image caption:

ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਲਈ ਅਧਿਆਪਕਾਂ ਨੇ ਕੀਤੇ ਬੂਟ ਪਾਲਿਸ਼

ਨੈਸ਼ਨਲ ਸਿਕਲਸ ਕੋਲਿਫੇਕਸਨ ਫ਼ਰੇਮ ਵਰਕ ਦੀ ਤਰਫ਼ੋਂ ਅੱਜ ਵੋਕੇਸ਼ਨਲ ਅਧਿਆਪਕਾਂ ਨੂੰ ਬਿਨ੍ਹਾਂ ਸ਼ਰਤ ਵੋਕੇਸ਼ਨਲ ਗਰੈਂਡ ਸਿੱਖਿਆ ਵਿਭਾਗ ਵਿਚ ਬਿਨਾਂ ਸ਼ਰਤ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਅੱਜ ਵੱਖਰੇ ਹੀ ਢੰਗ ਦੇ ਨਾਲ ਪਟਿਆਲਾ ਦੇ ਦੁੱਖਨਿਵਾਰਨ ਬੱਸ ਸਟਾਪ ਦੇ ਬਾਹਰ ਕੀਤਾ ਗਿਆ ਪ੍ਰਦਰਸ਼ਨ ।ਤੁਹਾਨੂੰ ਦੱਸ ਦਈਏ ਕਿ ਐੱਨ.ਐਸ.ਕਿਊ.ਐੱਫ ਅਧਿਆਪਕ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੋਂ ਪੜਾਉਂਦੇ ਆ ਰਹੇ ਹਨ ।ਲੇਕਿਨ ਇਨਾਂ ਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਹੈ ਕਿ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਇਹਨਾਂ ਦੀ ਤਨਖਾਹ ਵਿੱਚ ਵਾਧਾ ਹੋ ਸਕੇਗਾ ਅਤੇ ਇਨ੍ਹਾਂ ਅਧਿਆਪਕਾਂ ਦਾ ਇਲਜ਼ਾਮ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ ਸਕੂਲਾਂ ਦੇ ਵਿੱਚ ਦਾਖ਼ਲ ਕੀਤਾ ਗਿਆ ਹੈ ਜਿਸ ਦੇ ਨਾਲ ਸਰਕਾਰ ਦਾ ਕਰੋੜਾਂ ਰੁਪਏ ਦਾ ਕੰਪਨੀਆਂ ਨੂੰ ਚਲਾ ਜਾਂਦਾ ਹੈ। ਮੁਨਾਫਾ ਇਸ ਕਰਕੇ ਅਜਿਹੇ ਅਧਿਆਪਕਾਂ ਦੀ ਤਰਫ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਗਾਉਣ ਦੇ ਲਈ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਬੱਸ ਸਟਾਪ ਦੇ ਬਾਹਰ ਬੂਟ ਪਾਲਿਸ਼ ਕੀਤੇ ਗਏ।