image caption:

ਨੇਪਾਲ ਵੱਲੋਂ ਬਾਬਾ ਰਾਮਦੇਵ ਨੂੰ ਝਟਕਾ! ਕੋਰੋਨਿਲ ਦਵਾਈ ਉਤੇ ਲਾਈ ਰੋਕ

ਕੋਵਿਡ -19 ਮਹਾਂਮਾਰੀ ਦੌਰਾਨ ਕੋਰੋਨਿਲ ਕਿੱਟ ਨੂੰ ਵਾਇਰਸ ਖਿਲਾਫ ਆਯੁਰਵੈਦਿਕ ਦਵਾਈ ਦੇ ਤੌਰ  ਤੇ ਪ੍ਰਚਾਰਿਤ ਕਰਨ ਵਾਲੀ ਕੰਪਨੀ ਪਤੰਜਲੀ ਤੇ ਇਸ ਦੇ ਮੁਖੀ ਯੋਗ ਗੁਰੂ ਰਾਮਦੇਵ ਨੂੰ ਇਕ ਹੋਰ ਝਟਕਾ ਲੱਗਾ ਹੈ। ਨੇਪਾਲ ਦੇ ਆਯੁਰਵੇਦ ਅਤੇ ਵਿਕਲਪਕ ਔਸ਼ਧੀ ਵਿਭਾਗ ਨੇ ਕੋਰੋਨਿਲ ਕਿੱਟਾਂ ਦੀ ਵੰਡ  ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਕਿੱਟਾਂ ਯੋਗ ਗੁਰੂ ਬਾਬਾ ਰਾਮਦੇਵ ਨਾਲ ਜੁੜੇ ਸਮੂਹ ਨੇ ਨੇਪਾਲ ਨੂੰ ਭੇਂਟ ਵਜੋਂ ਦਿੱਤੀਆਂ ਸਨ, ਪਰ ਹਾਲ ਹੀ ਵਿੱਚ ਨੇਪਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਰਾਮਦੇਵ ਦੇ ਵਿਵਾਦ ਤੋਂ ਬਾਅਦ ਇਸ ਦਵਾਈ ਬਾਰੇ ਸ਼ੰਕਾ ਜਤਾਈ ਹੈ। ਉਸੇ ਸਮੇਂ, ਇਹ ਵੀ ਕਿਹਾ ਗਿਆ ਹੈ ਕਿ ਕੋਰੋਨਿਲ ਦੀਆਂ ਜੋ 1500 ਕਿੱਟਾਂ ਮਿਲੀਆਂ, ਉਸ ਨੂੰ ਵੰਡਣ ਲਈ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ।

ਜੇ ਤੁਸੀਂ ਸੋਸ਼ਲ ਮੀਡੀਆ  ਤੇ, ਖ਼ਾਸਕਰ ਟਵਿੱਟਰ  ਤੇ ਕੋਰੋਨਿਲ ਕਿੱਟ ਨੂੰ ਲੈ ਕੇ ਹੈਸ਼ਟੈਗ #CoronilKit ਨੂੰ ਫਾਲੋ ਕਰੋ ਤਾਂ ਤੁਹਾਨੂੰ ਖਬਰਾਂ ਦੀ ਭਰਮਾਰ ਮਿਲੇਗੀ ਕਿ ਨੇਪਾਲ ਨੇ ਰਾਮਦੇਵ ਦੀ ਕੰਪਨੀ ਦੀ ਦਵਾਈ  ਤੇ ਪਾਬੰਦੀ ਲਗਾਈ ਹੈ।
ਇਹ ਸਾਰੀਆਂ ਖ਼ਬਰਾਂ ਭਾਰਤ ਦੇ ਨਾਮਵਰ ਨਿਊਜ਼ ਗਰੁੱਪਾਂ ਨੇ ਜਾਰੀ ਕੀਤੀਆਂ ਹਨ। ਇਨ੍ਹਾਂ ਮੀਡੀਆ ਰਿਪੋਰਟਾਂ ਵਿਚ ਇਹ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਨੇਪਾਲ ਸਰਕਾਰ ਨੇ ਇਹ ਆਦੇਸ਼ ਜਾਰੀ ਕਰਦਿਆਂ ਇਹ ਸਵੀਕਾਰ ਕਰ ਲਿਆ ਹੈ ਕਿ ਕੋਰੋਨਿਲ ਕਿੱਟ ਵਿਚ ਮੌਜੂਦ ਗੋਲੀਆਂ ਅਤੇ ਨੱਕ ਵਿਚ ਪਾਉਣ ਵਾਲਾ ਤੇਲ ਕੋਵਿਡ 19 ਵਿਰੁੱਧ ਲੜਨ ਲਈ ਵਾਲੀ ਦਵਾਈ ਨਹੀਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੋਰੋਨਿਲ ਬਾਰੇ ਆਈਐਮਏ ਦੁਆਰਾ ਲਏ ਗਏ ਸਟੈਂਡ ਦਾ ਵੀ ਨੇਪਾਲ ਦੇ ਸਰਕਾਰੀ ਆਦੇਸ਼ ਵਿੱਚ ਜ਼ਿਕਰ ਕੀਤਾ ਗਿਆ ਹੈ।