image caption:

ਸਭ ਤੋਂ ਵੱਧ ਗੋਲ ਕਰਨ ‘ਚ ਸੁਨੀਲ ਛੇਤਰੀ ਨੇ ਮੈਸੀ ਨੂੰ ਪਛਾੜਿਆ

ਨਵੀਂ ਦਿੱਲੀ: ਭਾਰਤੀ ਫੁਟਬਾਲ ਟੀਮ ਦੇ ਕ੍ਰਿਸ਼ਮਈ ਸਟਰਾਈਕਰ ਸੁਨੀਲ ਛੇਤਰੀ ਨੇ ਅਰਜਨਟੀਨਾ ਦੇ ਸੁਪਰ ਸਟਾਰ ਲਿਓਨਲ ਮੈਸੀ ਨੂੰ ਪਛਾੜਦਿਆਂ ਸਭ ਤੋਂ ਵੱਧ ਸਰਗਰਮ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਦੂਸਰੇ ਸਥਾਨ  ਤੇ ਪਹੁੰਚ ਗਏ ਹਨ।

36 ਸਾਲਾ ਛੇਤਰੀ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਤੇ ਏਐਫਸੀ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਈ ਮੈਚਾਂ ਵਿੱਚ ਬੰਗਲਾਦੇਸ਼ ਖ਼ਿਲਾਫ਼ ਭਾਰਤ ਲਈ ਦੋ ਗੋਲ ਕੀਤੇ। ਇਸ ਤਰ੍ਹਾਂ ਉਸ ਦੇ ਅੰਤਰਰਾਸ਼ਟਰੀ ਗੋਲ ਦੀ ਕੁਲ ਗਿਣਤੀ 74 ਹੋ ਗਈ ਹੈ।

ਵਿਸ਼ਵ ਕੱਪ ਦੇ ਕੁਆਲੀਫਾਇਰ ਵਿਚ ਪਿਛਲੇ ਛੇ ਸਾਲਾਂ ਵਿਚ ਭਾਰਤ ਦੀ ਪਹਿਲੀ ਜਿੱਤ ਨਾਇਕ ਛੇਤਰੀ ਸਭ ਤੋਂ ਸਰਗਰਮ ਗੋਲ ਕਰਨ ਵਾਲਿਆਂ ਦੀ ਸੂਚੀ ਵਿੱਚ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ (103) ਤੋਂ ਪਿੱਛੇ ਹੈ। ਛੇਤਰੀ ਬਾਰਸੀਲੋਨਾ ਦੇ ਸਟਾਰ ਮੇਸੀ ਤੋਂ ਦੋ ਗੋਲ ਅਤੇ ਯੂਏਈ ਦੇ ਅਲੀ ਮੱਬਖੌਟ ਤੋਂ ਇੱਕ ਗੋਲ ਅੱਗੇ ਹੈ। ਮੈਬਖੌਟ 73 ਗੋਲਾਂ ਨਾਲ ਤੀਸਰੇ ਸਥਾਨ  ਤੇ ਹੈ।

ਮੈਸੀ ਨੇ ਪਿਛਲੇ ਵੀਰਵਾਰ ਚਿਲੀ ਦੇ ਖ਼ਿਲਾਫ਼ ਵਰਲਡ ਕੱਪ ਕੁਆਲੀਫਾਇਰ ਮੈਚ ਵਿੱਚ ਆਪਣਾ 72 ਵਾਂ ਅੰਤਰਰਾਸ਼ਟਰੀ ਗੋਲ ਕੀਤਾ ਸੀ, ਜਦੋਂ ਕਿ ਮੱਬਖੌਟ ਨੇ ਮਲੇਸ਼ੀਆ ਖ਼ਿਲਾਫ਼ ਆਪਣਾ ਗੋਲ ਦੀ ਗਿਣਤੀ ਵਿਚ ਵਾਧਾ ਕੀਤਾ ਸੀ। ਛੇਤਰੀ ਨੇ ਸੋਮਵਾਰ ਨੂੰ ਜਸੀਮ ਬਿਨ ਹਮਦ ਸਟੇਡੀਅਮ ਵਿਚ 79 ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ ਅਤੇ ਫਿਰ ਇੰਜੁਰੀ ਟਾਇਮ ਵਿਚ ਦੂਜਾ ਗੋਲ ਕਰਕੇ ਭਾਰਤ ਦੀ ਜਿੱਤ ਪੱਕੀ ਕੀਤੀ।