image caption:

ਨਵਜੋਤ ਸਿੰਘ ਸਿੱਧੂ ਦੇ ਲੱਗੀ ਸੱਟ, ਪਹੁੰਚੇ ਹਸਪਤਾਲ

ਅੰਮ੍ਰਿਤਸਰ - ਨਵਜੋਤ ਸਿੰਘ ਸਿੱਧੂ ਦੇ ਪੈਰ  ਤੇ ਸੱਟ ਲੱਗਣ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਦੇ ਪੈਰ  ਤੇ ਡ੍ਰੈਸਿੰਗ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਉਹ ਆਪਣੇ ਘਰ ਨੂੰ ਰਵਾਨਾ ਹੋ ਗਏ। ਸੂਤਰਾਂ ਮੁਤਾਬਕ ਖਟਕੜਕਲਾਂ ਵਿਚ ਨਵਜੋਤ ਸਿੱਧੂ ਦੇ ਪੈਰ ਦੇ ਨਹੁੰ  ਤੇ ਸੱਟ ਲੱਗੀ ਸੀ ਅਤੇ ਅੰਮ੍ਰਿਤਸਰ ਤੱਕ ਸਿੱਧੂ ਹਮਾਇਤੀਆਂ ਦੇ ਸਵਾਗਤ ਦਾ ਜਵਾਬ ਗਰਮਜੋਸ਼ੀ ਨਾਲ ਦਿੰਦੇ ਰਹੇ ਪਰ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਪਹੁੰਚਦੇ ਹੀ ਸਿੱਧੂ ਹਸਪਤਾਲ ਪਹੁੰਚ ਗਏ, ਜਿੱਥੇ ਡਾਕਟਰਾਂ ਨੇ ਪੈਰ  ਤੇ ਡ੍ਰੈਸਿੰਗ ਕਰ ਦਿੱਤੀ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਸੱਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਕੁਝ ਨਹੀਂ ਹੋਇਆ। ਡਾਕਟਰ ਨੇ ਦੱਸਿਆ ਕਿ ਸਿੱਧੂ ਦੇ ਪੈਰ ਦੇ ਨਹੁੰ  ਤੇ ਮਾਮੂਲੀ ਸੱਟ ਲੱਗੀ ਸੀ, ਜਿਸ ਦੀ ਡ੍ਰੈਸਿੰਗ ਕਰ ਦਿੱਤੀ ਗਈ ਹੈ ਅਤੇ ਉਹ ਹੁਣ ਠੀਕ ਹਨ।