image caption:

ਐਨ. ਆਰ. ਆਈ. ਕੁੜੀ ਵੱਲੋਂ ਵਿਦੇਸ਼ ਲਿਜਾਣ ਦੇ ਨਾਮ ’ਤੇ ਪਤੀ ਕੋਲੋਂ 68 ਲੱਖ ਠੱਗੇ

ਬਠਿੰਡਾ : ਥਾਣਾ ਦਿਆਲਪੁਰਾ ਦੀ ਪੁਲਿਸ ਨੇ ਵਿਦੇਸ਼ ਲੈ ਕੇ ਜਾਣ ਦੇ ਨਾਮ &rsquoਤੇ ਆਪਣੇ ਪਤੀ ਨਾਲ 68 ਲੱਖ 59 ਹਜ਼ਾਰ ਰੁਪਏ ਦੀ ਠੱਗੀ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਵਿਆਹੁਤਾ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿਚ ਕਥਿਤ ਮੁਲਜ਼ਮ ਦੇ ਕੈਨੇਡਾ ਰਹਿੰਦੇ ਭਰਾ ਤੇ ਸਥਾਨਕ ਸ਼ਹਿਰ ਵਿਚ ਰਹਿੰਦੇ ਮਾਤਾ-ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਵਿਆਹੁਤਾ ਸੰਦੀਪ ਕੌਰ, ਭਰਾ ਪੁਸ਼ਪਿੰਦਰ ਸਿੰਘ ਵਾਸੀ ਕੈਨੇਡਾ, ਪਿਤਾ ਹਰਦੀਪ ਸਿੰਘ ਤੇ ਮਾਤਾ ਵੀਰਪਾਲ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ ਵਿਆਹ ਕਰਵਾ ਕੇ ਆਪਣੇ ਪਤੀ ਕੋਲੋਂ ਲੱਖਾਂ ਰੁਪਏ ਹੜੱਪ ਲਏ ਤੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਤੇ ਬਾਅਦ ਵਿਚ 25 ਲੱਖ ਰੁਪਏ ਦੀ ਹੋਰ ਮੰਗ ਕਰ ਲਈ ਪਰ ਪੀੜਤ ਨੌਜਵਾਨ ਨੇ ਉਕਤ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਵਿਆਹੁਤਾ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਤੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ।