image caption:

ਹੁਸ਼ਿਆਰਪੁਰ ਵਿਚ ਨਵਜੰਮੇ ਬੱਚੇ ਨੂੰ ਬਾਲਟੀ ਵਿਚ ਰੱਖ ਕੇ ਕੋਈ ਲਵਾਰਸ ਸੁੱਟ ਗਿਆ

ਚੰਡੀਗੜ੍ਹ- ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਨਵਜੰਮੇ ਬੱਚਾ ਲਾਵਾਰਿਸ ਹਾਲਤ ਵਿੱਚ ਇਕ ਬਾਲਟੀ  ਚ ਪਿਆ ਹੋਇਆ ਮਿਲਿਆ। ਗੁਆਂਢੀਆਂ ਨੇ ਬੱਚੇ ਦੀ ਅਵਾਜ਼ ਸੁਣੀ ਤਾਂ ਉਹ ਬੱਚੇ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੀ ਮਦਦ ਨਾਲ ਉਸਨੂੰ ਬਚਾਇਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਭਰਵਾਈ ਰੋਡ ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇਕ ਬਾਲਟੀ ਅੰਦਰ ਕੱਪੜਿਆਂ ਵਿਚ ਲਪੇਟ ਕੇ ਰੱਖਿਆ ਹੋਇਆ ਸੀ। ਸ਼ਹਿਰ ਵਿੱਚ 43 ਡਿਗਰੀ ਤਾਪਮਾਨ ਦੇ ਵਿਚਕਾਰ ਬੱਚਾ ਰੋ ਰਿਹਾ ਸੀ ਤਾਂ ਐਨਕਲੇਵ ਵਿੱਚ ਰਹਿੰਦੇ ਦੋ ਵਿਅਕਤੀਆਂ ਨੇ ਇਸ ਨਵਜੰਮੇ ਦੀ ਆਵਾਜ ਸੁਣਾਈ ਦਿੱਤੀ। ਉਨ੍ਹਾਂ ਵੇਖਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਉਸ ਬਾਲਟੀ ਵਿਚੋਂ ਆ ਰਹੀ ਸੀ, ਜੋ ਕੱਪੜਿਆਂ ਨਾਲ ਭਰੀ ਹੋਈ ਸੀ।

ਜਦੋਂ ਉਨ੍ਹਾਂ ਬਾਲਟੀ ਵਿਚੋਂ ਕੱਪੜੇ ਕੱਢਣੇ ਸ਼ੁਰੂ ਕੀਤੇ ਤਾਂ ਨਵਜੰਮਿਆ ਬੱਚਾ ਇਸ ਵਿਚ ਰੋ ਰਿਹਾ ਸੀ। ਨਵਜੰਮੇ ਦੇ ਜਣੇਪੇ ਤੋਂ ਬਾਅਦ, ਨਾਭੀਨਾਲ ਵੀ ਨਹੀਂ ਕੱਟੀ ਹੋਈ ਸੀ। ਉਨ੍ਹਾਂ ਨੇ ਐਨਕਲੇਵ ਵਿੱਚ ਰਹਿੰਦੇ ਡਾ: ਨੀਲਮ ਸਿੱਧੂ ਨੂੰ ਜਾਣਕਾਰੀ ਦਿੱਤੀ। ਡਾਕਟਰ ਨੇ ਨਵਜੰਮੇ ਨੂੰ ਬਾਲਟੀ ਵਿੱਚੋਂ ਬਾਹਰ ਕੱਢਿਆ, ਉਸਦੀ ਨਾੜ ਨੂੰ ਕੱਟ ਕੇ ਫੀਡ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਨਵਜੰਮੇ ਬੱਚੇ ਨੂੰ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੇ ਚਿਲਡਰਨਜ਼ ਵਾਰਡ ਵਿਚ ਕੰਮ ਕਰ ਰਹੀ ਡਾ: ਰਾਜਵੰਤ ਕੌਰ ਦਾ ਕਹਿਣਾ ਹੈ ਕਿ ਨਵਜੰਮੇ ਬੱਚੇ ਦਾ ਜਨਮ ਬੁੱਧਵਾਰ ਸਵੇਰੇ ਤੜਕੇ ਹੀ ਹੋਇਆ ਹੋਵੇਗਾ। ਬੱਚੇ ਦਾ ਇਲਾਜ ਕਰਨ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾਂਦਾ ਹੈ।