image caption:

ਯੂਕੇ ਦੇ ਵੀਜ਼ੇ ਲਈ ਏਜੰਟਾਂ ਨੇ ਲਗਾਏ ਨਕਲੀ ਦਸਤਾਵੇਜ਼, ਅੰਬੈਸੀ ਨੇ 66 ਲੋਕਾਂ ਦੀ ਲਿਸਟ ਭੇਜ ਕੇ ਕੀਤੀ ਸ਼ਿਕਾਇਤ

ਜਲੰਧਰ- ਜੰਲਧਰ, ਦਿੱਲੀ ਅਤੇ ਫਗਵਾੜਾ ਦੇ ਟਰੈਵਲ ਏਜੰਟਾਂ ਦਾ ਇੰਗਲੈਂਡ ਭੇਜਣ ਦੇ ਬਹਾਨੇ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਇਨ੍ਹਾਂ ਟਰੈਵਲ ਏਜੰਟਾਂ ਨੇ ਫਰਜ਼ੀ ਦਸਤਾਵੇਜ਼ ਲਾ ਕੇ ਨੌਜਵਾਨਾਂ ਦੇ ਇੰਗਲੈਂਡ ਭੇਜਣ ਦੇ ਵੀਜ਼ੇ ਲਗਵਾ ਦਿੱਤੇ। ਇਹ ਮਾਮਲਾ ਬ੍ਰਿਟਿਸ਼ ਅੰਬੈਸੀ ਨੇ ਹੀ ਫੜਿਆ।

ਜਿਸ ਤੋਂ ਬਾਅਦ 66 ਨੌਜਵਾਨਾਂ ਦੀ ਲਿਸਟ ਜਲੰਧਰ ਪੁਲਿਸ ਨੂੰ ਭੇਜੀ, ਜਿਨ੍ਹਾਂ ਦੇ ਵੀਜ਼ੇ ਦੇ ਲਈ ਫਰਜ਼ੀ ਦਸਤਾਵੇਜ਼ ਲਗਾਏ ਸੀ। ਇਨ੍ਹਾਂ ਵਿਚੋਂ ਕਈ ਨੌਜਵਾਨ ਇੰਗਲੈਂਡ ਯਾਨੀ ਯੂਕੇ ਪਹੁੰਚ ਚੁੱਕੇ ਹਨ। ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਪੁਲਿਸ ਨੇ 6 ਟਰੈਵਲ ਏਜੰਟਾਂ ਦੇ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਫਰਜ਼ੀ ਦਸਤਾਵੇਜ਼ ਦੇ ਸਹਾਰੇ ਵੀਜ਼ੇ ਲੈ ਕੇ ਇੰਗਲੈਂਡ ਪਹੁੰਚੇ ਲੋਕਾਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਪੁਲਿਸ ਜਾਂਚ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਹੀਂ ਪਤਾ ਕਿ ਉਨ੍ਹਾਂ ਦੇ ਵੀਜ਼ੇ ਦੇ ਲਈ ਫਰਜ਼ੀ ਦਸਤਾਵੇਜ਼ ਲਾਏ ਗਏ ਹਨ।
ਪੁਲਿਸ ਨੇ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ ਨਵੀਂ ਦਿੱਲੀ ਵਿਚ ਮੈਟਰੋ ਸਟੇਸ਼ਨ ਦੇ ਕੋਲ ਕੋਹਾੜ ਐਨਕਲੇਵ ਦੇ ਅਮਰਜੀਤ ਸਿੰਘ ਉਰਫ ਅਮਰਦੀਪ ਸਿੰਘ ਸੰਨੀ, ਜਲੰਧਰ ਪੁਲਿਸ ਲਾਈਨ ਰੋਡ ਸਥਿਤ ਵਸਲ ਮੌਨ ਦੇ ਫਸਟ ਫਲੋਰ ਸਥਿਤ ਡਰੀਮ ਓਵਰਸੀਜ ਦੇ ਟਰੈਵਲ ਏਜੰਟ ਰਾਜ ਉਰਫ ਰਾਜਿੰਦਰ ਸਿੰਘ ਖਿੰਡਾ, ਪਹਾੜਗੰਜ ਨਵੀਂ ਦਿੱਲੀ ਦੇ ਅਮਿਤ ਮਲਹੋਤਰਾ, ਨਵੀਂ ਦਿੱਲੀ ਦੇ ਮੁਹੰਮਦ ਆਸਿਮ, ਸ਼ਕੂਰ ਬਸਤੀ ਰਾਣੀ ਬਾਗ ਨਵੀਂ ਦਿੱਲੀ ਦੇ ਅਮਰਦੀਪ ਸਿੰਘ ਤੇ ਵਿਸ਼ਾਲ ਮੈਗਾ ਮਾਰਟ ਦੇ ਫਸਟ ਫਲੋਰ ਸਥਿਤ ਆਫਿਸ ਦੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਿਹੜੇ ਲੋਕਾਂ ਦੀ ਫਾਈਲ ਬ੍ਰਿਟਿਸ਼ ਅੰਬੈਸੀ ਨੇ ਉਪਲਬਧ ਕਰਾਈ ਜਲੰਧਰ ਪੁਲਿਸ ਨੇ ਉਨ੍ਹਾਂ ਤੋਂ ਪੁਛਗਿੱਛ ਸ਼ੁਰੁ ਕੀਤੀ।