image caption:

ਕ੍ਰਿਕਟਰ ਰਾਸ਼ਿਦ ਖਾਨ ਦੀ ਵਿਸ਼ਵ ਨੇਤਾਵਾਂ ਨੂੰ ਭਾਵੁਕ ਅਪੀਲ- ਸਾਨੂੰ ਮੁਸੀਬਤ ਵਿਚ ਨਾ ਛੱਡੋ

 
ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਪਿਛਲੇ ਕੁਝ ਦਿਨ ਕਾਫੀ ਮੁਸ਼ਕਲਾਂ ਭਰੇ ਰਹੇ ਹਨ ਕਿਉਂਕਿ ਹਿੰਸਾ ਅਣਗਿਣਤ ਤਰੀਕਿਆਂ ਨਾਲ ਵਧਦੀ ਜਾ ਰਹੀ ਹੈ। ਔਰਤਾਂ ਤੋਂ ਲੈ ਕੇ ਬੱਚਿਆਂ ਅਤੇ ਮਾਸੂਮਾਂ ਤੱਕ ਨੂੰ , ਚੱਲ ਰਹੇ ਹਾਲਾਤਾਂ ਕਾਰਨ ਬਹੁਤ ਦੁਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਤਾਲਿਬਾਨ (Taliban) ਅਤੇ ਸਰਕਾਰੀ ਫੌਜੀ ਬਲਾਂ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਹੈ।

ਤਾਲਿਬਾਨ ਨੇ ਦੇਸ਼ ਦੇ ਬਾਹਰੀ ਇਲਾਕਿਆਂ ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧ ਰਹੇ ਹਨ। ਹੁਣ ਸਭ ਦੇ ਵਿਚਕਾਰ, ਅਫ਼ਗ਼ਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਨੇ ਵਿਸ਼ਵ ਲੀਡਰਾਂ ਨੂੰ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਭਾਵੁਕ ਅਪੀਲ ਕੀਤੀ ਹੈ। 22 ਸਾਲਾ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।