image caption:

ਵਪਾਰੀ ਸਚਿਨ ਜੈਨ ਕਤਲ ਮਾਮਲਾ : ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮੁੱਖ ਦੋਸ਼ੀ ਗ੍ਰਿਫਤਾਰ

ਜਲੰਧਰ - ਕਿਰਿਆਨਾ ਵਪਾਰੀ ਸਚਿਨ ਜੈਨ ਦੇ ਕਤਲ ਦਾ ਮਾਮਲਾ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਆਦਮਪੁਰ ਵਾਸੀ ਦੀਪਕ ਨੂੰ ਗ੍ਰਿਫਤਾਰ   ਕਰ ਲਿਆ ਹੈ। ਵਾਰਦਾਤ ਵਿਚ ਸ਼ਾਮਲ ਤੀਜੇ ਵਿਅਕਤੀ ਦੀ ਪਛਾਣ ਸਾਹਿਲ ਪੁੱਤਰ ਜਨਕ ਰਾਜ ਵਾਸੀ ਰਾਜਨਗਰ ਵਜੋਂ ਹੋਈ ਹੈ। ਉਸ ਦੀ ਭਾਲ ਵਿਚ ਬਸਤੀ ਬਾਵਾ ਖੇਲ ਵਿਚ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ। ਦੱਸ ਦਈਏ ਕਿ ਸੋਢਲ ਫਾਟਕ  ਨੇੜੇ ਕਿਰਿਆਨਾ ਵਪਾਰੀ ਸਚਿਨ ਜੈਨ ਨੂੰ ਲੁੱਟ ਦਾ ਵਿਰੋਧ ਕਰਨ  ਤੇ ਚਾਰ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਦੀ ਭਾਲ ਵਿਚ ਜੁਟੀ ਪੁਲਿਸ ਦੀਆਂ 8 ਟੀਮਾਂ ਬਣਾਈਆਂ ਹਨ। ਪੁਲਿਸ ਛੇਤੀ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾ ਸਕਦੀ ਹੈ।

ਦੱਸਣਯੋਗ ਹੈ ਕਿ ਸੋਢਲ ਫਾਟਕ ਨੇੜੇ ਜੈਨ ਕਰਿਆਣਾ ਸਟੋਰ ਮਾਲਕ ਸਚਿਨ ਜੈਨ ਨੂੰ ਬੀਤੇ ਸੋਮਵਾਰ ਦੇਰ ਰਾਤ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ਲੁਟੇਰਿਆਂ ਨੇ ਉਨ੍ਹਾਂ ਤੋਂ ਰੁਪਏ ਦੀ ਮੰਗ ਕੀਤੀ ਸੀ। ਮਨ੍ਹਾਂ ਕਰਨ  ਤੇ ਉਨ੍ਹਾਂ ਨੇ ਸਚਿਨ ਜੈਨ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਸੀ। ਸਵਾ 9 ਵਜੇ ਹੋਏ ਇਸ ਹਾਦਸੇ ਵਿਚ ਸਚਿਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੋਲੀ ਉਨ੍ਹਾਂ ਦੀ ਛਾਤੀ ਦੇ ਖੱਬੇ ਪਾਸੇ ਲੱਗੀ ਸੀ।