image caption:

ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਸਭ ਵਿਰੋਧੀ ਦਲ : ਮਾਮਤਾ

ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਰਪੂਰ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ (ਟੀਐੱਮਸੀ) ਸੁਪਰੀਮੋ ਮਮਤਾ ਬੈਨਰਜੀ ਦੀਆਂ ਨਜ਼ਰਾਂ ਹੁਣ ਦਿੱਲੀ  ਤੇ ਹਨ। 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਮਤਾ ਭਾਜਪਾ ਦੀ ਘੇਰਾਬੰਦੀ ਕਰਨ ਲਈ ਇਕ ਵਾਰ ਫਿਰ ਹੁਣ ਤੋਂ ਹੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਿਚ ਡਟ ਗਈ ਹੈ। ਬੁੱਧਵਾਰ 21 ਜੁਲਾਈ ਨੂੰ ਸ਼ਹੀਦ ਦਿਵਸ ਮੌਕੇ ਆਪਣੀ ਪਾਰਟੀ ਟੀਐੱਮਸੀ ਦੇ ਸਭ ਤੋਂ ਵੱਡੇ ਸਾਲਾਨਾ ਸਮਾਗਮ ਮੌਕੇ ਮਮਤਾ ਨੇ ਭਾਜਪਾ ਖ਼ਿਲਾਫ਼ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਅਤੇ ਇਕ ਫਰੰਟ ਬਣਾਉਣ ਦਾ ਸੱਦਾ ਦਿੰਦੇ ਹੋਏ ਭਗਵਾ ਦਲ ਨੂੰ ਦਿੱਲੀ ਦੀ ਗੱਦੀ ਤੋਂ ਹਟਾਉਣ ਦੀ ਅਪੀਲ ਕੀਤੀ।

ਕੋਲਕਾਤਾ ਦੇ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ਚ ਵਰਚੂਅਲ ਸੰਬੋਧਨ ਦੌਰਾਨ ਮਮਤਾ ਨੇ ਭਾਜਪਾ  ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਬੰਗਾਲ ਦੀ ਜਨਤਾ ਨੇ ਧਨ, ਬਲ ਅਤੇ ਬਾਹੂ ਬਲ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹੀ  ਤੇ ਉੱਤਰ ਆਈ ਹੈ। ਦੇਸ਼ ਵਿਚ ਲੋਕਾਂ ਦੀ ਆਜ਼ਾਦੀ ਤੇ ਲੋਕਤੰਤਰ ਖ਼ਤਰੇ ਚ ਹੈ। ਭਾਜਪਾ ਦੇਸ਼ ਨੂੰ ਹਨੇਰੇ ਵਿਚ ਲੈ ਗਈ ਹੈ। ਮਮਤਾ ਨੇ ਕਿਹਾ ਕਿ ਹਾਲੇ ਤਾਂ ਭਾਜਪਾ ਨੂੰ ਸਿਰਫ ਬੰਗਾਲ ਤੋਂ ਭਜਾਇਆ ਹੈ, ਜਦੋਂ ਤਕ ਦੇਸ਼ ਦੀ ਸੱਤਾ ਤੋਂ ਉਸ ਨੂੰ ਬੇਦਖਲ ਨਹੀਂ ਕਰਦੇ, ਤਦ ਤਕ ਸੰਘਰਸ਼ ਜਾਰੀ ਰਹੇਗਾ।