image caption:

ਮੇਹੁਲ ਚੌਕਸੀ ਨੂੰ ਡੋਮਿਨਿਕਾ ਸਰਕਾਰ ਨੇ ਐਲਾਨਿਆ ਗ਼ੈਰ-ਕਾਨੂੰਨੀ ਪ੍ਰਵਾਸੀ

ਰੋਸੋ (ਡੋਮਿਨਿਕਾ)- ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘਪਲੇ ਦੇ ਮੁਲਜ਼ਮ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਡੋਮਿਨਿਕਾ ਦੀ ਸਰਕਾਰ ਨੇ ਮੇਹੁਲ ਚੌਕਸੀ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀ ਐਲਾਨ ਦਿੱਤਾ ਹੈ। ਡੋਮਿਨਿਕਾ ਦੇ ਕੌਮੀ ਸੁਰੱਖਿਆ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਰੇਬਰਨ ਬਲੈਕਮੂਰ ਨੇ ਪੁਲਿਸ ਮੁਖੀ ਨੂੰ ਹੁਕਮ ਦਿੱਤਾ ਹੈ ਕਿ ਮੇਹੁਲ ਚੌਕਸੀ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਕਾਨੂੰਨ ਦੇ ਮੁਤਾਬਕ ਜਲਦ ਤੋਂ ਜਲਦ ਕਦਮ ਚੁੱਕੇ ਜਾਣ।

ਜਾਣਕਾਰੀ ਮੁਤਾਬਕ ਡੋਮਿਨਿਕਾ ਪ੍ਰਸ਼ਾਸਨ ਨੇ ਇਸ ਹੁਕਮ ਨੂੰ ਅਦਾਲਤ ਦੇ ਸਾਹਮਣੇ ਰੱਖਿਆ। ਨਾਲ ਹੀ ਅਪੀਲ ਕੀਤੀ ਕਿ ਮੇਹੁਲ ਚੌਕਸੀ ਦੀਆਂ ਪਟੀਸ਼ਨਾਂ ਖਾਰਜ ਕਰਕੇ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਸਰਕਾਰ ਦਾ ਇਹ ਹੁਕਮ ਮੇਹੁਲ ਚੌਕਸੀ ਲਈ ਵੱਡਾ ਝਟਕਾ ਹੈ ਅਤੇ ਨਾਲ ਹੀ ਅਗਵਾ ਕਰਨ ਵਾਲੀ ਥਿਓਰੀ &rsquoਤੇ ਵੀ ਡੂੰਘੀ ਸੱਟ ਮਾਰਦਾ ਹੈ। ਭਗੌੜਾ ਕਾਰੋਬਾਰੀ ਮੇਹੁਲ ਚੌਕਸੀ ਐਂਟੀਗੁਆ ਤੋਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਉਹ ਕਿਊਬਾ ਭੱਜਦੇ ਸਮੇਂ ਰਾਹ ਵਿੱਚ ਹੀ ਕੈਰੀਬੀਆਈ ਮੁਲਕ ਡੋਮਿਨਿਕਾ &rsquoਚ ਫੜਿਆ ਗਿਆ।

ਮੇਹੁਲ ਚੌਕਸੀ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ। ਉਸ ਦੀਆਂ ਕਰਤੂਤਾਂ ਤੋਂ ਪ੍ਰੇਸ਼ਾਨ ਐਂਟੀਗੁਆ ਦੀ ਸਰਕਾਰ ਨੇ ਡੋਮਿਨਿਕਾ ਕੋਲੋਂ ਉਸ ਨੂੰ ਸਿੱਧਾ ਭਾਰਤ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ, ਪਰ ਇਸ ਤੋਂ ਪਹਿਲਾਂ ਡੋਮਿਨਿਕਾ ਦੀ ਇੱਕ ਅਦਾਲਤ ਨੇ ਮੇਹੁਲ ਚੌਕਸੀ ਦੀ ਹਵਾਲਗੀ &rsquoਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਹੁਣ ਡੋਮਿਨਿਕਾ ਸਰਕਾਰ ਦੇ 25 ਮਈ ਦੇ ਹੁਕਮ ਤੋਂ ਬਾਅਦ ਮੇਹੁਲ ਚੌਕਸੀ ਦੇ ਭਾਰਤ ਆਉਣ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।