image caption:

ਅਮਰੀਕਾ ਨੇ ਦੇਸ਼ ਦੇ ਲੋਕਾਂ ਨੂੰ ਯੂਕੇ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ

ਵਾਸ਼ਿੰਗਟਨ- ਬਰਤਾਨੀਆ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਫੇਰ ਵਾਧਾ ਹੋਣ ਲੱਗਾ ਹੈ। ਸੋਮਵਾਰ ਤੋਂ ਦੇਸ਼ ਵਿਚ ਕੋਰੋਨਾ ਸਬੰਧਤ ਸਾਰੀ ਤਰ੍ਹਾਂ ਦੀ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਗਿਆ। ਇਸ ਦੌਰਾਨ ਅਮਰੀਕਾ ਨੇ ਦੇਸ਼ ਦੇ ਲੋਕਾਂ ਨੂੰ ਯੂਕੇ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ।

ਸੋਮਵਾਰ ਨੂੰ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਦੇਸ਼ ਦੇ ਲੋਕਾਂ ਨੂੰ ਬਰਤਾਨੀਆ ਦੀ ਯਾਤਰਾ ਨਹੀਂ ਕਰਨ ਦੀ ਅਪੀਲ ਕੀਤੀ। ਤਾਕਿ ਉਥੇ ਫੈਲੇ ਡੈਲਟਾ ਕੋਰੋਨਾ ਵਾਇਰਸ ਨੂੰ ਦੇਸ਼ ਵਿਚ ਆਉਣ ਤੋਂ ਰੋਕਿਆ ਜਾ ਸਕੇ। ਨਾਲ ਹੀ ਸੀਡੀਸੀ ਨੇ ਇੱਕ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਜ਼ਰੂਰੀ ਤੌਰ  ਤੇ ਯਾਤਰਾ ਕਰਨੀ ਹੈ ਤਾਂ ਯਾਤਰਾ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡਾ ਟੀਕਾਕਰਣ ਪੂਰਾ ਹੋ ਚੁੱਕਾ ਹੈ। ਸੀਡੀਸੀ ਨੇ ਬ੍ਰਿਟੇਨ ਨੂੰ ਅਪਣੇ ਕੋਵਿਡ 19 ਸੰਕਰਮਣ ਦੇ ਸਕੇਲ ਦੇ ਉਚਤਮ ਪੈਮਾਨੇ, ਚੌਥੇ ਉਤੇ ਰੱਖਿਆ ਹੈ। ਨਾਲ ਹੀ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਯੂਕੇ ਦੀ ਯਾਤਰਾ ਦੌਰਾਨ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਯਾਤਰੀ ਵੀ ਸੰਕਰਮਿਤ ਹੋਣ ਅਤੇ ਸੰਕਰਮਣ ਫੈਲਾਉਣ ਦੇ ਖ਼ਤਰੇ ਦਾ ਸ਼ਿਕਾਰ ਹੋ ਸਕਦੇ ਹਨ।