਦਾ ਹੈ| ਬਲੈਕ ਫੰਗਸ ਮੁੱਖ ਤੌਰ &rsquoਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੀ ਹੈ ਜਿਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ ਜਾਂ ਉਹ ਲੋਕ ਜੋ ਦਵਾਈਆਂ ਲੈ ਰਹੇ ਹਨ ਜੋ ਕੀਟਾਣੂ ਅਤੇ ਬਿਮਾਰੀ ਨਾਲ ਲੜਨ ਦੀ ਸਰੀਰਕ ਯੋਗਤਾ ਨੂੰ ਘਟਾਉਂਦੇ ਹਨ|
 
-ਰਜਿੰਦਰ ਸਿੰਘ ਪੁਰੇਵਾਲ