image caption:

ਕਿਸਾਨ ਅੰਦੋਲਨ ਮੁੜ ਹੋਇਆ ਤੇਜ਼, ਹਜ਼ਾਰਾਂ ਕਿਸਾਨ ਪਾਨੀਪਤ ਟੋਲ ਪਲਾਜ਼ਾ ਹੋਏ ਇਕੱਠੇ

ਪਾਨੀਪਤ: ਕੋਰੋਨਾ ਦੀ ਦੂਜੀ ਲਹਿਰ ਮੱਠੀ ਹੁੰਦਿਆਂ ਹੀ ਕਿਸਾਨਾਂ ਨੇ ਫਿਰ ਅੰਦੋਲਨ ਤੇਜ਼ ਕਰ ਦਿੱਤਾ ਹੈ। ਵੀਰਵਾਰ ਨੂੰ ਹਜ਼ਾਰਾਂ ਕਿਸਾਨ ਪਾਨੀਪਤ ਟੋਲ ਪਲਾਜ਼ਾ  ਤੇ ਇਕੱਠੇ ਹੋਏ। ਇਸ ਦੌਰਾਨ ਕਿਸਾਨਾਂ ਨੇ ਬੀਕੇਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕੀਤਾ। ਦਿੱਲੀ ਕੂਚ ਵਿੱਚ ਨਿਹੰਗ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਨਿਕਲੇ। ਪਾਣੀਪਤ ਪਹੁੰਚੇ ਗੁਰਨਾਮ ਸਿੰਘ ਚੜੂਨੀ ਦਾ ਕਿਸਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਪਾਣੀਪਤ ਪਹੁੰਚੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਸਰਕਾਰ ਸਾਹਮਣੇ ਕੋਈ ਨਵੀਂ ਮੰਗ ਨਹੀਂ ਰੱਖੀ, ਸਾਡੀਆਂ ਮੰਗਾਂ ਪਹਿਲਾਂ ਵਾਂਗ ਹੀ ਹਨ। ਸਰਕਾਰ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨੀ ਨੂੰ ਕੀ ਫਾਇਦਾ ਹੋਇਆ ਹੈ? ਇਹ ਖੇਤੀਬਾੜੀ ਦਾ ਕਾਨੂੰਨ ਨਹੀਂ, ਇਹ ਖੇਤੀ-ਧੰਦਾ ਹੈ। ਇਹ ਕਿਸਾਨਾਂ ਲਈ ਨਹੀਂ ਬਲਕਿ ਪੂੰਜੀਪਤੀਆਂ ਲਈ ਲਾਭਕਾਰੀ ਹੈ। ਸਰਕਾਰ ਸਾਨੂੰ 11 ਮੀਟਿੰਗਾਂ ਵਿਚ ਇਹ ਨਹੀਂ ਸਮਝਾ ਸਕੀ ਕਿ ਇਨ੍ਹਾਂ ਕਾਨੂੰਨਾਂ ਦਾ ਕੀ ਫਾਇਦਾ ਹੈ।