image caption: ਜਥੇਦਾਰ ਮਹਿੰਦਰ ਸਿੰਘ ਖਹਿਰਾ, ਯੂ।ਕੇ।

‘ਨਿਰਮਲ ਪੰਥ’ ਤੋਂ ਸਤਿਗੁਰੂ ਨਾਨਕ ਦੀ ਨਾਦੀ ਸੰਤਾਨ, ‘ਪੰਥ ਖਾਲਸਾ’ ਦਾ ਸਫਰ ‘ਰਬਾਬ ਤੋਂ ਨਗਾਰੇ’ ਤੱਕ ਅਤੇ ‘ਗੁਰ ਗੱਦੀ’ ਤੋਂ ‘ਤਖ਼ਤ’ ਤੱਕ ਦਾ ਹੈ

&lsquoਨਾਨਕ ਕਾਇਆ ਪਲਟੂ ਕਰਿ ਮਲਿ ਤਖ਼ਤੁ ਬੈਠਾ ਸੈ ਡਾਲੀ&rdquo (ਗੁ: ਗ੍ਰ: ਸਾ: ਪੰਨਾ 967)

&lsquoਰਾਜ ਜੋਗ ਤਖ਼ਤ ਦੀਅਨ ਗੁਰ ਰਾਮਦਾਸ&rdquo (ਗੁ: ਗੰ੍ਰ: ਸਾ: ਪੰਨਾ 1399)

&ldquoਬਿਦ੍ਹਮਾਨ ਗੁਰਿ ਆਪਿ ਥਪ੍ਹਉ ਥਿਰ ਸਾਚਊ ਤਖ਼ਤੁ ਗੁਰ ਰਾਮਦਾਸੈ&rdquo (ਗੁ: ਗ੍ਰੰ: ਸਾ: ਪੰਨਾ 1404)

&lsquoਤਖ਼ਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ&rdquo ॥ (ਗੁ: ਗ੍ਰ: ਸਾ: ਪੰਨਾ)

ਗੁਰਬਾਣੀ ਦੇ ਉਕਤ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਦੇ ਇਸ ਤਖ਼ਤ &lsquoਤੇ ਸੁਸ਼ੋਭਿਤ ਹੋਣ ਦਾ ਹੱਕ, ਕੇਵਲ ਨਾਨਕ ਜੋਤਿ ਨੂੰ ਹੈ । ਅੱਜ ਇਹ ਸਤਿਗੁਰੂ ਨਾਨਕ ਪਾਤਸ਼ਾਹ ਦੀ ਇਲਾਹੀ ਜਗਦੀ ਜੋਤਿ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਮਾਨ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਹੀ ਅਕਾਲ ਤਖ਼ਤ ਦੇ ਵਾਰਿਸ ਹਨ ਅਤੇ ਉਥੇ ਸੁਭਾਏਮਾਨ ਹਨ । ਸਤਿਗੁਰੂ ਦੇ ਹਜੂਰ ਵਿੱਚ ਕੋਈ ਵੀ ਸਿੱਖ ਵਿਅਕਤੀ ਇਸ ਤਖ਼ਤ ਦਾ ਸੇਵਾਦਾਰ ਤਾਂ ਹੋ ਸਕਦਾ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ, ਕਿਉਂਕਿ ਸਿੱਖ ਪੰਥ ਨੂੰ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ &lsquoਗੁਰੂ ਗ੍ਰੰਥ&rsquo &lsquoਗੁਰੂ ਪੰਥ&rsquo ਕੋਲ ਹੈ । ਸਿੱਖ ਧਰਮ ਸੰਸਥਾ ਅਧਾਰਿਤ ਧਰਮ ਹੈ । &lsquoਪੰਥ ਖਾਲਸਾ&rsquo ਦੀ ਨਿਵੇਕਲੀ ਜਥੇਬੰਦੀ ਸਿੱਖ ਧਰਮ ਦੀ ਨਿਵੇਕਲੀ ਵਿਚਾਰਧਾਰਾ ਦਾ ਸਜੀਵ ਅੰਗ ਹੈ । ਦੋਹਾਂ ਨੂੰ ਇਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ । ਸੰਕਲਪ ਤੇ ਸੰਸਥਾਵਾਂ ਦਾ ਸੰਯੋਗ ਵੀ ਸਿੱਖ ਧਰਮ ਦੇ ਨਿਵੇਕਲੇ ਮੁਹਾਂਦਰੇ ਦੀ ਸਾਖੀ ਭਰਦਾ ਹੈ । ਇਹ (ਲੰਗਰ, ਸੰਗਤ, ਪੰਗਤ, ਪੰਥ, ਖ਼ਾਲਸਾ) ਸੰਸਥਾਵਾਂ ਕਿਸੇ ਖਾਸ ਵੇਲੇ ਦੀ ਲੋੜ ਸਾਰਨ ਲਈ ਹੀ ਹੋਂਦ ਵਿੱਚ ਨਹੀਂ ਆਈਆਂ, ਸਗੋਂ ਇਹ ਸਰਬ ਕਾਲ ਲਈ ਹਨ ਅਤੇ ਇਨ੍ਹਾਂ ਦੇ ਪੈਰ ਡੂੰਘੇ ਸਿਧਾਂਤਾਂ ਸੰਕਲਪਾਂ ਵਿੱਚ ਹਨ, ਕਿਉਂਕਿ ਇਤਿਹਾਸ ਨੇ ਸਿੱਖ ਆਦਰਸ਼ ਨਹੀਂ ਸਿਰਜੇ, ਸਿੱਖ ਆਦਰਸ਼ਾਂ ਨੇ ਇਤਿਹਾਸ ਸਿਰਜਿਆ ਹੈ । &ldquoਸਿਧਾਂਤ ਸਿੱਖੀ ਦੀ ਆਤਮਾ ਹਨ, ਸਿਧਾਂਤਾਂ ਬਿਨਾਂ ਸਿੱਖੀ ਕਾਹਦੀ ਅਤੇ ਸਿੱਖੀ ਤੋਂ ਬਿਨਾਂ ਸਿੱਖ ਕਾਹਦਾ । ਸਿਧਾਂਤਾਂ &lsquoਤੇ ਪਹਿਰਾ ਦੇ ਕੇ ਹੀ ਸਿੱਖ, ਸਿੱਖ ਧਰਮ ਤੇ ਸਿੱਖ ਕੌਮ ਦੀ ਵਿਲੱਖਣ, ਸੁਤੰਤਰ ਤੇ ਅੱਡਰੀ ਹੋਂਦ ਹਸਤੀ ਨੂੰ ਬਚਾਅ ਸਕਦੇ ਹਨ । ਸਿੱਖ ਧਰਮ ਦੇ ਸਿਧਾਂਤਾਂ-ਸੰਕਲਪਾਂ ਦਾ ਲੱਛਣ ਇਸ ਨੂੰ ਭਾਰਤੀ (ਹਿੰਦੂ) ਅਧਿਆਤਮਕ ਪਰੰਪਰਾ, ਸਮੇਤ ਭਗਤੀ ਲਹਿਰ ਦੇ ਨਾਲੋਂ ਅਹਿਮ ਰੂਪ ਵਿੱਚ ਨਿਖੇੜਦਾ ਹੈ । ਭਗਤੀ ਲਹਿਰ ਦੇ ਆਗੂ, ਨਾਥ ਪੰਥੀ ਤੇ ਸੰਤ ਸੰਪਰਦਾ ਦੇ ਮੋਹਰੀ, ਆਪਣੇ ਨਿੱਜੀ ਜੀਵਨ, ਆਚਰਨ ਤੇ ਸ਼ਖਸ਼ੀਅਤ ਅਤੇ ਆਪਣੇ ਨਰਮ-ਸੁਖਦ ਉਪਦੇਸ਼ਾਂ ਦੀ ਖਿੱਚ ਸਦਕਾ ਕਾਫੀ ਸਾਰੇ ਲੋਕਾਂ ਨੂੰ ਪ੍ਰਮਾਤਮਾ ਨਾਲ ਪ੍ਰੇਮ, ਉਸ ਦੇ ਨਾਮ ਸਿਮਰਨ ਵਿੱਚ ਜੋੜਨ ਦੀ ਵਿਧੀ ਦੱਸ ਕੇ ਕਾਫੀ ਸਾਰੇ ਲੋਕਾਂ ਨੂੰ ਆਪਣੇ ਇਰਦ-ਗਿਰਦ ਕੱਠੇ ਕਰਨ ਵਿੱਚ ਸਫਲ ਹੋ ਜਾਂਦੇ ਸਨ । ਪ੍ਰੰਤੂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੇ ਸ਼ਰਧਾਲੂਆਂ ਨੂੰ ਇਕ ਵੱਖਰੇ ਭਾਈਚਾਰੇ ਦਾ ਰੂਪ ਦੇਣ ਦੀ ਕੋਈ ਚੇਤੰਨ ਕੋਸ਼ਿਸ਼ ਕੀਤੀ ਗਈ ਹੋਵੇ । ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਦੇ ਹਿੱਤ ਲਈ ਆਪਣੇ ਅਨੁਭਵਾਂ ਅਤੇ ਉਪਦੇਸ਼ਾਂ ਨੂੰ ਜਥੇਬੰਦਕ ਸਰੂਪ ਅਤੇ ਬਝਵੀਂ ਤਰਤੀਬ ਦੇਣ ਦਾ ਕੋਈ ਯਤਨ ਨਹੀਂ ਕੀਤਾ । ਭਾਈ ਜੋਧ ਸਿੰਘ ਸਤਿਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਭਗਤੀ ਲਹਿਰ ਨਾਲੋਂ ਸਿਧਾਂਤਕ ਨਿਖੇੜਾ ਕਰਦੇ ਹੋਏ ਲਿਖਦੇ ਹਨ ਕਿ : ਭਗਤੀ ਸੰਪਰਦਾ ਦੇ ਪ੍ਰਚਾਰ ਕਰਨ ਵਾਲੇ ਕਈ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਹੈ । ਪ੍ਰੰਤੂ ਤੁਸਾਂ ਉਸ ਬਾਣੀ ਵਿੱਚ ਘੱਟ ਹੀ ਕੋਈ ਐਸਾ ਸ਼ਬਦ ਵੇਖਿਆ ਹੋਣਾ ਜਿਸ ਵਿੱਚ ਉਸ ਸਮੇਂ ਦੇ ਰਾਜ ਪ੍ਰਬੰਧ ਉੱਪਰ ਟੀਕਾ ਟਿੱਪਣੀ ਕੀਤੀ ਗਈ ਹੋਵੇ ।

ਇਸ ਦੀ ਤੁਲਨਾ ਵਿੱਚ ਸਤਿਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਰਾਜਸੀ ਪ੍ਰਬੰਧ ਅਤੇ ਰਾਜਸੀ ਹੁਕਮਰਾਨਾਂ ਵਿਰੁੱਧ ਤਕੜੇ ਜ਼ੋਰਦਾਰ ਸ਼ਬਦਾਂ ਵਿੱਚ ਅਵਾਜ਼ ਉਠਾਈ । ਉਨ੍ਹਾਂ ਨੇ ਰਾਜਿਆਂ ਨੂੰ &lsquoਸ਼ੀਹ&rsquo ਤੇ ਕਸਾਈ ਅਤੇ ਮੁਕਦਮਾਂ ਨੂੰ ਕੁੱਤੇ ਕਿਹਾ : &lsquoਰਾਜੇ ਸ਼ੀਹ ਮੁਕਦਮ ਕੁਤੇ&rsquo (ਗੁ: ਗ੍ਰੰ: ਸਾ: ਪੰਨਾ 1288) ਬਾਬਰ ਦੇ ਦਰਬਾਰ ਵਿੱਚ ਹੀ ਸਤਿਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ । ਬਾਬਰ ਤੇ ਸਤਿਗੁਰੂ ਨਾਨਕ ਸਮਕਾਲੀ ਸਨ, ਬਾਬਰ ਨੇ ਤੇਗ ਦੇ ਜ਼ੋਰ ਨਾਲ ਮੁਗਲ ਸਲਤਨਤ ਦੀ ਨੀਂਹ ਰੱਖੀ ਤੇ ਸਤਿਗੁਰੂ ਨਾਨਕ ਨੇ ਹਲੇਮੀ ਰਾਜ ਸਥਾਪਤ ਕਰਨ ਲਈ, ਸਮਾਜ ਅਤੇ ਰਾਜ ਵਿੱਚ ਰੂਹਾਨੀਅਤ ਦੀ ਸਲਤਨਤ ਦਾ ਮੁੱਢ ਬੰਨ੍ਹਿਆ : ਅਰਥਾਤ, &lsquoਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਈ ਨੀਵਦੈ&rsquo॥ (ਵਾਰ ਰਾਮਕਲੀ ਪੰਨਾ 966) ਸਤਿਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪੱਕਾ ਨਿਸ਼ਚਾ ਸੀ, ਉਨ੍ਹਾਂ ਦੇ ਰਾਜਸੀ, ਸਮਾਜੀ ਤੇ ਰੂਹਾਨੀ ਟੀਚੇ ਪੂਰੇ ਕਰਨ ਲਈ ਸਿੱਖ ਧਰਮ ਨੂੰ ਜਥੇਬੰਦਕ ਸ਼ਕਲ ਅਥਵਾ ਸੰਸਥਾਈ ਰੂਪ ਦੇਣਾ ਅਤੀ ਜਰੂਰੀ ਸੀ । ਸਤਿਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਨੂੰ ਸੰਸਥਾਈ ਰੂਪ ਦੇਣ ਲਈ, &ldquoਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ&rdquo ਅਤੇ &lsquoਸਬਦਿ ਜਿਤੀ ਸਿਧਿ ਮੰਡਲੀ ਕੀਤੋਸ ਆਪਣਾ ਪੰਥੁ ਨਿਰਾਲਾ&rsquo (ਵਾਰਾ ਭਾਈ ਗੁਰਦਾਸ ਜੀ) &lsquoਪੰਥ&rsquo ਦੀ ਪਰਿਭਾਸ਼ਾ ਸਾਰੇ ਗੁਰੂ ਕਾਲ ਵਿੱਚ ਵਿਕਸਿਤ ਹੁੰਦੀ ਗਈ ਅਤੇ ਸਹਿਜੇ ਸਹਿਜੇ &lsquoਨਾਨਕ ਪੰਥ&rsquo &lsquoਪੰਥ ਖਾਲਸਾ&rsquo ਦੇ ਰੂਪ ਵਿੱਚ ਪ੍ਰਗਟ ਹੋਇਆ । ਗੁਰੂ ਸਾਹਿਬਾਨਾਂ ਦੇ ਸਨਮੁੱਖ ਗੁਰ-ਸੰਗਤ ਦਾ ਇਕੱਠ ਹੀ &lsquoਪੰਥ&rsquo ਰੂਪ ਵਿੱਚ ਸੁਭਾਇਮਾਨ ਹੋਇਆ ਅਤੇ ਇਸ ਦੀ ਸੌਂਪਣਾ ਭਾਈ ਲਹਿਣਾ ਜੀ ਨੂੰ ਅਤੇ ਅੱਗੇ ਹੋਰ ਗੁਰੂ ਸਾਹਿਬਾਨਾਂ ਨੂੰ ਹੁੰਦੀ ਗਈ, ਅਰਥਾਤ : &ldquoਗੁਰੁ ਨਾਨਕ, ਨਿਕਟਿ ਬਸੈ ਬਨਵਾਰੀ ॥ ਤਿਨਿ ਲਹਣਾ ਥਾਪ ਜੋਤਿ ਜਗਿ ਧਾਰੀ ॥ ਲਹਣੈ ਪੰਥੁ ਧਰਮ ਕਾ ਕੀਆ ॥ ਅਮਰਦਾਸ ਭਲੇ ਕੋ ਦੀਆ ॥ ਤਿਨਿ ਸ੍ਰੀ ਰਾਮਦਾਸ ਸੌਢੀ ਥਿਰੁ ਥਪ੍ਹਉ ॥ ਹਰਿ ਕਾ ਨਾਮੁ ਅਖੈ ਨਿਧ੍ਹਿ ਅਪ੍ਹਉ ॥ (ਗੁ: ਗ੍ਰੰ: ਸਾ: ਪੰਨਾ 1402)

ਚੌਥੇ ਗੁਰੂ ਨਾਨਕ, ਗੁਰੂ ਰਾਮਦਾਸ ਦੇ ਗੁਰੂ-ਕਾਲ ਵਿੱਚ ਕੀਰਤ ਭੱਟ ਨੇ ਇਸ &lsquoਪੰਥ&rsquo ਨੂੰ ਉੱਤਮ ਪੰਥ ਆਖਿਆ ਹੈ : ਇਕ ਉਤਮ ਪੰਥੁ ਸੁਨਿE ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ (ਗੁਰੂ ਗ੍ਰੰਥ ਸਾਹਿਬ ਪੰਨਾ, 1406)

ਅਨੰਦਪੁਰ ਸਾਹਿਬ ਵਿਖੇ 1699 ਦੀ ਵੈਸਾਖੀ ਨੂੰ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕੌਤਕ ਵਰਤਾਕੇ &lsquoਨਿਰਮਲ ਪੰਥ&rsquo ਨੂੰ ਅੰਤਿਮ ਸਰੂਪ ਦੇ ਕੇ &lsquoਪੰਥ ਖਾਲਸਾ&rsquo ਦੇ ਰੂਪ ਵਿੱਚ ਪ੍ਰਗਟ ਕਰਦਿਆਂ ਬਚਨ ਕੀਤਾ : &ldquoਪੰਥ ਖਾਲਸਾ ਖੇਤੀ ਮੇਰੀ, ਸਦਾ ਸੰਭਾਲ ਕਰਉਂ ਤਿਸ ਕੇਰੀ&rdquo ਅਤੇ &ldquoਪ੍ਰਗਟਿE ਖਾਲਸਾ ਪ੍ਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ&rdquo । ਪਿਛਲੇ 322 ਸਾਲਾਂ ਤੋਂ ਖਾਲਸਾ ਪੰਥ 1699 ਦੀ ਵੈਸਾਖੀ ਨੂੰ &lsquoਖਾਲਸਾ ਸਾਜਨਾ ਦਿਵਸ&rsquo ਤੇ ਖਾਲਸੇ ਦੇ ਪ੍ਰਗਟ ਦਿਹਾੜੇ ਵਜੋਂ ਮਨਾਉਂਦਾ ਆ ਰਿਹਾ ਹੈ । &lsquoਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ, ਸਿਰਦਾਰ ਕਪੂਰ ਸਿੰਘ, ਆਈ।ਸੀ।ਐੱਸ। ਆਪਣੀ ਪੁਸਤਕ, &ldquoਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ&rdquo ਦੇ ਪੰਨਾ 18 ਉੱਤੇ ਲਿਖਦੇ ਹਨ : &ldquoਗੁਰੂ ਸਾਹਿਬਾਨ ਨੇ ਹਿੰਦੂ ਮੱਤ ਨਾਲੋਂ ਜੋ ਬੁਨਿਆਦੀ ਅਤੇ ਹੈਰਾਨ ਕਰਨ ਵਾਲਾ ਫਰਕ ਪਾਇਆ ਹੈ, ਉਹ ਸਮਾਜ ਦਰਸ਼ਨ ਦੇ ਪੱਖ ਤੋਂ ਹੈ । ਇਹ ਫਰਕ ਹਿੰਦੂ ਮੱਤ ਅਧੀਨ ਆਉਣ ਵਾਲੇ ਲੋਕਾਂ ਨੂੰ ਸਿੱਖ ਧਰਮ ਦੇ ਪੈਰੋਕਾਰਾਂ ਨਾਲੋਂ ਵਿਸ਼ੇਸ਼ ਤੌਰ &lsquoਤੇ ਵੱਖ ਕਰ ਦਿੰਦਾ ਹੈ । ਹਿੰਦੂ ਧਰਮ ਨੂੰ ਧਰਮ ਵਜੋਂ ਅਤੇ ਸੰਸਕ੍ਰਿਤੀ ਵਜੋਂ ਪਰਿਭਾਸ਼ਿਤ ਕਰਨਾ ਸਭ ਤੋਂ ਕਠਿਨ ਕਾਰਜ ਹੈ&rdquo । (ਨੋਟ ਇਸ ਕਰਕੇ ਹੀ ਭਾਰਤ ਦੀ ਸੁਪਰੀਮ ਕੋਰਟ ਨੇ ਹਿੰਦੂ ਧਰਮ ਨੂੰ ਹਿੰਦੂ ਧਰਮ ਨਹੀਂ ਸਗੋਂ ਇਕ ਜੀਵਨ ਸ਼ੈਲੀ ਮੰਨਿਆ ਹੈ) ਇਸੇ ਹੀ ਪੁਸਤਕ ਦੇ ਪੰਨਾ 14 ਉੱਤੇ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ : &ldquoਵਿਦਵਾਨ ਅਹਿਮਦ ਸਾਹ ਬਟਾਲੀਏ ਨੇ 1818 : ਤਵਾਰੀਖ--ਹਿੰਦ ਲਿਖੀ ਜੋ ਅੱਜ ਤੱਕ ਹੱਥ ਲਿਖਤ ਰੂਪ ਵਿੱਚ ਹੈ, ਪਰ ਉਸ ਦਾ ਕੁਝ ਹਿੱਸਾ ਇਕ ਅੰਤਿਕਾ ਦੇ ਰੂਪ ਵਿੱਚ ਸੋਹਨ ਲਾਲ ਸੂਰੀ ਦੇ ਗ੍ਰੰਥ &lsquoਉਮਦਾਉਤਵਾਰੀਖ&rsquo ਦੇ ਨਾਲ 1880 ਵਿੱਚ ਛਾਪਿਆ ਗਿਆ । ਇਕ ਹੋਰ ਇਤਿਹਾਸਕਾਰ ਬੂਟੇ ਸ਼ਾਹ ਉਰਫ ਗੁਲਾਮ ਮਹੱਉਦਦੀਨ ਨੇ ਸਿੱਖਾਂ ਦਾ ਵਿਸਤ੍ਰਿਤ ਇਤਿਹਾਸ ਲਿਖਿਆ, ਜੋ ਅੱਜ ਤੱਕ ਹੱਥ ਲਿਖਤ ਰੂਪ ਵਿੱਚ ਹੈ, ਜਿਸ ਉਪਰ ਇਸ ਦੇ ਪੂਰੇ ਹੋਣ ਦੀ ਤਰੀਖ 1848 ਈਸਵੀ ਲਿਖੀ ਹੋਈ ਹੈ । ਜਿਨ੍ਹਾਂ ਦਿਨਾਂ ਵਿੱਚ ਦੋਨਾਂ ਮੁਸਲਮਾਨ ਇਤਿਹਾਸਕਾਰਾਂ ਨੇ ਲਗਪਗ ਇਕ ਸਮਾਨ ਲਿਖਿਆ ਹੈ ਕਿ ਉਸ ਯਾਦਗਾਰੀ ਦਿਨ (30 ਮਾਰਚ 1699 ਵੈਸਾਖੀ ਵਾਲੇ ਦਿਨ) ਜਦੋਂ ਗੁਰੂ ਜੀ (ਗੁਰੂ ਗੋਬਿੰਦ ਸਿੰਘ) ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਅਤੇ &lsquoਖਾਲਸਾ ਪੰਥ&rsquo ਦਾ ਮੈਂਬਰ ਬਣਾਇਆ, ਉਨ੍ਹਾਂ ਨੇ (ਗੁਰੂ ਗੋਬਿੰਦ ਸਿੰਘ ਨੇ) ਸਾਧ ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਵੀ ਆਖਿਆ : ਮੈਂ ਚਾਹੁੰਦਾ ਹਾਂ ਅੱਜ ਧਰਮ ਵਿੱਚ ਵਿਆਪਕ ਸਾਰੇ ਮੱਤਭੇਦਾਂ ਤੋਂ ਉੱਪਰ ਉੱਠ ਕੇ ਸਾਰੇ ਇਕ &lsquoਧਰਮ&rsquo ਨੂੰ ਗ੍ਰਹਿਣ ਕਰੋ ਅਤੇ ਇਕ &lsquoਪੰਥ&rsquo ਨੂੰ ਅਪਨਾਉ । ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਿਲ ਚਾਰ ਹਿੰਦੂ ਵਰਣਾਂ ਲਈ ਨਿਸ਼ਚਿਤ ਕੀਤੇ ਗਏ (ਮਨੂੰ ਸਮ੍ਰਿਤੀ) ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ ਅਤੇ ਇਕ ਦੂਸਰੇ ਦੀ ਸਹਾਇਤਾ ਅਤੇ ਸਹਿਯੋਗ ਦਾ ਅਤੇ ਇਕ ਦੂਸਰੇ ਨਾਲ ਖੁੱਲ੍ਹ ਕੇ ਰੱਲ ਮਿਲ ਕੇ ਰਹਿਣ ਦਾ ਰਸਤਾ ਅਪਨਾ ਲਈਏ । ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੀਏ । ਗੰਗਾ ਅਤੇ ਹੋਰ ਤੀਰਥਾਂ, ਜਿਨ੍ਹਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਜਾਂ ਰਾਮ, ਕ੍ਰਿਸ਼ਨ, ਬ੍ਰਹਮਾਂ ਤੇ ਦੁਰਗਾ ਆਦਿ ਦੇਵੀ ਦੇਵਤਿਆਂ ਦੀ ਕੋਈ ਪੂਜਾ ਨਾ ਕਰੇ ਅਤੇ ਗੁਰੂ ਨਾਨਕ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ । ਆਉ ਚਾਰ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਬਾਟੇ ਦੀ ਪਹੁਲ ਲE ਅਤੇ ਇਕ ਬਰਤਣ ਵਿੱਚ ਛਕੋ ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ, ਇਕ ਦੂਜੇ ਨੂੰ ਨਫ਼ਰਤ ਨਾ ਕਰੋ, &lsquoਪੰਥ&rsquo ਦੇ ਵਾਧੇ ਲਈ ਯਤਨਸ਼ੀਲ ਹੋਵੋ । ਅੱਗੇ ਚੱਲ ਕੇ ਇਸੇ ਹੀ ਪੁਸਤਕ ਦੇ ਪੰਨਾ 15 ਉੱਤੇ ਸਿਰਦਾਰ ਕਪੂਰ ਸਿੰਘ ਜੀ ਲਿਖਦੇ ਹਨ : ਜਿਵੇਂ ਕਿ ਪਹਿਲਾਂ ਉਲੇਖ ਕੀਤਾ ਜਾ ਚੁੱਕਾ ਹੈ, ਜਿਸ ਗੱਲ ਦੀ ਗਵਾਹੀ ਬੂਟੇ ਸ਼ਾਹ ਵੀ ਦਿੰਦਾ ਹੈ ਕਿ ਜਦੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਫਿਰ ਆਪ ਉਨ੍ਹਾਂ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਏ ਕਿ ਮੈਨੂੰ ਵੀ ਉਸੇ ਤਰ੍ਹਾਂ ਅੰਮ੍ਰਿਤ ਦੀ ਦਾਤ ਬਖ਼ਸ਼ੋ ਜਿਵੇਂ ਤੁਹਾਨੂੰ ਬਖ਼ਸ਼ੀ ਗਈ ਹੈ ਤਾਂ ਕਿ ਗੁਰੂ ਆਪ ਵੀ ਖਾਲਸਾ ਪੰਥ ਵਿੱਚ ਅਭੇਦ ਹੋ ਸਕੇ । ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਉਕਤ ਘਟਨਾ ਦਾ ਇਉਂ ਵਰਨਣ ਕਰਦੇ ਹਨ :

ਖ਼ਾਲਸਾ ਗੁਰੂ ਹੈ ਗੁਰੂ ਖ਼ਾਲਸਾ ਕਰੋ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿE

ਸ਼ੰਕ ਨਾ ਕਰੀਜੈ ਸਾਵਧਾਨ ਹੋਇ ਦੀਜੈ, ਅਬ ਅੰਮ੍ਰਿਤ ਛਕਾਵੋ ਮੋਹਿ, ਜੈਸੇ ਤੁਮ ਲੀਨਿE

ਗੁਰੂ ਖਾਲਸਾ ਖਾਲਸਾ ਗੁਰੂ ॥ ਅਬਿ ਤੇ ਹੋਇ ਐਸੀ ਬਿਧਿ ਸ਼ੁਰੂ ॥

ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥

(ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ਜਿਲਦ ਚੌਧਵੀਂ ਛਾਪ 1992 ਭਾਸ਼ਾ ਵਿਭਾਗ ਪਟਿਆਲਾ ਪੰਜਾਬ)

&ldquoਜੋਤਿ Eਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ਦੇ ਦੈਵੀ ਸਿਧਾਂਤ ਅਨੁਸਾਰ ਨਿਰਮਲ ਪੰਥ, ਖਾਲਸਾ ਪੰਥ ਦੀ ਉਤਪਤੀ ਦਾ ਸਿਧਾਂਤ ਸਤਿਗੁਰੂ ਨਾਨਕ - ਗੁਰੂ ਗੋਬਿੰਦ ਸਾਹਿਬ ਦਾ ਇਕੋ ਹੈ । &lsquoਖਾਲਸਾ ਪ੍ਰਕਾਸ਼&rsquo ਸਤਿਗੁਰ ਨਾਨਕ ਦੇ ਗੁਰ-ਇਤਿਹਾਸ ਵਿੱਚ ਚੱਲ ਰਹੇ ਖਿਆਲ ਦੀ ਸੰਪੂਰਨਤਾ ਹੈ । ਖਾਲਸਾ ਸਤਿਗੁਰੁ ਨਾਨਕ ਸਾਹਿਬ ਦੇ ਖਿਆਲ ਵਿੱਚ ਮੌਜੂਦ ਸੀ, ਅਤੇ ਕਿਸੇ ਵੀ ਸਿੱਖ ਇਤਿਹਾਸਕਾਰ, ਦਰਸ਼ਨ ਵੇਤਾ ਅਤੇ ਆਲੋਚਕ ਲਈ ਇਸ ਦੀ ਨਿਰਾਕਾਰ ਸਥਿਤੀ, ਸੂਖਮ ਰਮਜ਼, ਅਧਿਆਤਮਕ ਪਹਿਲੂ ਅਥਵਾ ਕਾਲ ਦੀਆਂ ਹਦਾਂ ਤੋਂ ਅਗਲੇਰਾ ਇਤਿਹਾਸਕ ਫੈਲਾਉ ਸਮਝਣਾ ਜਰੂਰੀ ਹੈ । ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਸੋਰਠਿ ਪੰਨਾ 655 ਉੱਤੇ ਸਤਿਗੁਰੁ ਨਾਨਕ ਸਾਹਿਬ ਦੇ &lsquoਖਾਲਸਾ ਸੰਕਲਪ&rsquo ਦੀ ਕੰਨਸੋਅ ਇਸ ਪ੍ਰਕਾਰ ਦਿੱਤੀ ਹੈ, &ldquoਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ&rdquo ॥ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ &lsquoਖਾਲਸੇ&rsquo ਦੇ ਅਰਥ ਅਜ਼ਾਦ ਕੀਤੇ ਗਏ ਹਨ ਭਾਵ, &ldquoਹੇ ਕਬੀਰ ਆਖ ! ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ, ਉਹ ਮੌਤ ਦੇ ਸਹਿਮ ਤੋਂ ਅਜ਼ਾਦ ਹੋ ਗਏ ਹਨ ।&rdquo

&ldquoਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ, &lsquoਮੀਰੀ ਪੀਰੀ&rsquo ਦੇ ਸੰਕਲਪ ਤੋਂ ਬਾਅਦ ਜਦੋਂ ਇਸ ਸੱਤਾਧਾਰੀ ਸਿੱਖ ਜਮਾਤ ਦੇ ਨਾਮ ਆਪਣਾ ਹੁਕਮਨਾਮਾ ਜਾਰੀ ਕਰਦੇ ਹਨ ਤਾਂ ਉਹ &lsquoਪੂਰਬ ਕੀ ਸੰਗਤ ਮੇਰਾ ਖਾਲਸਾ&rsquo ਹੈ, ਇਸੇ ਲਈ ਦਰਜ ਕਰ ਦਿੰਦੇ ਹਨ । ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਪਟਨਾ ਦੀ ਸੰਗਤ ਵੱਲ ਘੱਲੀ ਚਿੱਠੀ ਵਿੱਚ ਵੀ ਪਟਨਾ ਦੀ ਸੰਗਤ ਨੂੰ ਗੁਰੂ ਕਾ ਖਾਲਸਾ ਕਹਿ ਕੇ ਹੀ ਸੰਬੋਧਨ ਕੀਤਾ ਹੈ (ਹਵਾਲਾ-ਸ੍ਰੀ ਗੁਰ ਸੋਭਾ ਕਵੀ ਸੈਨਾਪਤਿ) &ldquoਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਵਿੱਚ ਵੀ ਵਿਸਥਾਰ ਨਾਲ ਲਿਖਿਤ ਕੀਤਾ ਗਿਆ ਹੈ ਕਿ ਸਿੱਖੀ ਪਿਤਾ ਪੁਰਖੀ ਰਵਾਇਤਾਂ ਵਿੱਚ ਖ਼ਾਲਸਾ ਸ਼ਬਦ ਦੀ ਵਰਤੋਂ ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੂਰਵ ਦੀ ਸੰਗਤ ਨੂੰ ਭੇਜੇ ਹੁਕਮਨਾਮੇ ਵਿੱਚ ਕੀਤੀ ਹੈ । ਗੁਰੂ ਸਾਹਿਬ ਨੇ ਪੂਰਵ ਦੀ ਸੰਗਤ ਨੂੰ &lsquoਗੁਰੂ ਕਾ ਖਾਲਸਾ&rsquo ਕਹਿ ਕੇ ਮਾਨਤਾ ਪ੍ਰਦਾਨ ਕੀਤੀ ਹੈ&rdquo ।

ਭਾਈ ਕਾਨ੍ਹ ਸਿੰਘ ਨਾਭਾ ਨੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ &lsquoਗੁਰਮਤ ਸੁਧਾਕਰ&rsquo ਵਿੱਚ ਖ਼ਾਲਸਾ ਧਰਮ ਧਾਰੀ ਗੁਰੂ ਨਾਨਕ ਪੰਥੀ ਦੀ ਸੀਰਤ ਇੰਜ ਬਿਆਨ ਕੀਤੀ ਹੈ : ਜਾਗਤ ਜੋਤਿ ਜਪੈ ਨਿਸ ਬਾਸਰ ਏਕ ਬਿਨਾਂ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਯਾ ਤਪ ਸੰਜਮ, ਏਕ ਬਿਨਾਂ ਨਹਿ ਨੈਕ ਪਛਾਨੇ, ਪੂਰਨਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ (33 ਸਵੈਯੇ) ਭਾਈ ਕਾਨ੍ਹ ਸਿੰਘ ਜੀ ਨੇ ਇਸ ਸਵੈਯੇ ਦੇ ਅਰਥ ਇਸ ਪ੍ਰਕਾਰ ਕੀਤੇ ਹਨ : ਕੇਵਲ ਇਕ ਵਾਹਿਗੁਰੂ ਦਾ ਉਪਾਸ਼ਕ ਅਤੇ ਪਾਖੰਡ ਭੇਖ ਦਾ ਤਯਾਗੀ ਹੋਣ ਕਰਕੇ ਸਿੱਖ ਧਰਮ ਦਾ ਨਾਉ ਖਾਲਸਾ ਹੈ, ਅੰਮ੍ਰਿਤ ਦੀ ਰੀਤ ਤੋਂ ਪਹਿਲਾਂ ਇਸੇ ਦਾ ਨਾਉਂ &lsquoਨਿਰਮਲ ਪੰਥ&rsquo ਪ੍ਰਸਿੱਧ ਸੀ, ਯਥਾ - &ldquoਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ&rdquo । ਛੇਵੀਂ ਤੋਂ ਨੌਵੀਂ ਪਾਤਸ਼ਾਹੀ ਨੇ ਆਪਣੀ ਸੰਗਤ ਨੂੰ ਖਾਲਸਾ ਕਿਹਾ ਹੈ, ਦਸ਼ਮੇਸ਼ ਪਿਤਾ ਨੇ ਸਭ ਬਿਪਰਨ ਦੇ ਅਰਥਾਂ ਨੂੰ ਭੰਗ ਕਰਕੇ ਖਾਲਸੇ ਨੂੰ ਆਪਣਾ ਹੀ ਸਰੂਪ ਕਿਹਾ ਹੈ ਖ਼ਾਲਸਾ ਮੇਰਾ ਰੂਪ ਹੈ ਖ਼ਾਸ ॥ ਖ਼ਾਲਸੇ ਮੈ ਹਉ ਕਰਉਂ ਨਿਵਾਸ ॥ ਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ : ਜਬ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਉਂ ਮੈਂ ਸਾਰਾ, ਜਬ ਬਹ ਗਹੈ ਬਿਪਰਨ ਕੀ ਰੀਤ, ਮੈ ਨਾ ਕਰਉਂ ਇਨਕੀ ਪਰਤੀਤ&rdquo । ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਕਵੀ ਸੈਨਾਪਤਿ ਖੰਡੇ ਦੇ ਅੰਮ੍ਰਿਤ ਸਬੰਧੀ ਲਿਖਦਾ ਹੈ :

&lsquoਖਾਂਡੇ ਕੀ ਪਹੁਲ ਦਈ ਕਰਨਹਾਰ ਪ੍ਰਭ ਸੋਈ ।&rsquo

ਕੀਉ ਦਸੋ ਦਿਸ ਖਾਲਸਾ ਤਾਂ ਬਿਨ ਅਵਰ ਨ ਕੋਇ ।

ਕਵੀ ਸੈਨਾਪਤਿ ਲਿਖਦੇ ਹਨ ਕਿ ਹਿੰਦੂ ਪਹਾੜੀ ਰਾਜਿਆਂ ਨੇ &lsquoਖਾਲਸੇ&rsquo ਦਾ ਦੁਸ਼ਮਣੀ ਦੀ ਹੱਦ ਤੱਕ ਵਿਰੋਧ ਕੀਤਾ, ਕਿਉਂਕਿ ਦੱਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜ ਕੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣਾਂ, ਖਤਰੀਆਂ ਅਤੇ ਨੀਵੀਆਂ ਜਾਤਾਂ ਵਾਲੇ ਵੈਸ਼ਾਂ ਸ਼ੂਦਰਾਂ ਦਾ ਭਿੰਨ-ਭੇਦ ਹੀ ਮਿਟਾ ਦਿੱਤਾ ਅਤੇ ਇਨ੍ਹਾਂ ਸਾਰਿਆਂ ਨੂੰ ਇਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਖਾਣਾ ਪੀਣਾ ਸਾਂਝਾ ਕਰਕੇ ਬਿਲਕੁੱਲ ਹੀ ਅਭੇਦ ਕਰ ਦਿੱਤਾ, ਜੋ ਅੱਜ ਤੱਕ ਕਦੀ ਕਿਸੇ ਨੇ ਨਹੀਂ ਸੀ ਕੀਤਾ । ਇਸ ਕਰਕੇ ਹਿੰਦੂ ਰਾਜਿਆਂ ਨੇ ਆਪ ਵੀ ਤੇ ਆਪਣੀ ਪਰਜਾ ਕੋਲੋਂ ਵੀ ਖ਼ਾਲਸੇ ਦਾ ਬਾਈਕਾਟ ਕਰਵਾ ਦਿੱਤਾ ਸੀ । &ldquoਮਿਲ ਪੰਚਨ ਕੀਨੋ ਮਤਾ ਧਰੀਏ ਸੰਗਿ ਅਪਾਰ । ਏਕ Eਰ ਖਾਲਸਾ ਭਯੋ ਏਕ Eਰ ਸੰਸਾਰ । ਨਹਾਰ ਨਗਰ ਮੈਂ ਜੁਧ ਕਰਿ ਭਏ ਖਾਲਸਾ ਸੋਇ । ਮਾਨ ਬਚਨ ਸਨਮੁੱਖ ਭਏ ਇਹ ਸਮਾਨ ਨਹੀਂ ਕੋਇ । ਯਹ ਲੀਲਾ ਆਗੇ ਕਹੀ ਦਿਲੀ ਕੋ ਬਿਸਥਾਰ । ਏਹੀ ਭਾਂਤ ਸੰਸਾਰ ਮੈਂ ਕਉਤਕ ਭਏ ਅਪਾਰ&rdquo ॥ ਅਤੇ, &lsquoਧੜੀਏ ਬਟ ਪੜੀਏ ਔਰ ਨਗਰ ਕੇ ਅਪਾਰ ਲੋਗ, ਖਾਲਸੇ ਕੇ ਸਾਥ ਊਚ ਨੀਚ ਭਈ ਹੈ । ਕਹਤੇ ਹੈ ਕਪਟ ਬੈਨ ਸੁਨਤ ਹੀ ਨ ਪਰਤ ਚੈਨ, ਕਾਪਤ ਸਰੀਰ ਸਰਨ ਤੇਰੀ ਗਹੀ ਹੈ&rdquo ।

ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਤੋਂ ਬਾਅਦ 41ਵੀਂ, &lsquoਰਾਮਕਲੀ ਕੀ ਵਾਰ ਪਾਤਸ਼ਾਹੀ ਦਸਵੀਂ ਕੀ&rsquo, ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਅੰਮ੍ਰਿਤਧਾਰੀ ਕਵੀ ਭਾਈ ਗੁਰਦਾਸ ਸਿੰਘ ਦੀ ਲਿਖੀ ਹੋਈ ਹੈ ਉਹ ਲਿਖਦੇ ਹਨ :

&ldquoਗੁਰਬਰ ਅਕਾਲ ਕੇ ਹੁਕਮ ਸੋ ਉਪਜਿE ਬਿਗਿਆਨਾ ।

ਤਬ ਸਹਿਜੇ ਰਚਿE ਖਾਲਸਾ ਸਾਬਤ ਮਰਦਾਨਾ ।

ਇਉਂ ਤਸੀਰ ਪੰਥ ਰਚਾਇਨ ਵੰਡ ਸੂਰ ਗਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ&rdquo ।

ਭਾਵ ਗੁਰੂ ਗੋਬਿੰਦ ਸਿੰਘ ਜੀ ਨੇ &lsquoਪੰਥ ਖਾਲਸੇ&rsquo ਨੂੰ ਵੀ ਗੁਰਆਈ ਸੌਂਪ ਦਿੱਤੀ । ਸਿੱਖ ਕੌਮ ਦੀ ਗੁਰੂ ਸਾਹਿਬੀ ਵੱਲੋਂ ਸਥਾਪਿਤ ਅਤੇ ਵਰੋਸਾਈ ਜਥੇਬੰਦੀ ਹੈ &lsquoਖਾਲਸਾ ਪੰਥ&rsquo । ਇਹ ਜਥੇਬੰਦੀ ਅਭਿੰਨ ਅਤੇ ਅਟੁੱਟ ਹੈ । ਸਿੱਖ ਕੌਮ ਦੀ ਕੋਈ ਵੀ ਇਕ ਸੰਸਥਾ, ਜਮਾਤ, ਦਲ ਜਾਂ ਵੋਟ ਪ੍ਰਣਾਲੀ ਨਾਲ ਚੁਣੀ ਹੋਈ ਕੋਈ ਜਥੇਬੰਦੀ ਆਪਣੇ ਆਪ ਨੂੰ ਜਾਂ ਆਪਣੇ ਵੱਲੋਂ ਸੱਦੇ ਧੜੇਬੰਦਕ ਇਕੱਠ ਨੂੰ &lsquoਪੰਥ&rsquo ਨਹੀਂ ਆਖ ਸਕਦੀ । ਫਿਰ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਇੰਝ ਦੀ ਹੀ ਕੋਈ ਵੀ ਹੋਰ ਕਮੇਟੀ ਹੋਵੇ । &lsquoਪੰਥ&rsquo ਖਾਲਸਾ ਜੀ ਦੀ ਸਮੁੱਚੀ ਮਰਜੀ ਦਾ ਪ੍ਰਤੀਨਿੱਧ ਇਕੱਠ ਹੀ ਹੁੰਦਾ ਹੈ&rdquo ।

ਆਰ।ਐੱਸ।ਐੱਸ। ਕੱਟੜ ਫਿਰਕਾ ਪ੍ਰਸਤ ਹਿੰਦੂ ਸੰਸਥਾਵਾਂ ਤੇ ਭਾਰਤ ਦੀ ਮੌਜੂਦਾ ਭਾਜਪਾ ਸਰਕਾਰ, ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਇਹ ਨਫਰਤ ਭਰਪੂਰ ਪ੍ਰਾਪੇਗੰਡਾ ਕਰ ਰਹੀ ਹੈ ਕਿ : &lsquoਸਿੱਖ ਇਕ ਵੱਖਰੀ ਕੌਮ ਦਾ ਨਾਅਰਾ ਸਿੱਖਾਂ ਲਈ ਹਾਨੀਕਾਰਕ ਹੈ, ਇਹ ਗੁਰੂਆਂ ਦੀ ਸਿੱਖਿਆ ਦੇ ਵਿਰੁੱਧ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਹਿੰਦੂਆਂ ਦੀ ਰਾਖੀ ਲਈ ਬਣਾਇਆ ਸੀ, ਸਿੱਖ ਧਰਮ ਕੋਈ ਵੱਖਰਾ ਧਰਮ ਨਹੀਂ ਇਹ ਹਿੰਦੂਆਂ ਦਾ ਹੀ ਇਕ ਫਿਰਕਾ ਹੈ । ਆਰ।ਐੱਸ।ਐੱਸ। ਦਾ ਸਿੱਖ ਕੌਮ ਵਿਰੋਧੀ ਨਫ਼ਰਤ ਭਰਪੂਰ ਏਜੰਡਾ ਨਹੀਂ ਸਗੋਂ ਸ਼ਰੇਆਮ ਲਿਖਤੀ ਤੌਰ &lsquoਤੇ ਆਖ ਰਹੇ ਹਨ ਕਿ ਸਿੱਖ ਗੁਰੂ ਗਊ ਦੇ ਪੁਜਾਰੀ ਸਨ, ਸਿੱਖ ਲਵ-ਕੁੱਛ ਦੀ ਔਲਾਦ ਹਨ ਆਦਿ । ਆਰ।ਐੱਸ।ਐੱਸ। ਸ਼ਰੇਆਮ ਇਹ ਐਲਾਨ ਕਰ ਰਹੀ ਹੈ ਕਿ ਸਿੱਖ ਸਕਾਲਰ, ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਨੂੰ ਕੋਈ ਮਾਨਤਾ ਨਾ ਦਿੱਤੀ ਜਾਵੇ, ਸਗੋਂ ਉਨ੍ਹਾਂ ਦੀ ਥਾਂ, ਟਰੰਪ, ਈਸਾਈ ਪਾਦਰੀ ਮਕਲੌਡ ਤੇ ਹੋਰ ਐਂਟੀ ਸਿੱਖ ਵੈਸਟਰਨ ਸਕਾਲਰਾਂ ਦੀਆਂ ਸਿੱਖੀ ਅਤੇ ਸਿੱਖ ਧਰਮ ਬਾਰੇ ਕੀਤੀਆਂ ਆਲੋਚਨਾਤਮਿਕ ਟਿੱਪਣੀਆਂ ਨੂੰ ਵੱਧ ਤੋਂ ਵੱਧ ਪ੍ਰਚਾਰ ਕੇ ਸਿੱਖ ਧਰਮ ਦਾ ਹਿੰਦੂਕਰਨ ਕੀਤਾ ਜਾਵੇ । ਆਰ।ਐੱਸ।ਐੱਸ। ਇਸ ਗੱਲ &lsquoਤੇ ਬਹੁਤ ਜੋਰ ਦੇ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਹਿੰਦੂਆਂ ਦੀ ਰਾਖੀ ਲਈ ਬਣਾਇਆ ਸੀ । ਇਸ ਬਾਰੇ ਦੋ ਨੁਕਤੇ ਵਿਚਾਰਨ ਯੋਗ ਹਨ, ਪਹਿਲਾ ਇਹ ਕਿ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾਇਆ ਨਹੀਂ ਸਗੋਂ ਪ੍ਰਗਟ ਕੀਤਾ ਹੈ, ਪ੍ਰਗਟਿE ਖਾਲਸਾ ਪਤਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ&rdquo । ਦੂਸਰਾ ਨੁਕਤਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਹਿੰਦੂਆਂ ਨੂੰ ਮੁਗਲਾਂ ਕੋਲੋਂ ਬਚਾਉਣ ਲਈ ਹੀ ਬਣਾਇਆ ਸੀ ਤਾਂ ਹਿੰਦੂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਆਪ ਮਾਰਨ ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਕੋਲੋਂ ਮਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ । ਗੁਰੂ ਗੋਬਿੰਦ ਸਿੰਘ ਜੀ ਨੂੰ ਉਸਦੇ &lsquoਵਤਨ&rsquo ਤੇ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਵਿੱਚੋਂ ਬਾਹਰ ਕੱਢਣ ਲਈ, ਮੁਗਲ ਫੌਜਾਂ ਨਾਲ ਰੱਲ ਕੇ ਘੇਰਾ ਪਾਇਆ ਅਤੇ ਚਮਕੌਰ ਦੇ ਯੁੱਧ ਵਿੱਚ ਵੀ ਹਿੰਦੂ ਰਾਜਿਆਂ ਨੇ ਮੁਗਲਾਂ ਦਾ ਸਾਥ ਦਿੱਤਾ ਕਿਉਂ ? ਪੰਜਾਬ ਟਾਈਮਜ਼ ਦੇ ਅੰਕ 2886 ਤੋਂ 2890 ਤੱਕ ਪੰਜ ਲੇਖ ਦਾਸ ਨੇ ਆਰ।ਐੱਸ।ਐੱਸ। ਤੇ ਹੋਰ ਸਿੱਖ ਵਿਰੋਧੀ ਸੰਸਥਾਵਾਂ ਵੱਲੋਂ ਸਿੱਖ ਧਰਮ ਤੇ &lsquoਖਾਲਸਾ ਪੰਥ&rsquo ਦੀ ਅੱਡਰੀ, ਸੁਤੰਤਰ ਹੋਂਦ ਹਸਤੀ ਵਿਰੁੱਧ ਪ੍ਰਾਪੇਗੰਡੇ ਨੂੰ ਕਾਊਂਟਰ ਕਰਨ ਲਈ ਲਿਖੇ ਹਨ, ਦਾਸ ਅਦਾਰਾ ਪੰਜਾਬ ਟਾਈਮਜ਼ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਲੜੀਵਾਰ ਇਹ ਪੰਜੇ ਲੇਖ ਛਾਪਣ ਦੀ ਕ੍ਰਿਪਾਲਤਾ ਕੀਤੀ ਹੈ । ਹਵਾਲੇ - (1) ਸ੍ਰੀ ਗੁਰੂ ਗ੍ਰੰਥ ਸਾਹਿਬ (2) ਰਾਮਕਲੀ ਕੀ ਵਾਰ ਵਾਰ ਪਾਤਸ਼ਾਹੀ ਦਸਵੀਂ ਕੀ-ਲੇਖਕ ਗੁਰਦਾਸ ਸਿੰਘ (3) ਸਰਬਲੋਹ ਗ੍ਰੰਥ (4) ਸ੍ਰੀ ਗੁਰ ਸੋਭਾ ਕਵੀ ਸੈਨਾਪਤਿ (5) ਗੁਰਮਤ ਸੁਧਾਕਰ, ਭਾਈ ਕਾਨ੍ਹ ਸਿੰਘ ਨਾਭਾ (6) ਪਹੁਲ ਇਕ ਅਦੁੱਤੀ ਬਖਸ਼ਿਸ਼-ਲੇਖਕ ਰਾਜਿੰਦਰ ਸਿੰਘ (7) ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ-ਲੇਖਕ ਸਿਰਦਾਰ ਕਪੂਰ ਸਿੰਘ (8) ਨਾਨਕ ਦੀ ਨਾਨਕ ਸ਼ਾਹੀ ਸਿੱਖੀ ਅਤੇ ਸਿੱਖ ਸਭਿਆਰ ਦੇ ਮੂਲ ਅਧਾਰ-ਲੇਖਕ ਅਤਿੰਦਰਪਾਲ ਸਿੰਘ (9) ਖਾਲਸੇ ਦਾ ਆਦਰਸ਼-ਪੋ੍ਰ: ਪੂਰਨ ਸਿੰਘ (10) ਸਹਿਜੇ ਰਚਿE ਖਾਲਸਾ-ਲੇਖਕ ਹਰਿੰਦਰ ਸਿੰਘ ਮਹਿਬੂਬ (11) ਹੁਕਮਨਾਮੇ, ਆਦੇਸ਼, ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ-ਲੇਖਕ ਰੂਪ ਸਿੰਘ (12) ਕਿਸ ਬਿਧ ਰੁਲੀ ਪਾਤਸ਼ਾਹੀ-ਲੇਖਕ ਅਜਮੇਰ ਸਿੰਘ (13) ਹਮ ਹਿੰਦੂ ਨਹੀਂ-ਲੇਖਕ ਪ੍ਰਿੰ: ਲਾਭ ਸਿੰਘ

ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ, ਯੂ।ਕੇ।