image caption:

ਸ਼ਾਨਦਾਰ ਰਫ਼ਤਾਰ ਵਿੱਚ ਜਾਰੀ ਹੈ ਬਾਬਾ ਲਛਮਣ ਸਿੰਘ ਕੈਨੇਡੀਅਨ ਯਾਦਗਾਰੀ ਟੂਰਨਾਮੈਂਟ

 ਆਦਮਪੁਰ, 19 ਅਗਸਤ ਵੀਰਵਾਰ,(ਰਮੇਸ਼ਵਰ ਸਿੰਘ)  ਪਿੰਡ ਖੁਰਦਪੁਰ ਵਲੋਂ ਸਰਕਾਰੀ ਕੰਨਿਆ ਸੀ: ਸੈ: ਸਮਾਰਟ ਸਕੂਲ ਵਿਖੇ ਚੱਲ ਰਹੇ ਸ: ਲਛਮਣ ਸਿੰਘ ਕੈਨੇਡੀਅਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ 11 ਮੈਚ ਖੇਡੇ ਗਏ। 15 ਅਗਸਤ ਨੂੰ ਸ਼ੁਰੂ ਹੋਏ ਇਸ ਕਿਸਾਨ ਸੰਘਰਸ਼ ਨੂੰ ਸਮਰਪਿਤ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 22 ਅਗਸਤ ਐਤਵਾਰ ਨੂੰ ਹੋਣਗੇ।  ਇਹ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਅਟਵਾਲ ਨੇ ਦੱਸਿਆ ਕਿ ਪਿੰਡ ਖੁਰਦਪੁਰ ਦੇ ਜੰਮਪਲ ਸ: ਲਛਮਣ ਸਿੰਘ ਕੈਨੇਡੀਅਨ (1886 ਤੋਂ 1974) ਸਰਕਾਰੀ ਕੰਨਿਆ ਸਕੂਲ ਖੁਰਦਪੁਰ ਦੇ ਬਾਨੀ ਸਨ ਤੇ ਉਹ ਕੈਨੇਡਾ ਵਿੱਚ ਪਹਿਲੇ ਗੁਰਦੁਆਰਾ ਸਾਹਿਬ, ਕਾਮਾਗਾਟਾਮਾਰੂ ਕਮੇਟੀ ਅਤੇ ਗਦਰ ਪਾਰਟੀ ਦੇ ਮੋਢੀਆਂ ਵਿੱਚੋਂ ਸਨ। ਟੂਰਨਾਮੈਂਟ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋਣ ਕਾਰਨ ਕਿਸੇ ਸਿਆਸੀ ਨੇਤਾ ਨੂੰ ਨਹੀਂ ਸੱਦਿਆ ਗਿਆ। ਇਸ ਮੌਕੇ ਸਰਪੰਚ ਗੁਲਜ਼ਾਰ ਰਾਮ ਖੁਰਦਪੁਰ, ਸੁਖਪਾਲ ਫੌਜੀ, ਨਿਰੰਕਾਰ ਸਿੰਘ, ਰਾਜਿੰਦਰ ਸਿੰਘ ਅਟਵਾਲ, ਪੰਚ ਕੁਲਵੰਤ ਸਿੰਘ, ਗੁਰਸ਼ਰਨ ਸਿੰਘ ਅਟਵਾਲ, ਗੁਰਦਿਆਲ ਸਿੰਘ ਰਾਏ, ਉਂਕਾਰ ਸਿੰਘ ਅਟਵਾਲ, ਮਨਪ੍ਰੀਤ ਸਿੰਘ ਬਾਂਸਲ, ਗੁਰਬਖਸ਼ ਸਿੰਘ, ਮਨਜੀਤ ਸਿੰਘ, ਸੰਜੀਵ ਕੁਮਾਰ ਸੀਪਾ, ਅਮਰਜੀਤ ਸਿੰਘ ਅਟਵਾਲ, ਮਹਿੰਦਰ ਸਿੰਘ, ਮਨਰੂਪ ਅਟਵਾਲ, ਡਾ: ਕੇ. ਕੇ. ਆਜ਼ਾਦ, ਰਾਮ ਕਿਸ਼ਨ, ਕਮਲ ਕਿਸ਼ੋਰ, ਰਾਮ ਦਾਸ ਹਾਜ਼ਰ ਸਨ। ਟੂਰਨਾਮੈਂਟ ਪ੍ਰਬੰਧਕਾਂ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਨੂੰ ਆਉਣ ਵਾਲ਼ੇ ਦਿਨਾਂ ਵਿੱਚ ਇਸੇ ਤਰ੍ਹਾਂ ਸ਼ਮੂਲੀਅਤ ਜਾਰੀ ਰੱਖਣ ਲਈ ਅਪੀਲ ਕੀਤੀ