image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

“ਗੁਰੂ ਨਾਨਕ ਪਾਤਸ਼ਾਹ ਨੇ ਇਕ ਨਵੇਂ ਧਰਮ ਦਾ ਮੁੱਢ ਬੰਨਿਆ, ਜਿਸ ਨੂੰ ਭਾਈ ਗੁਰਦਾਸ ਨੇ ‘ਤੀਸਰੇ ਪੰਥ’ ਦਾ ਨਾਉਂ ਦਿੱਤਾ

&ldquoਜਗਤ ਗੁਰੂ, ਸਤਿਗੁਰੂ ਨਾਨਕ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਸਤਿਗੁਰੂ ਨਾਨਕ ਅਕਾਲ-ਪੁਰਖ ਦਾ ਸਿੱਖ ਹੈ । ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅਧਿਐਨ ਤੋਂ ਬਿਨਾਂ ਸਿੱਖ ਧਰਮ ਦੀ ਆਤਮਾ ਸਿੱਖੀ ਦੀ ਵਿਆਖਿਆ ਅਧੂਰੀ ਮੰਨੀ ਜਾਵੇਗੀ । ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਇਕ ਹੈ ਅਤੇ ਉਸ ਦੇ ਅਹਿਸਾਸ ਨੂੰ ਕਿਸੇ ਹੋਰ ਵਸਤੂ ਦਾ ਅਹਿਸਾਸ ਨਹੀਂ ਬਣਾਇਆ ਜਾ ਸਕਦਾ । ਸਤਿਗੁਰੂ ਨਾਨਕ ਦੇ ਸਾਜੇ ਸਿੱਖ ਧਰਮ ਦਾ ਸਬੰਧ, ਸੁਰਤਿ ਨਾਲ ਹੈ ਸਰੀਰ ਨਾਲ ਨਹੀਂ ਭਾਵ &ldquoਸਬਦੁ ਗੁਰੂ ਸਰਤਿ ਧੁਨਿ ਚੇਲਾ&rdquo

ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਸਿੱਖ ਪੰਥ ਦੇ ਸਭ ਤੋਂ ਪਹਿਲੇ ਮਹਾਨ ਤੇ ਮੁਖੀ ਗੁਰਮਤਿ ਦੇ ਵਿਆਖਿਆ ਕਾਰ ਹੋਏ ਹਨ । ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ । ਛੋਟੀ ਅਵਸਥਾ ਵਿੱਚ ਆਪ ਜੀ ਨੇ ਸ੍ਰੀ ਗੁਰੂ ਅਮਰਦਸ ਜੀ ਦੀ ਚਰਨ-ਸ਼ਰਨ ਪ੍ਰਾਪਤ ਕਰਕੇ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ । ਆਪ ਜੀ ਦੀ ਪਰਵਰਿਸ਼ ਤੇ ਵਿੱਦਿਆ ਦਾ ਪ੍ਰਬੰਧ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ । ਸਤਿਗੁਰ ਦੀ ਚਰਨ ਸ਼ਰਨ ਵਿੱਚ ਰਹਿੰਦਿਆਂ ਵਿੱਦਿਆ ਪ੍ਰਾਪਤ ਕਰਕੇ ਆਪ ਜੀ ਨੇ ਗੁਰਮੁੱਖੀ ਲਿਖਣ, ਪੜ੍ਹਨ ਵਿੱਚ ਪੂਰੀ ਮੁਹਾਰਤ ਹਾਸਲ ਕਰ ਲਈ । ਗੁਰਮੁੱਖੀ ਤੋਂ ਇਲਾਵਾ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵੀ ਮਹਾਨ ਵਿਦਵਾਨ ਬਣ ਗਏ । ਭਾਈ ਗੁਰਦਾਸ ਜੀ ਨੂੰ ਕੁਝ ਸ਼ਰਧਾਵਾਨ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਕਿ ਆਪ ਜੀ ਦਾ ਸਤਿਗੁਰੂ ਨਾਨਕ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਤੱਕ ਇਤਨਾ ਪ੍ਰਪੱਕ ਨਿਸ਼ਚਾ ਹੈ, ਕਿਰਪਾ ਕਰਕੇ ਸਾਨੂੰ ਵੀ ਦੱਸੋ ਕਿ ਅਸੀਂ ਵੀ ਗੁਰੂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਪੱਕ ਕਰ ਸਕੀਏ । ਭਾਈ ਗੁਰਦਾਸ ਜੀ ਨੇ ਨਿਮਰਤਾ ਸਹਿਤ ਉੱਤਰ ਦਿੱਤਾ ਸੀ ਕਿ &ldquoਜੋ ਮੈਨੂੰ ਗੁਰਬਾਣੀ ਵਿੱਚੋਂ ਪ੍ਰੇਰਨਾ ਮਿਲਦੀ ਹੈ ਮੈਂ ਉਸੇ &lsquoਤੇ ਆਧਾਰਤ ਹੋ ਆਪਣੀ ਭਾਵਨਾ ਪਰਪੱਕ ਕਰਦਾ ਹਾਂ । ਗੁਰੂ ਦੇ ਸਬੰਧ ਵਿੱਚ ਜੋ ਸਤਿਗੁਰੂ ਨਾਨਕ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਮੇਰੇ ਕੋਲੋਂ ਆਦਿ ਗ੍ਰੰਥ ਲਿਖਵਾਇਆ ਹੈ, ਮੇਰਾ ਉਸ ਪਰ ਹੀ ਦ੍ਰਿੜ੍ਹ ਵਿਸ਼ਵਾਸ਼ ਹੈ । ਭਾਈ ਗੁਰਦਾਸ ਜੀ ਨੇ ਫੁਰਮਾਇਆ ਕਿ ਗੁਰੂ ਦੀ ਆਤਮਾ ਪਰਮ ਆਤਮਾ ਨਾਲ ਅਭੇਦ ਹੈ, ਜਿਸ ਦਾ ਭਰਪੂਰ ਸਮਰਥਨ ਗੁਰਬਾਣੀ ਵਿੱਚ ਮੌਜੂਦ ਹੈ । ਜਿਵੇਂ ਕਿ ਬਾਣੀ ਵਿੱਚੋਂ ਬਾਰ-ਬਾਰ ਪ੍ਰੇਰਨਾ ਮਿਲਦੀ ਹੈ :

&ldquoਗੁਰੁ ਪਰਮੇਸਰੁ ਏਕ ਹੈ ਸਭ ਮਹਿ ਰਹਿਆ ਸਮਾਇ ॥

ਜਿਨ ਕEੁ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥

ਨਾਨਕ ਗੁਰ ਸਰਣਗਤੀ ਮਰੈ ਨ ਆਵੇ ਜਾਇ ॥ (ਸਿਰੀ ਰਾਗ ਮਹਲਾ 5ਵਾਂ ਪੰਨਾ 53)

ਅਤੇ &lsquoਗੁਰ ਪਰਮੇਸੁਰ ਏਕੋ ਜਾਣ ॥ ਜੋ ਤਿਮ ਭਾਵੇ ਸੋ ਪਰਵਾਣ ॥ (ਗੌਡ ਮਹਲਾ 5-864)

ਭਾਈ ਗੁਰਦਾਸ ਜੀ ਵੀਹਵੀਂ ਵਾਰ ਦੀ ਪਹਿਲੀ ਪਾਉੜੀ, (ਮੰਗਲਾ ਚਰਣਾ-ਗੁਰੂ ਵਰਨਣ) ਵਿੱਚ ਲਿਖਦੇ ਹਨ :

(1) &ldquoਸਤਿਗੁਰ ਨਾਨਕ ਦੇਉ ਆਪੁ ਉਪਾਇਆ ।

(2) ਗੁਰ ਅੰਗਦੁ ਗੁਰ ਸਿਖੁ ਬਬਾਣੇ ਆਇਆ ।

(3) ਗੁਰ ਸਿੱਖ ਹੈ ਗੁਰ ਅਮਰੁ ਸਤਿਗੁਰ ਭਾਇਆ ।

(4) ਰਾਮਦਾਸ ਗੁਰ ਸਿਖੁ ਗੁਰ ਸਦਵਾਇਆ ।

(5) ਗੁਰ ਅਰਜਨੁ ਗੁਰ ਸਿਖੁ ਪਰਗਟੀ ਆਇਆ ।

(6) ਗੁਰ ਸਿਖੁ ਹਰਿ ਗੋਵਿੰਦੁ ਨ ਲੁਕੈ ਲੁਕਾਇਆ ।

ਭਾਈ ਵੀਰ ਸਿੰਘ ਜੀ ਨੇ ਉਕਤ ਪੌੜੀ ਦੇ ਅਰਥ ਹੇਠ ਲਿਖੇ ਅਨੁਸਾਰ ਕੀਤੇ ਹਨ : ਸਤਿਗੁਰੂ ਨਾਨਕ ਜੀ ਨੂੰ ਵਾਹਿਗੁਰੂ ਨੇ ਆਪ ਬਣਾਇਆ ਹੈ, ਭਾਵ ਗੁਰੂ ਨਾਨਕ ਜੀ ਨੂੰ ਵਾਹਿਗੁਰੂ ਨੇ ਆਪਣਾ ਸਿੱਖ ਬਣਾਇਆ । ਗੁਰੂ ਅੰਗਦ ਜੀ ਗੁਰੂ ਦੇ ਸਿੱਖ ਹੋ ਕੇ ਬਾਬੇ ਦੀ ਸ਼ਰਨੀ ਆ ਪਏ । ਤੀਜੇ ਗੁਰੂ ਅਮਰਦਾਸ ਜੀ ਗੁਰ ਕੇ ਸਿੱਖ ਹੋਏ ਤੇ ਸਤਿਗੁਰ ਅੰਗਦ ਜੀ ਨੂੰ ਪਿਆਰੇ ਲੱਗੇ । ਚੌਥੇ ਗੁਰੂ ਰਾਮਦਾਸ ਜੀ ਨੇ ਬੀ ਗੁਰ ਸਿੱਖ ਹੋ ਕੇ ਗੁਰੂ ਸਦਵਾਇਆ । ਪੰਜਮ ਗੁਰੂ, ਗੁਰੂ ਅਰਜਨ ਜੀ ਗੁਰੂ ਦੇ ਸਿੱਖ ਹੋ ਕੇ ਪ੍ਰਗਟ ਹੋਏ (ਭਾਵ ਪੱੁਤਰ ਪੁਣੇ ਦਾ ਅਭਿਮਾਨ ਨਹੀਂ ਕੀਤਾ) ਇਸੇ ਤਰ੍ਹਾਂ ਛੇਵੇਂ ਗੁਰੂ ਹਰਿ ਗੋਬਿੰਦ ਜੀ ਸਿੱਖ ਹੋਣ ਕਰਕੇ ਗੁਰੂ ਹੋਏ ਜੋ ਕਿਸ ਦੇ ਲੁਕਾਏ ਲੁਕ ਨਹੀਂ ਸਕਦੇ, ਭਾਵ ਗੁਰੂ ਨਾਨਕ ਜੀ ਨੂੰ ਵਾਹਿਗੁਰੂ ਨੇ ਆਪਣਾ ਸਿੱਖ ਬਣਾਇਆ ਤੇ ਗੁਰੂ ਦੀ ਸਿੱਖੀ ਧਾਰਨ ਕਰਕੇ ਸਾਰੇ ਗੁਰ-ਸਿੱਖ ਹੋਣ ਕਰਕੇ ਗੁਰੂ ਹੋਏ, ਅਰਥਾਤ ਸਿੱਖੀ ਤੋਂ ਬਿਨਾਂ ਗੁਰਆਈ ਕਿਸੇ ਨੂੰ ਨਾ ਮਿਲੀ । (ਨੋਟ-ਉਕਤ ਪੌੜੀ ਦੀ ਵਿਆਖਿਆ ਜੋ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ ਦਾਸ ਨੇ ਹੂ--ਹੂ ਉਵੇਂ ਹੀ ਲਿਖ ਦਿੱਤੀ ਹੈ)

ਸਿੱਖ ਧਰਮ ਵਿੱਚ ਗੁਰੂ-ਚੇਲੇ ਦੀ ਅਭੇਦਤਾ ਦਾ ਸਿਧਾਂਤ ਗੁਰੂ ਗ੍ਰੰਥ ਵਿੱਚ ਮੌਜੂਦ ਹੈ : &ldquoਆਪੇ ਗੁਰ ਚੇਲਾ ਹੈ ਆਪੇ ਆਪੇ ਹਰਿ ਪ੍ਰਭ ਚੋਜ ਵਿਡਾਨੀ&rdquo (ਗੁ: ਗ੍ਰੰ: ਸਾ: ਪੰਨਾ 669) ਅਤੇ, &ldquoਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ&rdquo (ਗੁ: ਗ੍ਰੰ: ਸਾ: ਪੰਨਾ 444)

ਭਾਈ ਗੁਰਦਾਸ ਜੀ 24ਵੀਂ ਵਾਰ ਦੀ ਦੂਜੀ ਪਾਉੜੀ ਵਿੱਚ ਗੁਰੂ ਨਾਨਕ ਨੂੰ ਜਗਤ-ਗੁਰੂ ਵਜੋਂ ਸੰਬੋਧਨ ਕਰਦੇ ਹਨ : &ldquoਆਦਿ ਪੁਰਖੁ ਆਦੇਸੁ ਹੈ ਅਬਿਨਾਸੀ ਅਤਿ ਅਛਲ ਅਛੇਉ । ਜਗਤ ਗੁਰੂ ਗੁਰੂ ਨਾਨਕ ਦੇਉ&rdquo । (ਨੋਟ ਲਫਜ਼ ਨਾਨਕ ਦੇਉ ਹੈ, ਨਾਨਕ ਦੇਵ ਨਹੀਂ) &lsquoਨਾਨਕ ਦੇਉ&rsquo ਸ਼ਬਦ ਦੀ ਵਰਤੋਂ &lsquoਸਲੋਕ ਪਾਤਸ਼ਾਹੀ ਦੂਜੀ&rsquo ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਪੰਨਾ 150 ਉੱਤੇ ਵੀ ਕੀਤੀ ਗਈ ਹੈ : &ldquoਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ&rdquo । ਤਿਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ&rdquo ॥ ਉਕਤ ਸਲੋਕ ਦੇ ਅਰਥ ਡਾ। ਸਾਹਿਬ ਸਿੰਘ ਜੀ ਨੇ &lsquoਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਪਹਿਲੀ ਪੋਥੀ ਦੇ ਪੰਨਾ 882-883 ਉੱਤੇ ਇਸ ਪ੍ਰਕਾਰ ਕੀਤੇ ਹਨ : ਹੇ ਨਾਨਕ ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ ਜਿਨ੍ਹਾਂ ਦੇ ਸਿਰ &lsquoਤੇ ਗੁਰਦੇਵ ਹੈ) ਜਿਨ੍ਹਾਂ ਨੂੰ ਗੁਰੂ ਨੇ ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫਤ ਸਲਾਹ ਦੀ ਰਾਹੀਂ ਸੱਚ ਵਿੱਚ ਜੋੜਿਆ ਹੈ । ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) &ldquoਆਈ ਗ੍ਰੰਥ ਦੇ ਲਿੰਕ ਤੋਂ ਮੇਰੇ ਛੋਟੇ ਵੀਰ ਸ: ਅਵਤਾਰ ਸਿੰਘ ਜੀ ਨੇ ਮੈਨੂੰ &lsquoਕਲਿਪ&rsquo ਭੇਜਿਆ ਹੈ ਜਿਸ ਵਿੱਚ ਉਕਤ ਸਲੋਕ ਦੇ ਅਰਥ ਇਸ ਪ੍ਰਕਾਰ ਕੀਤੇ ਗਏ ਹਨ : ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਿੱਖਿਆ ਨੇ ਪੜ੍ਹਾਇਆ ਅਤੇ ਠੀਕ ਰਸਤੇ ਪਾਇਆ ਹੈ, ਉਹ ਸੱਚੇ ਸੁਆਮੀ ਦੀ ਸਿਫਤਿ ਸਲਾਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਕਿਹੜੀ ਸਿੱਖ ਮੱਤ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਦਾ ਗੁਰੂ ਰੱਬ ਰੂਪ ਨਾਨਕ ਹੈ ।&rdquo &lsquoਨਾਨਕ ਦੇਉ&rsquo ਦੀ ਵਿਆਖਿਆ ਵਿਸਥਾਰ ਨਾਲ ਇਸ ਕਰਕੇ ਲਿਖਣ ਦੀ ਲੋੜ ਪਈ ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ &lsquoਨਾਨਕ ਦੇਉ&rsquo ਦਾ ਅਰਥ &lsquoਨਾਨਕ ਦੇਵ&rsquo ਨਹੀਂ ਹੈ । &lsquoਸਤਿਗੁਰੂ ਨਾਨਕ&rsquo ਦਾ ਨਾਂਅ ਕੇਵਲ &lsquoਨਾਨਕ&rsquo ਹੈ । &lsquoਜਪੁਜੀ&rsquo ਵਿੱਚ ਸ਼ਬਦ ਸਿੱਖ ਹੇਠ ਲਿਖੀਆਂ ਤੁਕਾਂ ਵਿੱਚ ਆਇਆ ਹੈ :

(1) &ldquoਮਤਿ ਵਿਚਿ ਰਤ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ (ਪਾਉੜੀ ਛੇਵੀਂ)

(2) &ldquoਮੰਨੈ ਤਰੈ ਤਾਰੇ ਗੁਰ ਸਿਖ&rsquo (ਪਾਉੜੀ 15ਵੀਂ)

(3) &lsquoਗਾਵੈ ਰਾਜਾ ਧਰਮੁ ਦੁਆਰੇ&rsquo

(4) ਲਿਖਿ ਲਿਖ ਧਰਮੁ ਵੀਚਾਰੇ&rdquo

(5) ਧਰਮ ਖੰਡ ਦਾ ਏਹੋ ਧਰਮੁ&rsquo ਅਤੇ ਮੰਨੈ ਮਗੁ ਨ ਚਲੈ ਪੰਥੁ ॥

ਮੰਨੈ ਧਰਮ ਸੇਤੀ ਸੁਨਬੰਧ&rdquo ਭਾਵ ਉਹ &lsquoਪੰਥੁ&rsquo ਜਿਸ ਦਾ ਸਨਬੰਧ &lsquoਧਰਮ&rsquo ਨਾਲ ਹੈ । ਇਸ ਕਰਕੇ ਹੀ ਸਿੱਖ ਪੰਥ ਰੋਜਾਨਾ ਦੋ ਵੇਲੇ ਦੀ ਅਰਦਾਸ ਵਿੱਚ ਉਨ੍ਹਾਂ ਸਿੰਘਾਂ, ਸਿੰਘਣੀਆਂ ਨੂੰ ਇਨ੍ਹਾਂ ਸ਼ਬਦਾਂ ਨਾਲ ਯਾਦ ਕਰਦਾ ਹੈ : ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ &lsquoਤੇ ਚੜ੍ਹੇ, ਆਰਿਆਂ ਨਾਲ ਤਨ ਚਿਰਾਏ, ਸਿਦਕੀ ਸਿੰਘਣੀਆਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ&rdquo ॥ ਹੁਣ ਜਿਹੜੇ ਸਿੱਖ ਵਿਦਵਾਨਾਂ ਨੇ ਕਿਸੇ ਗੁਪਤ ਏਜੰਡੇ ਅਧੀਨ ਇਹ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ, &lsquoਸਿੱਖ ਧਰਮ&rsquo ਨਹੀਂ ਇਕ ਜੀਵਨ ਜਾਂਚ ਹੈ, ਤਾਂ ਉਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਜੇ ਸਿੱਖ ਧਰਮ&rsquo ਨਹੀਂ ਤਾਂ ਫਿਰ ਉਹ ਕਿਹੜਾ ਧਰਮ ਹੈ, ਜਿਸ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਸਿੰਘਾਂ ਸਿੰਘਣੀਆਂ ਨੇ ਅਨੇਕਾਂ ਅਸਹਿ ਤੇ ਅਕਹਿ ਤਸੀਹੇ ਝੱਲ ਕੇ ਵੀ &lsquoਧਰਮ&rsquo ਨਹੀਂ ਹਾਰਿਆ । ਸਤਿਗੁਰੂ ਨਾਨਕ ਪਾਤਸ਼ਾਹ ਨੇ ਤਾਂ ਸਿੱਖ ਧਰਮ ਵਿੱਚ ਦਾਖਲੇ ਦੀ ਸ਼ਰਤ ਹੀ ਇਹ ਰੱਖੀ ਸੀ, &ldquoਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੇ ਕਾਵਿ ਨਾ ਕੀਜੈ&rdquo ॥ (ਸਲੋਕ ਵਾਰਾਂ ਤੇ ਵਧੀਕ ਪੰਨਾ 1412)

&ldquoਗੁਰੂ ਨਾਨਕ ਪਾਤਸ਼ਾਹ ਨੇ ਇਕ ਨਵੇਂ ਧਰਮ ਦਾ ਮੁੱਢ ਬੰਨਿਆ, ਜਿਸ ਨੂੰ ਭਾਈ ਗੁਰਦਾਸ ਨੇ &lsquoਤੀਸਰੇ ਪੰਥ&rsquo ਦਾ ਨਾਉਂ ਦਿੱਤਾ । ਇਹ &lsquoਤੀਸਰਾ ਪੰਥ&rsquo ਕਿਸੇ ਪਹਿਲੇ ਦੀ ਨਕਲ ਜਾਂ ਕਿਸੇ ਪੁਰਾਣੇ ਦਾ ਸੋਧਿਆ ਰੂਪ ਨਹੀਂ ਸੀ ਤੇ ਨਾ ਹੀ ਪਹਿਲੇ ਧਰਮਾਂ ਦਾ ਮਿਸ਼ਰਣ ਜਾਂ ਉਨ੍ਹਾਂ ਦੇ &lsquoਚੰਗੇ ਤਤਾਂ&rsquo ਦਾ ਅਰਕ ਸੀ । ਇਹ ਆਪਣੇ ਆਪ ਵਿੱਚ ਮੁਕੰਮਲ ਸੀ, ਇਕ ਦਮ ਅਸਲੀ, ਮੌਲਿਕ ਤੇ ਸੁਤੰਤਰ । &lsquoਤੀਸਰੇ ਪੰਥ&rsquo ਦੇ ਸੱਚ ਨੂੰ ਜੇਕਰ ਇਨ੍ਹਾਂ ਮੌਲਿਕ ਅਰਥਾਂ ਵਿੱਚ ਨਹੀਂ ਸਮਝਿਆ ਜਾਂਦਾ ਤਾਂ ਇਸ ਵਿੱਚੋਂ ਅਟਲ ਰੂਪ ਵਿੱਚ ਇਸ ਦੀ ਗਲਤ ਪੇਸ਼ਕਾਰੀ ਦੇ ਬਿਪਰ-ਸੰਸਕਾਰੀ ਰੁਝਾਨ ਜਨਮ ਲੈਂਦੇ ਹਨ । (ਨੋਟ - ਬਰਮਿੰਘਮ ਵਿਖੇ &lsquoਗੁਰੂ ਨਾਨਕ ਚੇਅਰ&rsquo ਬਾਰੇ ਸਿੱਖ ਚਿੰਤਕਾਂ ਵੱਲੋਂ ਉਕਤ ਸਤਰਾਂ ਬਾਰੇ ਇਹੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਐਸਾ ਨਾ ਹੋਵੇ ਕਿ ਇਹ &lsquoਗੁਰੂ ਨਾਨਕ ਚੇਅਰ&rsquo ਸਿੱਖ ਧਰਮ ਦਾ ਹਿੰਦੂਕਰਨ ਕਰਨ ਲਈ ਸਥਾਪਤ ਕੀਤੀ ਜਾ ਰਹੀ ਹੋਵੇ ।)

&lsquoਤੀਸਰੇ ਪੰਥ&rsquo ਨੂੰ ਆਪਣੀ ਵੱਖਰੀ ਤੇ ਨਿਆਰੀ ਹਸਤੀ ਸਥਾਪਤ ਕਰਨ ਲਈ ਇਤਿਹਾਸ ਅੰਦਰ ਕਿਸ ਤਰ੍ਹਾਂ ਦੇ ਜੋਖ਼ਮ ਭਰੇ ਅਮਲ ਵਿੱਚੋਂ ਗੁਜ਼ਰਨਾ ਪਿਆ ਇਸ ਨੂੰ ਕਿਸ ਕਿਸਮ ਦੇ ਵਿਰੋਧਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਇਹ ਇਤਿਹਾਸ ਬਹੁਤ ਲੰਮੇਰਾ ਹੈ । &ldquoਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੇ ਅਨੁਯਾਈਆਂ ਨੂੰ ਐਸੇ ਫਿਰਕੇ ਦੇ ਤੌਰ &lsquoਤੇ ਜਥੇਬੰਦ ਨਹੀਂ ਸੀ ਕੀਤਾ ਜੋ ਸਿਰਫ਼ ਧਰਮ ਦੇ ਪਰੰਪਰਾਈ ਭਾਰਤੀ ਤੌਰ ਤਰੀਕੇ ਅਨੁਸਾਰ ਚਲਦਾ ਰਹੇ, ਬਲਕਿ &lsquoਤੀਸਰੇ ਪੰਥ&rsquo ਨੂੰ ਜਾਤਪਾਤੀ ਸਮਾਜ ਬਦਲਣ, ਧਾਰਮਿਕ ਤੇ ਸਿਆਸੀ ਜਬਰ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ ਗਿਆ ਸੀ । ਸਿੱਖ ਧਰਮ, ਪੰਥ ਦੀ ਜਥੇਬੰਦੀ ਤੇ ਇਸ ਦੇ ਸਮਾਜੀ ਤੇ ਸਿਆਸੀ ਨਿਸ਼ਾਨੇ ਇਕੋ ਸਿਧਾਂਤ ਦੇ ਅੰਗ ਹਨ&rdquo (ਪੁਸਤਕ ਸਿੱਖ ਇਨਕਲਾਬ-ਲੇਖਕ ਸ: ਜਗਜੀਤ ਸਿੰਘ)

ਗੁਰੂ ਨਾਨਕ ਵੱਲੋਂ ਸਾਜੇ ਨਵੇਂ ਪੁੰਗਰ ਰਹੇ ਸਿੱਖ ਧਰਮ ਨੂੰ ਪੁਰਾਣੇ ਸਮਾਜਾਂ, ਧਰਮਾਂ ਦੇ ਵਿਚਾਰਧਾਰਕ, ਸੱਭਿਆਚਾਰਕ ਤੇ ਮਨੋਵਿਗਿਆਨਕ ਧਰਾਤਲਾਂ ਉੱਤੇ ਪੈ ਰਹੇ ਉਲਟ-ਮੁਖੀ ਪ੍ਰਭਾਵਾਂ ਤੇ ਦਬਾਵਾਂ ਦਾ ਵੀ ਨਿਰੰਤਰ ਸਾਹਮਣਾ ਕਰਨਾ ਪੈ ਰਿਹਾ ਸੀ । ਇਨ੍ਹਾਂ ਸਾਰੇ ਵਿਰੋਧੀ ਤੱਤਾਂ ਦਾ ਜੁੜਵਾਂ ਜੋਰ ਸਿੱਖ ਪੰਥ ਨੂੰ ਇਸ ਦੀ ਨਿਰਧਾਰਿਤ ਸੇਧ ਤੋਂ ਥਿੜਕਾਉਣ ਲਈ ਲਗਾਤਾਰ ਯਤਨਸ਼ੀਲ ਹੁੰਦਾ ਰਿਹਾ । ਏਨੇ ਤਿੱਖੇ ਵਿਰੋਧਾਂ ਤੇ ਦਬਾਵਾਂ ਦੇ ਬਾਵਜੂਦ ਫਿਰ ਵੀ ਜੇਕਰ ਸਿੱਖ ਲਹਿਰ ਢਾਈ ਸੌ ਸਾਲਾਂ ਤੋਂ ਵੀ ਵੱਧ ਅਰਸੇ ਤੱਕ ਆਪਣੀ ਨਿਰਧਾਰਿਤ ਸੇਧ ਉੱਤੇ ਅਡੋਲ ਅੱਗੇ ਵੱਧਣ ਵਿੱਚ ਸਫਲ ਹੋ ਸਕੀ ਤਾਂ ਇਸ ਨੂੰ ਕੋਈ ਇਤਫਾਕੀਆ ਗੱਲ ਨਹੀਂ ਕਿਹਾ ਜਾ ਸਕਦਾ । ਇਸ ਵਿੱਚ ਲੀਡਰਸ਼ਿੱਪ ਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਨਿਰਣਾਇਕ ਭੂਮਿਕਾ ਦੇ ਤੱਥ ਨੂੰ ਪਛਾਨਣਾ ਬਹੁਤ ਜਰੂਰੀ ਹੈ ਅਰਥਾਤ : &ldquoਗੁਰ ਨਾਨਕ ਸਾਹਿਬ ਨੇ &lsquoਤੀਸਰੇ ਰਾਹ&rsquo ਦੀ ਮੰਜ਼ਿਲ ਤੇ ਦਿਸ਼ਾਵਾਂ ਸਾਫ਼ ਉਲੀਕ ਦਿੱਤੀਆਂ ਸਨ । ਉਨ੍ਹਾਂ ਤੋਂ ਬਾਅਦ ਅਗਲੇ ਗੁਰੂਆਂ ਨੇ ਜੋ ਵੀ ਕਦਮ ਪੁੱਟੇ, ਉਹ ਮਿਥੀ ਹੋਈ ਮੰਜ਼ਿਲ ਦੀ ਦਿਸ਼ਾ ਵਿੱਚ ਹੀ ਪੁੱਟੇ । ਜੋ ਉਸਾਰੀ ਹੋਈ ਉਹ ਸੁਚੇਤ ਅਤੇ ਯੋਜਨਾ ਬੱਧ ਰੂਪ ਵਿੱਚ ਹੋਈ । ਹਰ ਚੀਜ਼ ਸਿਰਜੀ ਗਈ । ਕੁਛ ਵੀ ਆਪ ਮੁਹਾਰਾ ਜਾਂ ਇਤਫਾਕੀਆ ਨਹੀਂ ਵਾਪਰਿਆ । ਦੋ ਸੌ ਸਾਲ ਤੋਂ ਵੀ ਵਧੇਰੇ ਸਮੇਂ (1486 ਤੋਂ 1708) ਤੱਕ ਸਿੱਖ ਗੁਰੂਆਂ ਨੇ ਸਿੱਖ ਪੰਥ ਦੀ ਆਪ ਸਿੱਧੇ ਰੂਪ ਵਿੱਚ ਰਹਿਨੁਮਾਈ ਕੀਤੀ, ਸਿੱਖ ਵਾਂਗ ਹੋਰ ਕਿਸੇ ਵੀ ਧਰਮ ਨੇ ਪੂਰੀ ਸ਼ਿਦਤ ਨਾਲ ਐਨੀ ਸੰਯੁਕਤਤਾ ਸਾਹਿਤ ਦੌ ਸੌ ਸਾਲ ਫੈਲੇ ਦੌਰ ਨੂੰ ਆਪਣੀ ਪੈਗੰਬਰੀ ਅਜ਼ਮਤ ਦਾ ਪਾਤਰ ਨਹੀ ਬਣਾਇਆ । ਸਿੱਖ ਧਰਮ ਵਾਂਗ ਕਿਸੇ ਵੀ ਹੋਰ ਧਰਮ ਦੇ ਦੈਵੀ ਅਨੁਭਵ ਨੇ ਮਨੁੱਖੀ ਫਿਤਰਤ ਅਤੇ ਅਮਲ ਨੂੰ ਐਨੀ ਦੇਰ ਐਨੇ ਭਿੰਨ ਭਿੰਨ ਰੂਪਾਂ ਅਤੇ ਐਨੀਆਂ ਬਦਲਦੀਆਂ ਹਾਲਾਤਾਂ ਵਿੱਚ ਆਪਣਾ ਸੰਗੀ ਨਹੀਂ ਬਣਾਇਆ । ਗੁਰੂ ਸਾਹਿਬਾਨ ਦੀ ਰਾਹਬਰੀ ਨੂੰ ਲੀਡਰਸ਼ਿੱਪ ਦੇ ਰਵਾਇਤੀ ਸੰਕਲਪ ਨਾਲ ਰਲ ਗਡ ਕਰਕੇ ਦੇਖਣ ਦੀ ਗਲਤੀ, ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਗਲਤ ਸਮਝ ਨੂੰ ਜਨਮ ਦੇਣ ਵਾਲੀ ਕੁਰਚੀ ਜੋਰ ਫੜ ਰਹੀ ਹੈ । ਸਿੱਖ ਲਹਿਰ ਦੇ ਇਤਿਹਾਸ ਦਾ ਪਤਰਾ-ਪਤਰਾ ਗਵਾਹ ਹੈ ਕਿ ਕਿਵੇਂ ਨਿਰੰਤਰ ਯਤਨਾਂ ਨਾਲ ਸਿੱਖਾਂ ਨੂੰ ਹਿੰਦੂ-ਸਮਾਜ ਨਾਲੋਂ ਨਿਖੇੜ ਕੇ ਸਿੱਖ ਪੰਥ ਉਸਾਰਿਆ ਗਿਆ । ਜਿਨ੍ਹਾਂ ਕਾਰਨਾਂ ਕਰਕੇ ਸਿੱਖ ਪੰਥ ਨੂੰ ਹਿੰਦੂ ਸਮਾਜ ਨਾਲੋਂ ਨਿਖੇੜਨਾ ਜਰੂਰੀ ਹੋ ਗਿਆ ਸੀ ਉਨ੍ਹਾਂ ਹੀ ਕਾਰਨਾਂ ਕਰਕੇ ਸਿੱਖ ਪੰਥ ਦਾ ਸਮਕਾਲੀ ਮੁਗਲ ਹਕੂਮਤ ਨਾਲ ਟਕਰਾਉ ਅਟੱਲ ਹੋ ਗਿਆ ਸੀ&rdquo । (ਪੁਸਤਕ, ਕਿਸ ਬਿਧ ਰੁਲੀ ਪਾਤਸ਼ਾਹੀ-ਪੰਨਾ 175, ਪੰਨਾ 183)

&ldquoਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਇਕ ਹੈ ਅਤੇ ਉਸ ਦੇ ਅਹਿਸਾਸ ਨੂੰ ਕਿਸੇ ਹੋਰ ਵਸਤੂ ਦਾ ਅਹਿਸਾਸ ਨਹੀਂ ਬਣਾਇਆ ਜਾ ਸਕਦਾ । ਰੱਬ ਦਾ ਅਹਿਸਾਸ ਕੇਵਲ ਰੱਬ ਦਾ ਅਹਿਸਾਸ ਹੀ ਹੈ ਅਤੇ ਕਿਸੇ ਹਾਲਤ ਵਿੱਚ ਵੀ ਉਸ ਨੂੰ ਕਿਸੇ ਬੁੱਤ ਵਿੱਚ ਨਹੀਂ ਪਲਟਾਇਆ ਜਾ ਸਕਦਾ, ਉਹ ਇਕ ਹੈ, ਇਸ ਕਰਕੇ ਖਿਆਲ ਦੇ ਕਿਸੇ ਅੱਖਰ ਵਿੱਚ ਪਲਟ ਕੇ ਦੋ ਨਹੀਂ ਬਣ ਸਕਦਾ । ਇਸੇ ਅਹਿਸਾਸ ਵਿੱਚੋਂ ਖਾਲਸਾ ਜੀ ਦੇ ਨਿਆਰਾ ਰਹਿਣ ਦਾ ਬੀਜ ਪੁੰਗਰਿਆ ।

ਗੁਰੂ ਨਾਨਕ ਸਾਹਿਬ ਦਾ &lsquoਅਕਾਲ ਪੁਰਖ&rsquo ਹੋਰਨਾਂ ਮਜ਼੍ਹਬਾਂ ਦੇ ਰੱਬਾਂ ਨਾਲੋਂ ਇਨ੍ਹਾਂ ਅਹਿਮ ਅਰਥਾਂ ਵਿੱਚ ਵੱਖਰਾ ਤੇ ਬੇ-ਨਜ਼ੀਰ ਹੈ ਕਿ ਇਹ ਮੋਮਨ ਤੇ ਕਾਫਰ ਵਿੱਚ ਨਫ਼ਰਤ ਦੀ ਲਕੀਰ ਨਹੀਂ ਖਿੱਚਦਾ ਅਤੇ ਨਾ ਹੀ ਮਾਨਵਤਾ ਨੂੰ &lsquoਵਰਣਾਂ&rsquo ਦੇ ਉੱਚੇ ਤੇ ਨੀਵੇਂ ਖਾਨਿਆਂ ਵਿੱਚ ਵੰਡਦਾ ਹੈ । ਸਿੱਖ ਧਰਮ ਤੋਂ ਬਿਨਾਂ ਬਾਕੀ ਸਾਰੇ ਧਰਮਾਂ ਅੰਦਰ ਸਿਰਜਣਹਾਰ ਨੂੰ ਤਕਸੀਮ ਕਰਨ ਦੀ ਰੁਚੀ ਕਿਸੇ ਨਾ ਕਿਸੇ ਸ਼ਕਲ ਵਿੱਚ ਦਿਖਾਈ ਦਿੰਦੀ ਹੈ ।&rdquo (ਹਰਿੰਦਰ ਸਿੰਘ ਮਹਿਬੂਬ)

ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੀ 38ਵੀਂ ਪਾਉੜੀ ਵਿੱਚ ਅਚੱਲ-ਬਟਾਲਾ ਵਿਖੇ ਗੁਰੂ ਨਾਨਕ ਸਾਹਿਬ ਦੀ ਸਿਧ-ਯੋਗੀਆਂ ਨਾਲ ਹੋਈ ਵਿਚਾਰ ਚਰਚਾ ਨੂੰ ਵਿਸਥਾਰ ਸਾਹਿਤ ਲਿਖਿਆ ਹੈ, ਆਪ ਜੀ ਲਿਖਦੇ ਹਨ :

&ldquoਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲੁ ਉਤਾਰਾ ।

ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ ।

ਉਲਟੀ ਗੰਗ ਵਹਾਈEਨੁ ਗੁਰੁ ਅੰਗਦੁ ਸਿਰ ਉਪਰ ਧਾਰਾ ।

ਪੁਤਰੀਂ ਕਉਲੁ ਨ ਪਾਲਿਆ ਮਨ ਖੋਟੇ ਆਕੀ ਨਿਸਿਆਰਾ ।

ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਿਆਰਾ ।

ਗਿਆਨ ਗੋਸਟਿ ਚਰਚਾ ਸਚਾ ਅਨਹਦ ਸਬਦ ਉਠੇ ਧੁਨਿਕਾਰਾ ।

ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ ।

ਗੁਰਮੁਖਿ ਭਾਰ ਅਥਰਬਣੁ ਤਾਰਾ ॥

ਮੇਲਾ ਸੁਣਿ ਸ਼ਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ ।

ਦਰਸਨੁ ਵੇਖਣ ਕਾਰਨੇ ਸਗਲੀ ਉਲਟਿ ਪਈ ਲੋਕਾਈ ।

ਇਸੇ ਸ਼ਿਵਰਾਤਰੀ ਦੇ ਮੇਲੇ ਸਮੇਂ ਅਚੱਲ ਵਟਾਲੇ ਵਿਖੇ ਸਿਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰਸ਼ਨ ਕੀਤਾ ਸੀ : &ldquoਕਵਣ ਮੂਲੁ, ਕਵਣ ਮਤਿ ਵੇਲਾ, ਤੇਰਾ ਕਵਣ ਗੁਰੂ ਕਿਸਕਾ ਤੂ ਚੇਲਾ&rdquo ।

ਸਤਿਗੁਰੂ ਨਾਨਕ ਸਾਹਿਬ ਨੇ ਸਿਧਾਂ ਦੇ ਉਕਤ ਪ੍ਰਸ਼ਨ ਦਾ ਉੱਤਰ ਦਿੱਤਾ ਸੀ : &ldquoਪਵਨ ਅਰੰਭੁ ਸਤਿਗੁਰ ਮਤਿ ਵੇਲਾ, ਸਬਦੁ ਗੁਰੂ ਸੁਰਤਿ ਧੁਨਿ ਚੇਲਾ&rdquo ਭਾਵ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ &ldquoਪ੍ਰਾਣ ਹੀ ਹਸਤੀ ਦਾ ਮੁੱਢ ਹਨ । ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ । ਸ਼ਬਦ ਮੇਰਾ ਗੁਰੂ ਹੈ ਮੇਰੀ ਸੁਰਤਿ ਦਾ ਟਿਕਾਉ ਉਸ ਗੁਰੂ (ਅਕਾਲ ਪੁਰਖ) ਦਾ ਸਿੱਖ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਆਤਮਾ ਨੂੰ ਸੰਬੰਧਨ ਹੈ, ਸਤਿਗੁਰੂ ਨਾਨਕ ਸਾਹਿਬ ਨੇ ਇਸ ਗੱਲ &lsquoਤੇ ਜੋਰ ਦਿੱਤਾ ਕਿ ਧਰਮ ਦਾ ਸੰਚਾਰ ਦਿਮਾਗ ਤੋਂ ਉੱਤਰਕੇ ਦਿਲ ਤੇ ਰੂਹ ਵਿੱਚ ਕਿਵੇਂ ਹੋਵੇ । ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ, ਅੰਤ ਵਿੱਚ ਇਹ ਅਰਦਾਸ ਕਰਦਾ ਹੋਇਆ ਸਮਾਪਤੀ ਕਰਦਾ ਹਾਂ : &ldquoਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡ ਸਭੁ ਤੇਰਾ ॥ ਕਹੁ ਨਨਾਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ॥

ਭੁੱਲਾਂ ਚੁਕਾਂ ਦੀ ਖਿਮਾ

ਗੁਰੂ ਪੰਥ ਦਾ ਦਾਸ

ਜਥੇਦਾਰ ਮਹਿੰਦਰ ਸਿੰਘ ਖਹਿਰਾ

ਯੂ ਕੇ

-----------------