image caption:

ਵੈਦੇਹੀ ਡੋਂਗਰੇ ਬਣੀ ਮਿਸ ਇੰਡੀਆ-ਯੂਐਸਏ 2021

ਵਾਸ਼ਿੰਗਟਨ- ਮਿਸ਼ੀਗਨ ਦੀ 25 ਸਾਲਾ ਵੈਦੇਹੀ ਡੋਂਗਰੇ ਨੂੰ ਮਿਸ ਇੰਡੀਆ ਯੂਐਸਏ 2021 ਦਾ ਤਾਜ ਪਹਿਨਾਇਆ ਗਿਆ ਹੈ ਜਦ ਕਿ ਜੌਰਜੀਆ ਦੀ ਅਰਸ਼ੀ ਦੂਜੇ ਸਥਾਨ  ਤੇ ਰਹੀ। ਡੋਂਗਰੇ ਨੇ ਕੌਮਾਂਤਰੀ ਅਧਿਐਨ ਵਿਚ ਮਿਸ਼ੀਗਨ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ। ਇਨ੍ਹਾਂ ਨੇ ਬਿਜ਼ਨੈਸ ਡਿਵੈਲਮੈਂਟ ਮੈਨੇਜਰ ਦੇ ਤੌਰ  ਤੇ ਕਈ ਜਗ੍ਹਾ ਕੰਮ ਕੀਤਾ ਹੈ। ਵੈਦੇਹੀ ਨੇ ਭਾਰਤੀ ਸ਼ਾਸਤਰੀ ਨ੍ਰਿਤ ਕਥਕ ਵਿਚ ਮਿਸ ਟੈਲੇਂਟਡ ਪੁਰਸਕਾਰ ਵੀ ਜਿੱਤਿਆ ਹੈ। ਵੈਦੇਹੀ ਨੇ ਕਿਹਾ ਕਿ ਮੈਂ ਅਪਣੇ ਭਾਈਚਾਰੇ  ਤੇ ਸਕਾਰਾਤਮਕ ਪ੍ਰਭਾਵ ਛੱਡਣਾ ਚਾਹੁੰਦੀ ਹਾਂ। ਮੁਕਾਬਲੇ ਦੀ ਮੁੱਖ ਮਹਿਮਾਨ ਅਤੇ ਮੁੱਖ ਜਸਟਿਸ ਡਾਇਨਾ ਹੇਡਨ ਸੀ ਜੋ 1997 ਵਿਚ ਮਿਸ ਵਰਲਡ ਰਹਿ ਚੁੱਕੀ ਹੈ। 20 ਸਾਲਾ ਅਰਸ਼ੀ ਲਾਲਾਨੀ ਜੋ ਬਰੇਨ ਟਿਊਮਰ ਤੋਂ ਪੀੜਤ ਹੈ, ਉਨ੍ਹਾਂ ਨੇ ਅਪਣੇ ਪ੍ਰਦਰਸ਼ਨ ਅਤੇ ਆਤਮ ਵਿਸ਼ਵਾਸ ਨਾਲ ਸਾਰਿਆਂ ਨੁੂੰ ਹੈਰਾਨ ਕਰ ਦਿੱਤਾ। ਅਰਸ਼ੀ ਲਾਲਾਨੀ ਦੂਜੇ ਸਥਾਨ  ਤੇ ਰਹੀ। ਨਾਰਥ ਕੈਰੋਲਿਨਾ ਦੀ ਮੀਰਾ ਤੀਜੇ ਸਥਾਨ  ਤੇ ਰਹੀ।