image caption:

ਬਿਡੇਨ ਪ੍ਰਸ਼ਾਸਨ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ ਖਰੀਦ ਕੇ ਦੁਨੀਆਂ ਨੂੰ ਦਾਨ ਕਰੇਗਾ : ਰਿਪੋਰਟ

ਵਾਸ਼ਿੰਗਟਨ- ਬਿਡੇਨ ਪ੍ਰਸ਼ਾਸਨ ਫਾਈਜ਼ਰ ਦੀ ਕਰੋਨਾਵਾਇਰਸ ਵੈਕਸੀਨ ਦੀਆਂ 500 ਮਿਲੀਅਨ ਖੁਰਾਕਾਂ ਖਰੀਦ ਕੇ ਦੁਨੀਆਂ ਨੂੰ ਦਾਨ ਕਰੇਗਾ। ਵਾਸ਼ਿੰਗਟਨ ਪੋਸਟ ਦੇ ਅਨੁਸਾਰ ਰਾਸ਼ਟਰਪਤੀ ਜੋ ਬਿਡੇਨ ਇਸ ਹਫਤੇ ਬਿ੍ਰਟੇਨ ਵਿਚ ਗਰੁੱਪ ਆਫ ਸੱਤ (ਜੀ7) ਦੀ ਮੀਟਿੰਗ ਵਿਚ ਆਪਣੀ ਇਸ ਯੋਜਨਾ ਦਾ ਐਲਾਨ ਕਰਨ ਵਾਲੇ ਹਨ।

ਇਹ ਸੰਯੁਕਤ ਰਾਸ਼ਟਰ ਅਮਰੀਕਾ ਵੱਲੋਂ ਅਮੀਰ ਦੇਸ਼ਾਂ ਦੇ ਲਈ ਕਰੋਨਾ ਵਾਇਰਸ ਟੀਕਿਆਂ ਦੀ ਗਲੋਬਲ ਸਪਲਾਈ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਵਿਸ਼ੇਸ਼ ਉਪਰਾਲਾ ਹੋਵੇਗਾ।
ਬਿਡੇਨ ਨੇ ਬੁੱਧਵਾਰ ਨੂੰ ਯੌਰਪ ਵਿਚ ਏਅਰ ਫੋਰਸ 1 ਵਿਚ ਸਵਾਰ ਹੋਣ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਉਹ ਆਪਣੀ ਗਲੋਬਲ ਵੈਕਸੀਨ ਰਣਨੀਤੀ ਦਾ ਐਲਾਨ ਕਰਨਗੇ।
ਯੂ. ਐਸ. ਏ. ਨੇ ਹਾਲ ਹੀ ਵਿਚ ਸੰਭਾਵਿਤ ਮਹਾਮਾਰੀ ਨਾਲ ਪ੍ਰਭਾਵਿਤ ਗਰੀਬ ਦੇਸ਼ਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਸੰਸਾਰਕ ਪੱਧਰ ਤੇ 80 ਮਿਲੀਅਨ ਟੀਕਿਆਂ ਦੀ ਵੰਡ ਦੇ ਲਈ ਇਕ ਪਲੈਨ ਸਾਂਝਾ ਕੀਤਾ ਹੈ। ਬਿਡੇਨ ਪ੍ਰਸ਼ਾਸਨ ਨੇ ਭਾਰਤ ਸਣੇ ਵਿਸ਼ਵ ਪੱਧਰ ਤੇ 25 ਮਿਲੀਅਨ ਕੋਵਿਡ 19 ਟੀਕਿਆਂ ਦੀ ਪਹਿਲੀ ਕਿਸ਼ਤ ਵੰਡਣ ਦਾ ਐਲਾਨ ਕੀਤਾ ਹੈ। ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਅਤੇ ਸ਼੍ਰੀਲੰਕਾ ਸਣੇ ਕੁਝ ਏਸ਼ੀਆਈ ਦੇਸ਼ਾਂ ਨੂੰ 70 ਲੱਖ ਖੁਰਾਕਾਂ ਭੇਜੀਆਂ ਜਾਣਗੀਆਂ।